ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

3.5 ਲੱਖ ਕਰੋੜ ਦੀਆਂ ਦੇਣਦਾਰ 60 ਕੰਪਨੀਆਂ ਨੂੰ ਐਲਾਨਿਆ ਜਾ ਸਕਦਾ ਹੈ ਦੀਵਾਲੀਆ

3.5 ਲੱਖ ਕਰੋੜ ਦੀਆਂ ਦੇਣਦਾਰ 60 ਕੰਪਨੀਆਂ ਨੂੰ ਐਲਾਨਿਆ ਜਾ ਸਕਦਾ ਹੈ ਦੀਵਾਲੀਆ

ਅਗਲੇ ਹਫ਼ਤੇ ਤੋਂ ਭਾਰਤੀ ਰਿਜ਼ਰਵ ਬੈਂਕ ਵੱਲੋਂ ਦੇਸ਼ ਦੀਆਂ 60 ਦੇ ਲਗਭਗ ਕਾਰਪੋਰੇਟ ਕੰਪਨੀਆਂ ਨੂੰ ਦੀਵਾਲੀਆ ਐਲਾਨਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਨ੍ਹਾਂ ਕੰਪਨੀਆਂ ਨੂੰ ਆਪਣੇ ਖਾਤੇ ਸਹੀ ਕਰਨ ਲਈ ਛੇ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ, ਉਹ ਡੈੱਡਲਾਈਨ ਸੋਮਵਾਰ ਨੂੰ ਖ਼ਤਮ ਹੋ ਰਹੀ ਹੈ। ਇਨ੍ਹਾਂ 60 ਕੰਪਲੀਆਂ ਨੇ 3.5 ਲੱਖ ਕਰੋੜ ਰੁਪਏ ਦੇ ਕਰਜ਼ੇ ਵਾਪਸ ਨਹੀਂ ਕੀਤੇ।


ਉੱਧਰ ਸਟੇਟ ਬੈਂਕ ਆਫ਼ ਇੰਡੀਆ ਕਰਜ਼ਾ ਮੋੜਨ `ਚ ਕੋਤਾਹੀ ਦੇ ਅਜਿਹੇ 11 ਮਾਮਲਿਆਂ ਨਾਲ ਨਜਿੱਠ ਰਿਹਾ ਹੈ, ਜਿੱਥੇ ਉਨ੍ਹਾਂ ਨੇ 62,000 ਕਰੋੜ ਰੁਪਏ ਦੇ ਕਰਜ਼ੇ ਦੇਣੇ ਹਨ। ਇਨ੍ਹਾਂ `ਚੋਂ ਚਾਰ ਮਾਮਲੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਨੂੰ ਸੌਂਪੇ ਗਏ ਹਨ। ਬਾਕੀ ਦੀਆਂ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ।


ਇਸੇ ਵਰ੍ਹੇ 12 ਫ਼ਰਵਰੀ ਨੂੰ ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਸਰਕੂਲਰ ਦਾ ਅਸਰ ਬੈਂਕਾਂ ਉੱਤੇ ਦੋ ਪਾਸਿਓਂ ਪੈਣਾ ਹੈ। ਪਹਿਲੇ ਗੇੜ ਦਾ ਅਸਰ ਮਾਰਚ 2018 ਨੂੰ ਵਿਖਾਈ ਦੇ ਗਿਆ ਸੀ। ਦਰਅਸਲ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕਰਜ਼ਾ ਪੁਨਰ-ਗਠਨ ਦੀਆਂ ਸਾਰੀਆਂ ਯੋਜਨਾਵਾਂ ਖ਼ਤਮ ਕਰ ਦਿੱਤੀਆਂ ਹਨ।


ਆਰਬੀਆਈ ਦੇ ਸਰਕੂਲਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ 2,000 ਕਰੋੜ ਰੁਪਏ ਦੇ ਵੱਡੇ ‘ਨਾਨ-ਪਰਫ਼ਾਰਮਿੰਗ ਏਸੈਟਸ` (ਐੱਨਪੀਏ) ਹਨ, ਉਨ੍ਹਾਂ ਦਾ ਨਿਬੇੜਾ ਛੇ ਮਹੀਨਿਆਂ ਦੇ ਅੰਦਰ ਕੀਤਾ ਜਾਵੇ ਅਤੇ ਜੇ ਅਜਿਹਾ ਸੰਭਵ ਨਹੀਂ ਹੁੰਦਾ, ਤਾਂ ਬੈਂਕ ਉਨ੍ਹਾਂ ਨੂੰ ਦੀਵਾਲੀਆ ਐਲਾਨਣ ਦੀ ਪ੍ਰਕਿਰਿਆ ਸ਼ੁਰੂ ਕਰ ਦੇਣ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:60 companies may be declared bankrupt