ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ : 6 ਬਸਪਾ ਵਿਧਾਇਕ 1 ਜੂਨ ਨੂੰ ਮਾਇਆਵਤੀ ਨਾਲ ਕਰਨਗੇ ਮੁਲਾਕਾਤ

ਰਾਜਸਥਾਨ : 6 ਬਸਪਾ ਵਿਧਾਇਕ 1 ਜੂਨ ਨੂੰ ਮਾਇਆਵਤੀ ਨਾਲ ਕਰਨਗੇ ਮੁਲਾਕਾਤ

ਰਾਜਸਥਾਨ ਵਿਚ ਬਹੁਜਨ ਸਮਾਜ ਪਾਰਟੀ ਦੇ 6 ਵਿਧਾਇਕ ਪਾਰਟੀ ਸੁਪਰੀਮੋ ਮਾਇਆਵਤੀ ਨੂੰ ਨਵੀਂ ਦਿੱਲੀ ਵਿਚ ਇਕ ਜੁਨ ਨੂੰ ਮਿਲਣਗੇ। ਬਸਪਾ ਵਿਧਾਇਕ ਵਾਜਿਬ ਅਲੀ ਨੇ ਕਿਹਾ ਕਿ ਰਾਜਸਥਾਨ ਵਿਚ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਪ੍ਰਦਰਸ਼ਨ ਦੀ ਸਮੀਖਿਆ ਵੀ ਮੀਟਿੰਗ ਵਿਚ ਕੀਤੀ ਜਾਵੇਗੀ।

 

ਅਲੀ ਨੇ ਮੰਗਲਵਾਰ ਨੂੰ ਦੱਸਿਆ ਕਿ ਅਸੀਂ ਸੂਬੇ ਵਿਚ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਾਂਗੇ। ਮੀਟਿੰਗ ਵਿਚ ਭਵਿੱਖ ਦੀ ਰਣਨੀਤੀ ਉਤੇ ਵੀ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀ ਅਸ਼ੋਕ ਗਹਿਲੋਤ ਦੇ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਪਾਰਟੀ ਦਾ ਸਮਰਥਨ ਜਾਰੀ ਰਹੇਗਾ।

 

ਅਲੀ ਨੇ ਕਿਹਾ ਕਿ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਕੋਈ ਏਜੰਡਾ ਨਹੀਂ ਹੈ, ਸਗੋਂ ਅਸੀਂ ਸਰਕਾਰ ਨਾਲ ਜਿੰਨੇ ਕੁਸ਼ਲਤਾ ਨਾਲ ਕੰਮ ਕਰ ਸਕਦੇ ਹਾਂ, ਇਸ ਉਤੇ ਚਰਚਾ ਕੀਤੀ ਜਾਵੇਗੀ। ਸੋਮਵਾਰ ਨੂੰ ਬਸਪਾ ਸਾਂਸਦਾਂ ਦੀ ਰਾਜਪਾਲ ਕਲਿਆਣ ਸਿੰਘ ਨਾਲ ਇਕ ਮੀਟਿੰਗ ਪ੍ਰਸਤਾਵਿਤ ਸੀ, ਪ੍ਰੰਤੂ ਐਨ ਮੌਕੇ ਉਤੇ ਮੀਟਿੰਗ ਰੱਦ ਕਰ ਦਿੱਤੀ ਗਈ।

 

ਅਲੀ ਨੇ ਕਿਹਾ ਕਿ ਇ ਕਜੂਨ ਦੀ ਪਾਰਟੀ ਸੁਪਰੀਮੋ ਮਾਇਆਵਤੀ ਨਾਲ ਚਰਚਾ ਦੇ ਬਾਅਦ ਰਾਜਪਾਲ ਨਾਲ ਮੀਟਿੰਗ ਬਾਰੇ ਫੈਸਲਾ ਲਿਆ ਜਾਵੇਗਾ। 200 ਵਿਧਾਇਕਾਂ ਵਾਲੀ ਵਿਧਾਨ ਸਭਾ ਵਿਚ ਕਾਂਗਰਸ 100 ਵਿਧਾਇਕਾਂ ਅਤੇ ਪਾਰਟੀ ਨੂੰ ਸਮਰਥਨ ਦੇ ਰਾਹੀ ਰਾਸ਼ਟਰੀ ਲੋਕ ਦਲ ਕੋਲ ਇਕ ਵਿਧਾਇਕ ਦੇ ਸਹਿਯੋਗ ਨਾਲ ਪਾਰਟੀ ਬਹੁਮਤ ਵਾਲੀ ਸਰਕਾਰ ਚਲਾ ਰਹੀ ਹੈ।

ਕਾਂਗਰਸ ਸਰਕਾਰ ਨੂੰ ਛੇ ਬਸਪਾ ਵਿਧਾਇਕਾਂ ਦੇ ਨਾਲ–ਨਾਲ, 13 ਆਜ਼ਾਦ ਵਿਧਾਇਕਾਂ ਵਿਚੋਂ 12 ਦਾ ਸਮਰਥਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 BSP MLA meet Mayawati on June 1 who supporting Gehlot government in rajasthan