ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਛਲੇ ਵਰ੍ਹੇ ਅਪ੍ਰੈਲ ਤੋਂ ਨਵੰਬਰ ਤੱਕ 62 ਲੱਖ ਨੂੰ ਮਿਲਿਆ ਰੁਜ਼ਗਾਰ

ਪਿਛਲੇ ਵਰ੍ਹੇ ਅਪ੍ਰੈਲ ਤੋਂ ਨਵੰਬਰ ਤੱਕ 62 ਲੱਖ ਨੂੰ ਮਿਲਿਆ ਰੁਜ਼ਗਾਰ

ਚਾਲੂ ਵਿੱਤੀ ਵਰ੍ਹੇ ਭਾਵ 2019–2020 ਦੌਰਾਨ 1 ਅਪ੍ਰੈਲ ਤੋਂ ਲੈ ਕੇ 30 ਨਵੰਬਰ ਤੱਕ ਕੁੱਲ 62 ਲੱਖ ਨਵੀਂਆਂ ਨੌਕਰੀਆਂ ਸਿਰਜੀਆਂ ਗਈਆਂ। ਇਹ ਪ੍ਰਗਟਾਵਾ ‘ਇੰਪਲਾਈਜ਼ ਪ੍ਰਾਵੀਡੈਂਟ ਫ਼ੰਡ ਆਰਗੇਨਾਇਜ਼ੇਸ਼ਨ’ (EPFO) ਨੇ ਕੀਤਾ ਹੈ। ਇਸ ਕੌਮੀ ਸੰਗਠਨ ਵੱਲੋਂ ਜਾਰੀ ਅੰਕੜਿਆਂ ’ਚ ਦੱਸਿਆ ਗਿਆ ਹੈ ਕਿ ਸਿਰਫ਼ ਨਵੰਬਰ ਮਹੀਨੇ ਹੀ ਰਸਮੀ ਖੇਤਰ ਵਿੱਚ 11.62 ਲੱਖ ਲੋਕਾਂ ਨੂੰ ਨੌਕਰੀਆਂ ਮਿਲੀਆਂ। ਇੱਕ ਸਾਲ ਪਹਿਲਾਂ ਦੇ ਮੁਕਾਬਲੇ ਇਸ ਵਿੱਚ ਵਾਧਾ ਹੋਇਆ।

 

 

ਵਿੱਤੀ ਵਰ੍ਹੇ 2018–19 ’ਚ ਕੁੱਲ 61.12 ਲੱਖ ਨੌਕਰੀਆਂ ਨਿੱਕਲੀਆਂ ਸਨ; ਜਦ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਚ ਕਾਫ਼ੀ ਵਾਧਾ ਹੋਇਆ ਹੈ। EPFO ਦਾ ਕਹਿਣਾ ਹੈ ਕਿ ਨਵੰਬਰ 2018 ਦੌਰਾਨ ਸਿਰਫ਼ 4.03 ਲੱਖ ਨੌਕਰੀਆਂ ਨਿੱਕਲੀਆਂ ਸਨ। ‘ਇੰਡੀਆ ਟੂਡੇ ਗਰੁੱਪ’ ਤੇ ਟੀਵੀ ਚੈਨਲ ‘ਆਜ ਤੱਕ’ ਨੇ ਇਸ ਖ਼ਬਰ ਨੂੰ ਕਾਫ਼ੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤਾ ਹੈ।

 

 

EPFO ਪੀਐੱਫ਼ ਤੇ ਹੋਰ ਸਮਾਜਕ ਸੁਰੱਖਿਆ ਯੋਜਨਾਵਾਂ ਦੀ ਸਬਸਕ੍ਰਿਪਸ਼ਨ ਦੇ ਆਧਾਰ ’ਤੇ ਰਸਮੀ ਖੇਤਰ ਦੀਆਂ ਨੌਕਰੀਆਂ ਦੇ ਅੰਕੜੇ ਜਾਰੀ ਕਰਦਾ ਹੈ। ਇਹ ਅੰਕੜੇ ਹਾਲੇ ਮੁਢਲੇ ਹੀ ਹਨ ਤੇ ਹਾਲੇ ਇਨ੍ਹਾਂ ਵਿੱਚ ਕੁਝ ਸੋਧ ਵੀ ਹੋਵੇਗੀ। ਹਾਲੇ ਤੱਕ ਜੋ ਸੋਧਾਂ ਵੇਖੀਆਂ ਗਈਆਂ ਹਨ; ਉਨ੍ਹਾਂ ਵਿੱਚ ਅੰਕੜਿਆਂ ਵਿੱਚ ਕੁਝ ਗਿਰਾਵਟ ਹੀ ਆਉਂਦੀ ਹੈ।

 

 

ਅੰਕੜਿਆਂ ਮੁਤਾਬਕ ਸਤੰਬਰ 2017 ਤੋਂ ਨਵੰਬਰ 2019 ਦੌਰਾਨ EPFO ਦੀ ਪੀਐੱਫ਼ ਜਿਹੀਆਂ ਸਮਾਜਕ ਸੁਰੱਖਿਆ ਯੋਜਨਾਵਾਂ ਨਾਲ 1.39 ਕਰੋੜ ਨਵੇਂ ਲੋਕ ਜੁੜੇ। ਇਸ ਤੋਂ ਇਹੋ ਸੰਕੇਤ ਮਿਲਦਾ ਹੈ ਕਿ ਪਿਛਲੇ 27 ਮਹੀਨਿਆਂ ਦੌਰਾਨ ਰਸਮੀ ਖੇਤਰ ਵਿੱਚ ਵਧੇਰੇ ਨੌਕਰੀਆਂ ਮਿਲੀਆਂ ਹਨ। ਇਨ੍ਹਾਂ ਵਿੱਚੋਂ 15.53 ਲੱਖ ਨੌਕਰੀਆਂ ਸਤੰਬਰ 2017 ਤੋਂ ਮਾਰਚ 2018 ਦੌਰਾਨ ਨਿੱਕਲੀਆਂ।

 

 

EPFO ਅਨੁਸਾਰ ਨਵੰਬਰ 2019 ’ਚ ਸਭ ਤੋਂ ਵੱਧ 3.09 ਲੱਖ ਨੌਕਰੀਆਂ 22 ਤੋਂ 25 ਸਾਲ ਦੀ ਉਮਰ ਦੇ ਲੋਕਾਂ ਨੂੰ ਮਿਲੀਆਂ ਹਨ। ਇਸ ਤੋਂ ਬਾਅਦ 18 ਤੋਂ 21 ਸਾਲ ਉਮਰ ਦੇ ਲੋਕਾਂ ਨੂੰ 2.98 ਲੱਖ ਨੌਕਰੀਆਂ ਮਿਲੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:62 Lakh people got employment during April to November Last Year