ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

6 ਸਾਲ ਬਾਅਦ ਪਾਕਿ ਤੋਂ ਪਰਤੇ ਹਾਮਿਦ ਨੇ ਕਿਹਾ, ਫੇਸਬੁੱਕ ’ਤੇ ਪਿਆਰ ਨਾ ਕਰਿਓ’

ਪਾਕਿਸਤਾਨੀ ਜੇਲ੍ਹ ਤੋਂ 6 ਸਾਲ ਕੈਦ ਕੱਟ ਕੇ ਦੇਸ਼ ਪਰਤੇ ਸਾਫਟਵੇਅਰ ਇੰਜੀਨੀਅਰ ਹਾਮਿਦ ਨਿਹਾਲ ਅੰਸਾਰੀ ਮੁੰਬਈ ਸਥਿਤ ਆਪਣੇ ਘਰ ਪਹੰੁਚ ਚੁੱਕੇ ਹਨ। ਭਾਰਤ ਪਹੁੰਚਣ ਮਗਰੋਂ ਹਾਮਿਦ ਅੰਸਾਰੀ ਨੇ ਕਿਹਾ ਕਿ ਉਨ੍ਹਾਂ ਆਪਣੀ ਗਲਤੀ ਤੋਂ ਸਭ ਤੋਂ ਵੱਡਾ ਸਬਕ ਸਿਖਿਆ ਹੈ। ਵੀਰਵਾਰ ਨੂੰ ਦੀ ਸਵੇਰ ਮੁੰਬਈ ਦੇ ਵਰਸੋਵਾ ਸਥਿਤ ਮਕਾਨ ਤੇ ਜਦੋਂ ਹਾਮਿਦ ਆਪਣੇ ਪਰਿਵਾਰ ਕੋਲ ਪੁੱਜਿਆ। ਘਰ ਪਹੁੰਚਣ ਮਗਰੋਂ ਉਨ੍ਹਾਂ ਕਿਹਾ ਕਿ ਇਹ ਇੱਕ ਵੱਡੀ ਗਲਤੀ ਸੀ ਜਿਸ ਨਾਲ ਉਨ੍ਹਾਂ ਨੇ ਜਿ਼ੰਦਗੀ ਦੇ 3 ਵੱਡੇ ਸਬਕ ਸਿੱਖ ਲਏ ਹਨ।

 

ਉਨ੍ਹਾਂ ਕਿਹਾ ਕਿ ਪਹਿਲਾ ਸਬਕ ਇਹ ਹੈ ਕਿ ਕਦੇ ਵੀ ਫੇਸਬੁੱਕ ਤੇ ਕਦੇ ਵੀ ਕਿਸੇ ਕੁੜੀ ਨਾਲ ਪਿਆਰ ਨਾ ਕਰਿਓ। ਦੂਜਾ ਸਬਕ ਇਹ ਆਪਣੇ ਮਾਖਿਆਂ ਤੋਂ ਕਦੇ ਵੀ ਕੋਈ ਗੱਲ ਨਾ ਲੁਕਾਉਣਾ, ਮਾਪੇ ਹੀ ਮੁਸ਼ਕਲ ਚ ਕੰਮ ਆਉ਼ਂਦੇ ਹਨ ਤੇ ਤੀਜਾ ਸਬਕ ਇਹ ਕਿ ਕਦੇ ਵੀ ਕੀਤੇ ਜਾਣ ਲਈ ਕੋਈ ਗੈਰ ਕਾਨੂੰਨੀ ਰਾਹ ਨਾ ਚੁਣਿਓ।

 

ਹਾਮਿਦ ਨੇ ਕਿਹਾ ਕਿ ਆਪਣੇ ਵਤਨ ਪਰਤਣ ਮਗਰੋਂ ਮੈਂ ਸੁੱਖ ਦਾ ਸਾਹ ਲਿਆ ਹੈ।

 

ਦੱਸਣਯੋਗ ਹੈ ਕਿ ਨਵੰਬਰ 2012 ਚ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਹਾਮਿਦ ਨਿਹਾਲ ਅੰਸਾਰੀ ਗੈਰਕਾਨੂੰਨੀ ਢੰਗ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਕਰ ਗਿਆ ਸੀ। ਹਾਮਿਦ ਦੀ ਮਾਂ ਫ਼ੌਜੀਆ ਨੇ ਬੇਟੇ ਦੀ ਰਿਹਾਈ ਲਈ ਦਿਨ ਰਾਤ ਇੱਕ ਕਰ ਦਿੱਤਾ। ਭਾਰਤ ਨੇ ਵੀ ਕਈ ਵਾਰ ਰਿਹਾਈ ਦੀ ਮੰਗ ਕੀਤੀ ਪਰ ਪਾਕਿਸਤਾਨ ਨੇ ਕਦੇ ਵੀ ਆਈ ਗਈ ਨਾ ਦਿੱਤੀ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 years later back from Pakistan Hamid said do not love Facebook