ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਰਾਬ ਖੜ੍ਹੀ ਬੱਸ `ਚ ਪਿੱਛੇ ਤੋਂ ਕੈਂਟਰ ਨੇ ਮਾਰੀ ਟੱਕਰ, 6 ਲੋਕਾਂ ਦੀ ਮੌਤ

ਖਰਾਬ ਖੜ੍ਹੀ ਬੱਸ `ਚ ਪਿੱਛੇ ਤੋਂ ਟੈਂਕਰ ਨੇ ਮਾਰੀ ਟੱਕਰ, 6 ਲੋਕਾਂ ਦੀ ਮੌਤ

ਉਤਰ ਪ੍ਰਦੇਸ਼ ਦੇ ਅਲੀਗੜ੍ਹ `ਚ ਹਾਈਵੇ ਕਿਨਾਰੇ ਖਰਾਬ ਹੋਣ ਕਾਰਨ ਖੜ੍ਹੀ ਰੋਡਵੇਜ਼ ਬੱਸ `ਚ ਤੇਜ਼ ਰਫਤਾਰ ਕੈਂਟਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਬੱਸ ਸਾਹਮਣੇ  ਖੜ੍ਹੀਆਂ ਸਵਾਰੀਆਂ ਨੂੰ ਕੁਚਲਦੇ ਹੋਏ ਪਲਟ ਗਈ। ਇਸ ਹਾਦਸੇ `ਚ ਇਕ ਮਹਿਲਾ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ, ਜਦੋਂਕਿ 10 ਜ਼ਖਮੀ ਹੋ ਗਏ। ਜ਼ਖਮੀਆਂ `ਚ ਛੇ ਨੂੰ ਅਲੀਗੜ੍ਹ ਦੇ ਜਿ਼ਲ੍ਹਾ ਹਸਪਤਾਲ ਤੇ ਮੈਡੀਕਲ ਕਾਲਜ ਜਦੋਂਕਿ ਚਾਰ ਨੂੰ ਬੁਲੰਦਸ਼ਹਿਰ ਦੇ ਹਸਪਤਾਲ `ਚ ਭਰਤੀ ਕਰਵਾਇਆ ਗਿਆ।


ਪੁਲਿਸ ਅਨੁਸਾਰ ਘਟਨਾ ਐਤਵਾਰ ਦੇਰ ਰਾਤ ਗਭਾਨਾ ਦੇ ਨਜ਼ਦੀਕ ਬੁਲੰਦਸ਼ਹਿਰ ਬਾਰਡਰ ਸਥਿਤ ਮੁਨੀ ਪਿੰਡ ਦੇ ਕੋਲ ਵਾਪਰੀ। ਦੇਰ ਰਾਤ ਬੱਸ ਅਲੀਗੜ੍ਹ ਤੋਂ ਦਿੱਲੀ ਦੇ ਲਈ ਨਿਕਲੀ ਸੀ, ਪ੍ਰੰਤੂ ਬੱਸ `ਚ ਤਕਨੀਕੀ ਖਰਾਬੀ ਆ ਗਈ। ਡਰਾਈਵਰ ਨੇ ਬੱਸ ਨੂੰ ਮੁਨੀ ਪਿੰਡ ਦੇ ਕੋਲ ਹਾਈਵੇ ਕਿਨਾਰੇ ਖੜ੍ਹੇ ਕਰ ਦਿੱਤਾ ਅਤੇ ਕੰਡਕਟਰ ਨੇ ਪਿੱਛੇ ਤੋਂ ਆਉਣ ਵਾਲੀ ਬੱਸਾਂ `ਚ ਸਵਾਰੀਆਂ ਨੂੰ ਬੈਠਾਉਣਾ ਸ਼ੁਰੂ ਕੀਤਾ।

 

ਜਿ਼ਆਦਾਤਰ ਸਵਾਰੀਆਂ ਨੂੰ ਦੂਜੀਆਂ ਬੱਸਾਂ `ਚ ਭੇਜ ਦਿੱਤਾ ਗਿਆ, ਜਦੋਂਕਿ ਜੋ ਅਜੇ ਸਵਾਰੀਆਂ ਰਹਿੰਦੀਆਂ ਸਨ, ਉਹ ਬੱਸ ਦੇ ਆਸ-ਪਾਸ ਅਤੇ ਅੱਗੇ ਖੜ੍ਹੀਆਂ ਸਨ। ਇਸੇ ਦੌਰਾਨ ਪਿੱਛੇ ਤੋਂ ਆਏ ਤੇਜ਼ ਰਫਤਾਰ ਕੈਂਟਰ ਨੇ ਖਰਾਬ ਖੜ੍ਹੀ ਬੱਸ `ਚ ਟੱਕਰ ਮਾਰ ਦਿੱਤੀ। ਟੱਕਰ ਲੱਗਣ ਨਾਲ ਰੋਡਵੇਜ਼ ਬੱਸ ਆਸਪਾਸ  ਖੜ੍ਹੀਆਂ ਸਵਾਰੀਆਂ ਨੂੰ ਕੁਚਲਦੀ ਹੋਈ ਨਜ਼ਦੀਕ ਜਾ ਕੇ ਪਲਟ ਗਈ। ਹਾਦਸੇ `ਚ ਛੇ ਲੋਕਾਂ ਦੀ ਮੌਕੇ `ਤੇ ਮੌਤ ਹੋ ਗਈ, ਜਦੋਂਕਿ ਦਰਜਨ ਦੇ ਕਰੀਬ ਜ਼ਖਮੀ ਹੋ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 people died and 10 injured after a truck collides with roadway bus in Aligarh