ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ 10,600 ਦਵਾਈਆਂ ਹੋਣਗੀਆਂ ਸਸਤੀਆਂ

ਭਾਰਤ ’ਚ 10,600 ਦਵਾਈਆਂ ਹੋਣਗੀਆਂ ਸਸਤੀਆਂ

ਭਾਰਤ ’ਚ ਵਿਕਣ ਵਾਲੀਆਂ ਸਾਰੀਆਂ ਗ਼ੈਰ–ਅਨੁਸੂਚਿਤ ਦਵਾਈਆਂ ’ਤੇ 30 ਫ਼ੀ ਸਦੀ ਦਾ ਟ੍ਰੇਡ ਮਾਰਜਨ ਲਾਗੂ ਕਰਨ ਨੂੰ ਲੈ ਕੇ ਸਰਕਾਰ ਤੇ ਫ਼ਾਰਮਾ ਕੰਪਨੀਆਂ ਵਿਚਾਲੇ ਸਹਿਮਤੀ ਬਣ ਗਈ ਹੈ। ਬੀਤੇ ਦਿਨੀਂ ਹੋਈ ਮੀਟਿੰਗ ’ਚ ਦਵਾ ਕੰਪਨੀਆਂ ਨੇ ਸਰਕਾਰ ਦੇ ਪ੍ਰਸਤਾਵ ਉੱਤੇ ਆਪਣੀ ਸਹਿਮਤੀ ਦੇ ਦਿੱਤੀ ਹੈ।

 

 

ਇਸ ਫ਼ੈਸਲੇ ਨਾਲ ਉਨ੍ਹਾਂ 10 ਹਜ਼ਾਰ ਤੋਂ ਵੱਧ ਦਵਾਈਆਂ ਦੀ ਕੀਮਤ ਵਿੱਚ ਕਮੀ ਆਵੇਗੀ, ਜੋ ਹੁਣ ਤੱਕ ਕੀਮਤ–ਕੰਟਰੋਲ ਤੋਂ ਬਾਹਰ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਬਾਜ਼ਾਰ ’ਚ ਉਪਲਬਧ 80 ਫ਼ੀ ਸਦੀ ਦਵਾਈਆਂ ਦੀਆਂ ਕੀਮਤਾਂ ਘਟਣਗੀਆਂ।

 

 

ਮੰਤਰਾਲੇ ਦਾ ਤਰਕ ਸੀ ਕਿ ਕਿਸੇ ਵੀ ਕਾਰੋਬਾਰ ਲਈ 30 ਫ਼ੀ ਸਦੀ ਲਾਭ ਵਧੀਆ ਮੰਨਿਆ ਜਾਂਦਾ ਹੈ। ਇੰਝ ਸਾਰੀਆਂ ਦਵਾਈਆਂ ਉੱਤੇ ਪ੍ਰੌਫ਼ਿਟ ਮਾਰਜਨ ਦੀ ਵੱਧ ਤੋਂ ਵੱਧ ਸੀਮਾ 30 ਫ਼ੀ ਸਦੀ ਹੀ ਰੱਖੀ ਜਾਵੇਗੀ। ਕਿਸੇ ਦਵਾ ਦੀ ਲਾਗਤ ਦਾ ਮੁਲਾਂਕਣ ਕਰਨ ਲਈ ਦਵਾਈ ਉੱਤੇ ਆਈ ਲਾਗਤ ਅਤੇ ਕੰਪਨੀ ਵੱਲੋਂ ਕੀਤੀ ਖੋਜ ਉੱਤੇ ਜਾ ਰਹੇ ਖ਼ਰਚੇ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

 

 

ਪਿਛਲੇ ਹਫ਼ਤੇ ਐੱਨਪੀਏ, ਡੀਜੀਸੀਆਈ ਤੇ ਫ਼ਾਰਮਾ ਕੰਪਨੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਵਿੱਚ ਇਸੇ ਨੂੰ ਲੈ ਕੇ ਫ਼ੈਸਲਾ ਲਿਆ ਗਿਆ। ਦਵਾਈਆਂ ਦੀਆਂ ਕੰਪਨੀਆਂ ਨੇ 30 ਫ਼ੀ ਸਦੀ ਦੇ ਮਾਰਜਨ (ਮੁਨਾਫ਼ੇ) ਨੂੰ ਪ੍ਰਿਵਾਨ ਕਰ ਲਿਆ ਹੈ। ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੀਮਤ ਕੰਟਰੋਲ ਤੋਂ ਬਾਹਰ 10,600 ਦਵਾਈਆਂ ਦੀਆਂ ਕੀਮਤਾਂ ਵਿੱਚ ਹੁਣ ਕਮੀ ਆ ਸਕਦੀ ਹੈ।

 

 

‘ਹਿੰਦੁਸਤਾਨ’ ਨੇ ਬੀਤੀ 29 ਮਈ ਨੂੰ ਇਹ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਕਿ ਸਰਕਾਰ ਨੇ ਦਵਾਈਆਂ ਉੱਤੇ 30 ਫ਼ੀ ਸਦੀ ਮਾਰਜਨ ਰੱਖਣ ਦੇ ਆਪਣੇ 100 ਦਿਨਾਂ ਦੇ ਏਜੰਡੇ ਵਿੱਚ ਸ਼ਾਮਲ ਕੀਤਾ ਹੈ।

 

 

ਇਸ ਵਰ੍ਹੇ ਫ਼ਰਵਰੀ ’ਚ ਸਰਕਾਰ ਨੇ ਕੈਂਸਰ ਦੀਆਂ 42 ਗ਼ੈਰ–ਅਨੁਸੂਚਿਤ ਦਵਾਈਆਂ ਲਈ ਮੁਨਾਫ਼ੇ ਦਾ ਮਾਰਜਨ 30 ਫ਼ੀ ਸਦੀ ਉੱਤੇ ਸੀਮਤ ਕਰ ਦਿੱਤਾ ਸੀ। ਇਸ ਫ਼ੈਸਲੇ ਨਾਲ 72 ਫ਼ਾਰਮੂਲੇਸ਼ਨ ਦੀਆਂ 355 ਦਵਾਈਆਂ ਦੇ ਬ੍ਰਾਂਡ ਦੀ ਕੀਮਤ ਕੰਟਰੋਲ ਹੋਈ ਸੀ। ਇਨ੍ਹਾਂ ਦਵਾਈਆਂ ਦੀਆਂ ਕੀਮਤਾਂ ਵਿੱਚ 85 ਫ਼ੀ ਸਦੀ ਤੱਕ ਦੀ ਕਮੀ ਆਈ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:600 Medicines to be cheaper in India