ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪਸ `ਚ ਲੜ ਮਰੇ ਗੁਜਰਾਤ ਵਿੱਚ ਗੀਰ ਜੰਗਲਾਂ ਦੇ 6 ਸ਼ੇਰ

ਆਪਸ `ਚ ਲੜ ਮਰੇ ਗੁਜਰਾਤ ਵਿੱਚ ਗੀਰ ਜੰਗਲਾਂ ਦੇ 6 ਸ਼ੇਰ

ਗੁਜਰਾਤ ਦੇ ਗੀਰ ਜੰਗਲ਼ਾਂ `ਚ ਪਿਛਲੇ 11 ਦਿਨਾਂ ਦੌਰਾਨ ਛੇ ਸ਼ੇਰ ਮਾਰੇ ਗਏ ਹਨ। ਇਸ ਜੰਗਲ ਵਿੱਚ 11 ਏਸ਼ੀਆਈ ਸ਼ੇਰ ਸਨ, ਜਿਨ੍ਹਾਂ ਵਿੱਚੋਂ ਹੁਣ ਸਿਰਫ਼ 5 ਹੀ ਰਹਿ ਗਏ ਹਨ ਤੇ ਬਾਕੀ ਦੇ ਛੇ ਆਪਣੀਆਂ ਗੁਫ਼ਾਵਾਂ `ਚ ਮਰੇ ਪਾਏ ਗਏ ਹਨ। ਗੁਜਰਾਤ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਸ਼ੇਰਾਂ ਦੀ ਮੌਤ ਆਪਸ ਵਿੱਚ ਹੀ ਲੜ ਕੇ ਹੋਈ ਹੈ। ਪੰਜ ਸ਼ੇਰ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ `ਚ ਹਨ ਪਰ ਉਨ੍ਹਾਂ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਨੂੰ ਹੁਣ ਇੱਕ-ਦੂਜੇ ਤੋਂ ਵੱਖ ਰੱਖਿਆ ਗਿਆ ਹੈ। ਸਾਰੇ ਛੇ ਸ਼ੇਰਾਂ ਦੀਆਂ ਲਾਸ਼ਾਂ ਡਾਲਖਨੀਆ ਤੇ ਜਸਧਰ ਰੇਂਜ ਵਿੱਚ ਬੁਰੀ ਤਰ੍ਹਾਂ ਗਲੀ-ਸੜੀ ਹਾਲਤ `ਚ ਪਈਆਂ ਮਿਲੀਆਂ ਹਨ।


ਜੰਗਲਾਤ ਵਿਭਾਗ ਦੇ ਅਧਿਕਾਰੀ ਹੁਣ ਇਹ ਵੀ ਪਤਾ ਲਾ ਰਹੇ ਹਨ ਕਿ ਮਾਰੇ ਗਏ ਕਿੰਨੇ ਸ਼ੇਰ ਸਨ ਤੇ ਕਿੰਨੀਆਂ ਸ਼ੇਰਨੀਆਂ। ਕੁਝ ਸ਼ੇਰ ਲੜਾਈ ਦੌਰਾਨ ਸਾਹ ਘੁੱਟਣ ਤੇ ਜਿਗਰ ਫ਼ੇਲ੍ਹ ਹੋਣ ਕਾਰਨ ਮਰੇ ਹਨ। ਇਨ੍ਹਾਂ ਸਾਰੇ ਸ਼ੇਰਾਂ ਦੀਆਂ ਪੋਸਟ-ਮਾਰਟਮ ਰਿਪੋਰਟਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।


ਇਸ ਜੰਗਲ `ਚ ਬਹੁਤੇ ਸ਼ੇਰਾਂ ਦੇ ਚਿੱਪ ਲੱਗੀਆਂ ਹੋਈਆਂ ਹਨ ਤੇ ਜੰਗਲਾਤ ਅਧਿਕਾਰੀਆਂ ਨੂੰ ਜੀਪੀਐੱਸ ਰਾਹੀਂ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਪਤਾ ਲੱਗਦਾ ਰਹਿੰਦਾ ਹੈ ਕਿ ਇਸ ਵੇਲੇ ਉਹ ਕਿੱਥੇ ਹਨ।


ਸ਼ੇਰਾਂ ਦੀ ਆਖ਼ਰੀ ਮਰਦਮਸ਼ੁਮਾਰੀ ਸਾਲ 2015 `ਚ ਹੋਈ ਸੀ ਤੇ ਤਦ ਗੀਰ ਜੰਗਲਾਂ ਤੇ ਆਲੇ-ਦੁਆਲੇ ਦੇ ਇਲਾਕਿਆਂ `ਚ 523 ਸ਼ੇਰ ਸਨ; ਜਿਨ੍ਹਾਂ ਵਿੱਚੋਂ 109 ਨਰ, 201 ਮਾਦਾ, 140 ਸ਼ੇਰਾਂ ਦੇ ਬੱਚੇ ਤੇ 73 ਅੱਧੇ ਕੁ ਬਾਲਗ਼ ਹੋ ਚੁੱਕੇ ਸਨ। ਜੰਗਲਾਤ ਵਿਭਾਗ ਦੇ ਅਧਿਕਾਰੀ ਅਨੁਸਾਰ ਇਸ ਇਲਾਕੇ `ਚ ਹਰ ਸਾਲ ਸ਼ੇਰਾਂ ਦੇ 210 ਬੱਚੇ ਪੈਦਾ ਹੁੰਦੇ ਹਨ; ਜਿਨ੍ਹਾਂ ਵਿੱਚੋਂ 140 ਕੁਦਰਤੀ ਜਾਂ ਗ਼ੈਰ-ਕੁਦਰਤੀ ਕਾਰਨਾਂ ਕਰਕੇ ਮਾਰੇ ਜਾਂਦੇ ਹਨ ਅਤੇ ਉਨ੍ਹਾਂ ਵਿੱਚੋਂ ਸਿਰਫ਼ ਇੱਕ-ਤਿਹਾਈ ਹੀ ਬਾਲਗ਼ ਹੁੰਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 lions died during infighting in Gir Forests