ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ : ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਮੌਤ, ਇਕ ਦਰਜਨ ਗੰਭੀਰ

ਯੂਪੀ : ਜ਼ਹਿਰਲੀ ਸ਼ਰਾਬ ਪੀਣ ਨਾਲ 6 ਲੋਕਾਂ ਦੀ ਮੌਤ, ਇਕ ਦਰਜਨ ਗੰਭੀਰ

ਉਤਰ ਪ੍ਰਦੇਸ਼ ਦੇ ਬਾਰਾਬੰਕੀ ਵਿਚ ਰਾਮ ਨਗਰ ਥਾਣਾ ਖੇਤਰ ਵਿਚ ਵੇਚੀ ਗਈ ਜ਼ਹਿਰੀਲੀ ਸ਼ਰਾਬ ਕਾਰਨ ਅੱਧੀ ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ। ਸੋਮਵਾਰ ਦੀ ਸ਼ਾਮ ਨੂੰ ਸਰਕਾਰੀ ਠੇਕੇ ਤੋਂ ਸ਼ਰਾਬ ਪੀ ਕੇ ਵਾਪਸ ਗਏ ਲੋਕਾਂ ਦੀ ਹਾਲਤ ਵਿਗੜਨ ਲੱਗੀ। ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਭਰਤੀ ਮਰੀਜ਼ਾਂ ਨੇ ਦੇਰ ਰਾਤ ਦਮ ਤੋੜਨੇ ਸ਼ੁਰੂ ਕਰ ਦਿੱਤੇ। 10 ਲੋਕਾਂ ਦੀ ਸੀਐਚਸੀ ਵਿਚ ਮੌਤ ਹੋ ਗਈ। ਘਟਨਾ ਰਾਮ ਨਗਰ ਕੋਤਵਾਲੀ ਖੇਤਰ ਦੇ ਰਾਣੀਗੰਜ ਦੀ ਹੈ।

 

ਸੋਮਵਾਰ ਦੀ ਰਾਤ ਨੂੰ ਕਰੀਬ 9 ਵਜੇ ਤੋਂ ਸੀਐਚਸੀ ਸੂਰਤਗੰਜ ਵਿਚ ਮਰੀਜ਼ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਕ ਤੋਂ ਬਾਅਦ ਇਕ ਕਰਕੇ ਅੱਧਾ ਦਰਜਨ ਤੋਂ ਜ਼ਿਆਦਾ ਲੋਕ ਗੰਭੀਰ ਹਾਲਤ ਵਿਚ ਆਏ। ਸਾਰੇ ਮਰੀਜ਼ਾਂ ਨੇ ਜਦੋਂ ਸ਼ਰਾਬ ਪੀਣ ਤੋਂ ਹਾਲਤ ਵਿਗੜਨ ਦੀ ਗੱਲ ਦੱਸੀ ਤਾਂ ਡਾਕਟਰਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਦੇਰ ਰਾਤ ਮਰੀਜ਼ਾਂ ਦੇ ਮਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ।

 

ਮੰਗਲਵਾਰ ਸਵੇਰ ਤੱਕ ਸੋਨੂੰ (25) ਵਾਸੀ ਅਕੋਹਰਾ, ਰਾਜੇਸ਼ (35) ਵਾਸੀ ਦੇਵਰੀਆ ਤੋਂ ਇਲਾਵਾ ਰਾਮੇਸ ਕੁਮਾਰ (35) ਸੋਨੂੰ (25), ਮੁਕੇਸ਼ (28), ਛੋਟੇ ਲਾਲ ਵਾਸੀ ਰਾਨੀਗੰਜ ਦੀ ਮੌਤ ਜ਼ਹਿਰੀਲੀ ਸ਼ਰਾਬ ਨਾਲ ਹੋ ਗਈ। ਇਸ ਤਰ੍ਹਾਂ ਇਕ ਹੀ ਘਰ ਵਿਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਦੂਜੇ ਪਾਸੇ ਸੂਰਜਭਾਨ ਵਾਸੀ ਪਿਪਰੀ ਮੋਹਨ ਦੀ ਮੌਤ ਘਰ ਵਿਚ ਹੀ ਹੋ ਗਈ। ਇਸ ਤੋਂ ਇਲਾਵਾ ਦਰਜਨ ਕਰੀਬ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 people killed by poisonous liquor in Barabanki