ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਤੋਂ ਪਰਤਦੇ ਸਮੇਂ ਹਿਸਾਰ ਨੇੜੇ ਸੜਕ ਹਾਦਸੇ ’ਚ ਛੇ ਮਰੇ

ਵਿਆਹ ਤੋਂ ਪਰਤਦੇ ਸਮੇਂ ਹਿਸਾਰ ਨੇੜੇ ਸੜਕ ਹਾਦਸੇ ’ਚ ਛੇ ਮਰੇ

ਹਿਸਾਰ ਜ਼ਿਲ੍ਹੇ ’ਚ ਅੱਜ ਸਵੇਰੇ ਇੱਕ ਸੜਕ ਹਾਦਸੇ ਨੇ ਛੇ ਮਨੁੱਖੀ ਜਾਨਾਂ ਲੈ ਲਈਆਂ ਹਨ। ਇਹ ਹਾਦਸਾ ਅੱਜ ਸਵੇਰੇ 8 ਵਜੇ ਵਾਪਰਿਆ, ਜਦੋਂ ਉਨ੍ਹਾਂ ਦੀ ਮਾਰੂਤੀ ਈਕੋ ਵੈਨ ਦੀ ਟੱਕਰ ਸੜਕ ’ਤੇ ਖੜ੍ਹੇ ਟਰੱਕ ਨਾਲ ਹੋ ਗਈ।

 

 

ਹਿਸਾਰ ਤੋਂ 30 ਕਿਲੋਮੀਟਰ ਦੂਰ ਨਾਰਨੌਂਦ ਸਬ–ਡਿਵੀਜ਼ਨ ’ਚ ਰਾਖੀ ਸ਼ਾਹਪੁਰ ਪਿੰਡ ਨੇੜੇ ਸੜਕ ਲਾਗੇ ਇਹ ਟਰੱਕ ਖੜ੍ਹਾ ਸੀ। ਟੱਕਰ ਦੌਰਾਨ ਪੰਜ ਵਿਅਕਤੀ ਜ਼ਖ਼ਮੀ ਹੋ ਗਏ।

 

 

ਕਾਰ ਸਵਾਰ ਸਾਰੇ ਵਿਅਕਤੀ ਆਦਮਪੁਰ ਤਹਿਸੀਲ ਦੇ ਪਿੰਡ ਚੂਲੀ ਬਾਗੜੀਆਂ ਦੇ ਵਸਨੀਕ ਸਨ ਤੇ ਉਹ ਇੱਕ ਵਿਆਹ ਸਮਾਰੋਹ ’ਚ ਸ਼ਿਰਕਤ ਕਰਨ ਪਿੱਛੋਂ ਘਰ ਪਰਤ ਰਹੇ ਸਨ।

 

 

ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪੁੱਜੀ ਤੇ ਪਿੰਡ ਵਾਸੀਆਂ ਤੋਂ ਇਸ ਹਾਦਸੇ ਦੇ ਵੇਰਵੇ ਲੈਣੇ ਸ਼ੁਰੂ ਕੀਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 killed in Road mishap near Hisar while returning from Hisar