ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

6 ਸਾਲਾ ਬੱਚੀ ਨਾਲ ਬਲਾਤਕਾਰ, ਗਲਾ ਦਬਾਇਆ, ਹਥੌੜੇ ਮਾਰੇ ਤੇ ਫਿਰ ਵੱਢਿਆ ਗਲਾ

6 ਸਾਲਾ ਬੱਚੀ ਨਾਲ ਬਲਾਤਕਾਰ, ਗਲਾ ਦਬਾਇਆ, ਹਥੌੜੇ ਮਾਰੇ ਤੇ ਫਿਰ ਕੱਟਿਆ ਗਲਾ

ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਠਾਕੁਰਗੰਜ ਦੇ ਬਾਬਾ ਹਜਾਰਾ ਬਾਗ ਵਿਚ ਛੇ ਸਾਲਾ ਮਾਸੂਮ ਨਾਲ ਬਲਾਤਕਾਰ ਦੇ ਬਾਅਦ ਕਤਲ ਕਰਨ ਵਾਲੇ ਬਬਲੂ ਉਰਫ ਅਰਾਫਤ ਮਿਰਜਾ ਨੂੰ ਪੁਲਿਸ ਨੇ ਸੋਮਵਾਰ ਦੁਪਹਿਰ ਜੇਲ੍ਹ ਭੇਜ ਦਿੱਤਾ। ਦੇਰ ਸ਼ਾਮ ਆਈ ਪੋਸਟਮਾਰਟਮ ਰਿਪੋਰਟ ਵਿਚ ਬੱਚੀ ਨਾਲ ਬਲਾਤਕਾਰ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ।

 

ਰਿਪੋਰਟ ਮੁਤਾਬਕ ਬੱਚੀ ਦੀ ਮੌਤ ਗਲਾ ਦਬਾਉਣ ਅਤੇ ਦਮ ਘੁਟਣ ਨਾਲ ਹੋਈ ਸੀ। ਪਰ, ਇਹ ਯਕੀਨੀ ਕਰਨ ਲਈ ਕਿ ਬੱਚੀ ਮਰ ਗਈ ਹੈ, ਬਬਲੂ ਨੇ ਉਸ ਉਤੇ ਹਮਲਾ ਜਾਰੀ ਰੱਖਿਆ। ਉਸਨੇ ਹਥੌੜੇ ਨਾਲ ਬੱਚੀ ਦੇ ਮੱਥੇ ਉਤੇ ਅੱਖ ਉਤੇ ਵਾਰ ਕੀਤਾ। ਇਸ ਦੇ ਬਾਅਦ ਚਾਕੂ ਨਾਲ ਉਸਦਾ ਗਲਾ ਵੱਢ ਦਿੱਤਾ ਸੀ।

 

ਏਐਸਪੀ ਪੱਛਮੀ ਵਿਕਾਸ ਚੰਦਰ ਤ੍ਰਿਪਾਠੀ ਨੇ ਦੱਸਿਆ ਕਿ ਆਰੋਪੀ ਬਬਲੂ ਉਰਫ ਅਰਾਫਤ ਤੋਂ ਦੇਰ ਰਾਤ ਤੱਕ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਉਸਨੇ ਜ਼ੁਰਮ ਕਬੂਲ ਕਰ ਲਿਆ। ਪੁਲਿਸ ਨੇ ਕਤਲ ਵਿਚ ਵਰਤਿਆ ਚਾਕੂ ਅਤੇ ਹਥੌੜਾ ਬਰਾਮਦ ਕਰ ਲਿਆ। ਪੁਲਿਸ ਨੇ ਉਸਦੇ ਕੱਪੜੇ ਬਰਾਮਦ ਕਰ ਲਏ ਹਨ, ਜਿਨ੍ਹਾਂ ਉਤੇ ਬੱਚੀ ਦਾ ਖੂਨ ਲੱਗਿਆ ਹੈ। ਉਸਨੇ ਤੌਲੀਏ ਨਾਲ ਫਰਸ਼ ਉਤੇ ਫੈਲਿਆ ਖੂਨ ਵੀ ਸਾਫ ਕੀਤਾ ਸੀ।  ਪੁਲਿਸ ਨੇ ਇਹ ਤੌਲੀਆ ਵੀ ਬਰਾਮਦ ਕਰ ਲਿਆ ਹੈ। ਇਨ੍ਹਾਂ ਸਾਰੀਆਂ ਚੀਜਾਂ ਨੂੰ ਵਿਧਿ ਵਿਗਿਆਨ ਪ੍ਰਯੋਗਸ਼ਾਲਾ ਭੇਜਿਆ ਗਿਆ ਹੈ।

 

ਦੁਪਹਿਰ ਸਮੇਂ ਪੁਲਿਸ ਦੋਸ਼ੀ ਨੂੰ ਲੈ ਕੇ ਅਦਾਲਤ ਪਹੁੰਚੀ। ਪੁਲਿਸ ਉਸ ਨੂੰ ਜਦੋਂ ਗੈਲਰੀ ਵਿਚੋਂ ਲਿਜਾ ਰਹੀ ਸੀ ਤਾਂ ਵਕੀਲਾਂ ਨੇ ਉਸ ਉਤੇ ਹਮਲਾ ਕਰ ਦਿੱਤਾ। ਹਾਲਾਂਕਿ, ਪੁਲਿਸ ਨੇ ਉਸ ਨੂੰ ਤੁਰੰਤ ਵੀ ਬਚਾਅ ਲਿਆ। ਅਦਾਲਤ ਨੇ ਮੁਲਜ਼ਮ ਨੂੰ ਜੇਲ੍ਹ ਭੇਜਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6-year-old girl first raped strangled hit on forehead with hammer and then cut throat in uttar pradesh