ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਹਤਕ ਜੇਲ੍ਹ 'ਚੋਂ ਮਿਲੇ 6 ਮੋਬਾਇਲ ਫ਼ੋਨ, ਡੇਰਾ ਸਿਰਸਾ ਮੁਖੀ ਇੱਥੇ ਹੈ ਕੈਦ

ਰੋਹਤਕ ਜੇਲ੍ਹ 'ਚੋਂ ਮਿਲੇ 6 ਮੋਬਾਇਲ ਫ਼ੋਨ, ਡੇਰਾ ਸਿਰਸਾ ਮੁਖੀ ਇੱਥੇ ਹੈ ਕੈਦ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਜੇਲ੍ਹ ਦੀ ਸੁਰੱਖਿਆ ਵਿੱਚ ਵੱਡੀ ਸੰਨ੍ਹ ਲੱਗਣ ਦੀ ਖ਼ਬਰ ਮਿਲੀ ਹੈ। ਇਹ ਖ਼ਬਰ ਮਿਲਦਿਆਂ ਹੀ ਜੇਲ੍ਹ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਹਨ। ਜੇਲ੍ਹ ਦੀ ਇੱਕ ਬੈਰਕ 'ਚੋਂ ਇੱਕ ਪੈਕੇਟ ਵਿੱਚ ਪਏ ਛੇ ਮੋਬਾਇਲ ਫ਼ੋਨ ਮਿਲੇ ਹਨ। ਇਸ ਮਾਮਲੇ ਦੀ ਉੱਚਪੱਧਰੀ ਜਾਂਚ ਚੱਲ ਰਹੀ ਹੈ

 

 

ਸੁਨਾਰੀਆ ਜੇਲ੍ਹ ਦੀ ਬੈਰਕ ਅੰਦਰੋਂ ਮੋਬਾਇਲ ਫ਼ੋਨ ਮਿਲਣ ਤੋਂ ਇਹ ਵੀ ਅਨੁਮਾਨ ਲੱਗਦਾ ਹੈ ਕਿ ਇਸ ਪਿੱਛੇ ਜੇਲ੍ਹ ਮੁਲਾਜ਼ਮਾਂ ਦੀ ਵੀ ਪੂਰੀ ਮਿਲੀਭੁਗਤ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਮੋਬਾਇਲ ਬਾਹਰੋਂ ਅੰਦਰ ਸੁੱਟੇ ਗਏ ਹਨ ਪਰ ਉੱਥੇ ਅਜਿਹੀ ਕੋਈ ਵੀ ਥਾਂ ਨਹੀਂ, ਜਿੱਥੋਂ ਮੋਬਾਇਲ ਫ਼ੋਨ ਬੈਰਕ ਦੇ ਅੰਦਰ ਸੁੱਟੇ ਜਾ ਸਕਣ

 

 

ਚੇਤੇ ਰਹੇ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇਸੇ ਜੇਲ੍ਹ ਵਿੱਚ ਬਲਾਤਕਾਰ ਤੇ ਕਤਲ ਦੇ ਮਾਮਲਿਆਂ ਵਿੱਚ 20 ਸਾਲ ਕੈਦ ਦੀ ਸਜ਼ਾ ਕੱਟ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਜੇਲ੍ਹ ਵਿੱਚ ਜਦੋਂ ਚੈਕਿੰਗ ਕੀਤੀ ਜਾ ਰਹੀ ਸੀ, ਤਾਂ ਬੈਰਕ ਨੰਬਰ ਇੱਕ ਤੇ ਦੋ ਵਿਚਾਲੇ ਫ਼ਰੂਟੀ ਦੇ ਦੋ ਪੈਕੇਟ ਮਿਲੇ, ਜਿਹੜੇ ਟੇਪ ਨਾਲ ਲਿਪਟੇ ਹੋਏ ਸਨ

 

 

ਪੈਕੇਟ ਜਦੋਂ ਚੁੱਕੇ ਗਏ, ਤਾਂ ਉਹ ਕੁਝ ਵੱਧ ਭਾਰੀ ਜਾਪੇ। ਜਦੋਂ ਉਨ੍ਹਾਂ ਨੂੰ ਖੋਲ੍ਹਿਆ ਗਿਆ, ਤਾਂ ਉਸ ਵਿੱਚੋਂ ਤਿੰਨਤਿੰਨ ਮੋਬਾਇਲ ਫ਼ੋਨ ਬਰਾਮਦ ਹੋਏ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 Mobile Phones found in Rohtak Jail Dera Sirsa Head is also an inmate