ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ: ਸੰਤੁਲਨ ਵਿਗੜਨ ਕਾਰਨ ਬੱਚਿਆਂ ਉਪਰ ਡਿੱਗਿਆ ਟਰੱਕ, 6 ਬੱਚਿਆਂ ਦੀ ਮੌਤ

ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਤੋਂ ਇਸ ਸਮੇਂ ਵੱਡੀ ਖ਼ਬਰਾਂ ਆ ਰਹੀ ਹੈ। ਮਾਧੋਪੁਰ ਓਪੀ ਦੇ ਸਰੇਆ ਨਰਿੰਦਰ ਪਿੰਡ ਦੇ ਕੱਚੀ ਸੜਕ 'ਤੇ ਟਾਇਲਜ਼ ਨਾਲ ਭਰਿਆ ਹੋਇਆ ਇੱਕ ਟਰੱਕ ਪਲਟ ਗਿਆ ਜਿਸ ਦੇ ਹੇਠਾਂ ਦੱਬ ਕਾਰਨ 6 ਬੱਚਿਆਂ ਦੀ ਮੌਤ ਹੋ ਗਈ। 


ਇਹ ਬੱਚੇ ਸੜਕ ਕਿਨਾਰੇ ਬੱਕਰੀਆਂ ਚਰਾ ਰਹੇ ਸਨ। ਇਸ ਦਰਦਨਾਕ ਹਾਦਸੇ ਤੋਂ ਬਾਅਦ ਮੌਕੇ ਉੱਤੇ ਚੀਕ ਪੁਕਾਰ ਮਚ ਗਈ। ਘਟਨਾ ਵਾਲੀ ਥਾਂ ਉੱਤੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚ ਚੁੱਕੇ ਹਨ। ਅਜੇ ਤੱਕ ਮ੍ਰਿਤਕ ਬੱਚਿਆਂ ਦੀ ਪਛਾਣ ਨਹੀਂ ਹੋ ਸਕੀ।


ਅਜੇ ਤੱਕ ਜੋ ਸ਼ੁਰੂਆਤੀ ਸੂਚਨਾ ਮਿਲ ਰਹੀ ਹੈ, ਉਸ ਅਨੁਸਾਰ ਬਰੌਲੀ ਦੇ ਮਾਧੋਪੁਰ ਓਪੀ ਇਲਾਕੇ ਦੇ ਸਰੇਆ ਨਰਿੰਦਰ ਪਿੰਡ ਵਿੱਚ ਟਾਈਲਜ਼ ਨਾਲ ਭਰਿਆ ਟਰੈਕ ਕੱਚੀ ਰਾਹ ਤੋਂ ਲੰਘ ਰਿਹਾ ਸੀ। ਸੜਕ ਖ਼ਰਾਬ ਹੋਣ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਟਰੱਕ ਪਲਟ ਗਿਆ।

 

ਇਸ ਦੌਰਾਨ ਨੇੜਿਓਂ ਲੰਘ ਰਹੇ 6 ਬੱਚੇ ਉਸ ਟਰੱਕ ਦੀ ਲਪੇਟ ਵਿੱਚ ਆ ਗਏ ਅਤੇ ਉਨ੍ਹਾਂ ਸਾਰਿਆਂ ਬੱਚਿਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਸੋਮਵਾਰ ਸਵੇਰੇ 10.30 ਵਜੇ ਇਹ ਦਰਦਨਾਕ ਹਾਦਸਾ ਹੋਇਆ। ਸਾਰੇ ਬੱਚਿਆਂ ਦੀ ਲਾਸ਼ਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ ਉਨ੍ਹਾਂ ਨੂੰ ਪੋਸਟਾਮਾਰਟਮ ਲਈ ਭੇਜ ਦਿੱਤਾ। ਉਥੇ, ਪਿੰਡ ਵਿੱਚ ਹਾਦਸੇ ਤੋਂ ਬਾਅਦ ਚੀਕ ਪੁਕਾਰ ਮਚ ਗਈ।

 

ਰਾਜਸਥਾਨ ਤੋਂ ਸਰੇਆ ਨਰਿੰਦਰ ਦੇ ਮੁਖੀਆਂ ਨੇ ਟਾਇਲਜ਼ ਨੂੰ ਮੰਗਵਾਇਆ ਸੀ। ਹਾਲ ਹੀ ਵਿੱਚ ਸੜਕ ਉੱਤੇ ਮਿੱਟੀ ਭਰੀ ਗਈ ਸੀ। ਮੌਕੇ ਉੱਤੇ ਪਹੁੰਚੀ ਪੁਲਿਸ ਰਾਹਤ ਅਤੇ ਬਚਾਅ ਕੰਮਾਂ ਵਿੱਚ ਲੱਗ ਗਈ। ਘਟਨਾ ਸਥਾਨ 'ਤੇ ਪੇਂਡ ਵਾਸੀਆਂ ਦੀ ਭਾਰੀ ਭੀੜ ਇੱਕਠੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 children died by crushed on spot due to tiles loaded Truck