ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ: ਸੀਵਾਨ ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 6 ਲੋਕਾਂ ਦਾ ਮੌਤ

ਬਿਹਾਰ ਦੇ ਸੀਵਾਨ ਜ਼ਿਲ੍ਹੇ ਦੇ ਮੁਫਸਿਸਲ ਥਾਣਾ ਖੇਤਰ ਵਿੱਚ ਸੋਮਵਾਰ ਨੂੰ ਇੱਕ ਯਾਤਰੀ ਬੱਸ ਦੇ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਜਾਣ ਨਾਲ 6 ਲੋਕਾਂ ਦੀ ਮੌਤ ਹੋ ਗਈ ਜਦਕਿ 12 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਪੰਜ ਲੋਕਾਂ ਦੀ ਹਾਲਤ ਗੰਭੀਰ ਹੈ। 

 

ਪੁਲਿਸ ਅਨੁਸਾਰ ਗੋਪਾਲਗੰਜ ਤੋਂ ਯਾਤਰੀਆਂ ਨੂੰ ਲੈ ਕੇ ਸੀਵਾਨ ਆ ਰਹੀ ਇੱਕ ਬੱਸ ਸੋਮਵਾਰ ਨੂੰ ਅਮਲੌਰੀ ਦੇ ਬੀਐੱਡ ਕਾਲਜ ਕੋਲ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਇੱਕ ਖੱਡੇ ਵਿੱਚ ਜਾ ਕੇ ਪਲਟ ਗਈ। ਇਸ ਘਟਨਾ ਵਿੱਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 12 ਤੋਂ  ਜ਼ਿਆਦਾ ਲੋਕ ਜ਼ਖ਼ਮੀ ਦਸੇ ਜਾ ਰਹੇ ਹਨ। 

 

ਥਾਣਾ ਇੰਚਾਰਜ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਬੱਸ ਦਾ ਅਗਲਾ ਟਾਇਰ ਫਟ ਜਾਣ ਕਾਰਨ ਚਾਲਕ ਦਾ ਬੱਸ ਤੋਂ ਕੰਟਰੋਲ ਹਟ ਗਿਆ ਜਿਸ ਨਾਲ ਬੱਸ ਦੁਰਘਟਨਾਗ੍ਰਸਤ ਹੋ ਗਈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਸੀਵਾਨ ਦੇ ਸਦਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।


 
ਦੁਰਘਟਨਾ ਤੋਂ  ਬਾਅਦ ਬੱਸ ਦਾ ਚਾਲਕ ਫ਼ਰਾਰ ਹੋ ਗਿਆ ਹੈ। ਕੁਮਾਰ ਨੇ ਦੱਸਿਆ ਕੇ ਮ੍ਰਿਤਕਾਂ ਦੀ ਹੁਣ ਤੱਕ ਪਛਾਣ ਨਹੀਂ ਹੋਈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। 


    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 dead and many injured after a bus over turned in Bihar