ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਲੇ 6 ਮਹੀਨਿਆਂ ’ਚ ਹੋਣਗੀਆਂ 6000 ਭਰਤੀਆਂ, ਐਨਸੀਸੀ ਵਲੰਟੀਅਰਾਂ ਨੂੰ ਮਿਲੇਗੀ ਪਹਿਲ

ਅਗਲੇ 6 ਮਹੀਨਿਆਂ ’ਚ ਹੋਣਗੀਆਂ 6000 ਭਰਤੀਆਂ, ਐਨਸੀਸੀ ਵਲੰਟੀਅਰਾਂ ਨੂੰ ਮਿਲੇਗੀ ਪਹਿਲ

ਜੀ ਹਾਂ, ਸੇਵਾ ਮੈਡਲ ਅਤੇ ਐਨਸੀਸੀ ਵਲੰਟੀਅਰਾਂ ਲਈ ਤਾਂ ਇਹ ਇੱਕ ਸੁਨਿਹਰੇ ਮੌਕੇ ਵਾਂਗ ਹੈ।ਦਰਅਸਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਗਲੇ 6 ਮਹੀਨਿਆਂ ’ਚ ਪੁਲਿਸ ਵਿਭਾਗ ’ਚ 6000 ਨਵੀਂਆਂ ਭਾਰਤੀਆਂ ਕਰਨ ਦਾ ਐਲਾਨ ਕੀਤਾ ਹੈ।

 

ਉਨ੍ਹਾਂ ਕਿਹਾ ਕਿ ਇਸ ਭਰਤੀ ’ਚ ਸੇਵਾ ਮੈਡਲ ਅਤੇ ਐਨਸੀਸੀ ਵਲੰਟੀਅਰਾਂ ਨੂੰ ਪਹਿਲ ਦੇ ਆਧਾਰ ’ਤੇ ਭਰਤੀ ਕੀਤਾ ਜਾਵੇਗਾ। ਭਵਿੱਖ ’ਚ ਐਸਪੀਸੀ ਨੂੰ ਵੀ ਪੁਲਿਸ ਭਰਤੀ ’ਚ ਪਹਿਲ ਦਿੱਤੀ ਜਾਵੇਗੀ। 

 

ਅਗਲੇ 6 ਮਹੀਨਿਆਂ ’ਚ ਹੋਣਗੀਆਂ 6000 ਭਰਤੀਆਂ

 

ਪੇਂਡੂ ਸਕੱਤਰਾਂ ਦੀ ਭਰਤੀ ਲਈ ਗ੍ਰੈਜੂਏਟ ਹੋਣਾ ਲਾਜ਼ਮੀ

ਹਰਿਆਣਾ ’ਚ ਭਵਿੱਖ ’ਚ ਪੇਂਡੂ ਸਕੱਤਰਾਂ ਦੀ ਜਿਹੜੀ ਵੀ ਭਰਤੀ ਕੀਤੀ ਜਾਵੇਗੀ ਉਸ ’ਚ ਲੋੜੀਂਦੀ ਯੋਗਤਾ ਗ੍ਰੈਜੂਏਸ਼ਨ ਹੋਵੇਗੀ ਜਦਕਿ ਇਹ ਪਹਿਲਾਂ 10ਵੀਂ ਜਮਾਤ ਸੀ।

 

ਇਨ੍ਹਾਂ ਆਸਾਮੀਆਂ ਲਈ ਅਪੀਲ ਕਰਤਾ ਕੋਲ ਪੰਚਾਇਤੀ ਰਾਜ ਦੇ ਡਿਪਲੋਮਾ ਦੇ ਨਾਲ ਉਨ੍ਹਾਂ ਨੂੰ ਆਈਟੀ ਦਾ ਗਿਆਨ ਵੀ ਹੋਣਾ ਚਾਹੀਦਾ ਹੈ। ਇਹ ਫੈਸਲਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ’ਚ ਕਰਵਾਈ ਗਈ ਕਈ ਯੋਜਨਾਵਾਂ ਦੀ ਵਿਚਾਰ ਚਰਚਾ ਮਗਰੋਂ ਸ਼ੁੱਕਰਵਾਰ ਨੂੰ ਕੀਤਾ ਗਿਆ।

 

ਮੁੱਖ ਮੰਤਰੀ ਖੱਟਰ ਨੇ ਇਹ ਵੀ ਕਿਹਾ ਕਿ ਪੇਂਡੂ ਸਕੱਤਰਾਂ ਦੇ ਅਹੁੱਦਿਆਂ ਦੀ ਗਿਣਤੀ ਵੀ ਵਧਾਈ ਜਾਵੇਗੀ। 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6000 recruitments in next 6 months