ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

62 ਸਾਲਾ ਪਤੀ ਨੇ 29 ਸਾਲ ਦੀ ਪਤਨੀ ਨੂੰ ਵੱਟਸਐਪ ’ਤੇ ਦਿੱਤਾ ਤਲਾਕ!

ਦੇਸ਼ ਚ ਇੱਕ ਖ਼ਾਸ ਵਰਗ ਚ ਔਰਤਾਂ ਦੇ ਕਥਿਤ ਤੌਰ ਤੇ ਕੀਤੇ ਜਾਣ ਵਾਲੇ ਸ਼ੋ਼ਸ਼ਣ ਦੀ ਤਾਜਾ ਮਿਸਾਲ ਹੈਦਰਾਬਾਦ ਚ ਦੇਖਣ ਨੂੰ ਮਿਲ ਰਹੀ ਹੈ। ਜਿਸ ਵਿਚ 29 ਸਾਲ ਦੀ ਪਤਨੀ ਨੂੰ ਉਸਦੇ 62 ਸਾਲਾ ਪਤੀ ਨੇ ਕਥਿਤ ਤੌਰ ਤੇ ਵੱਟਸਐਪ ਤੇ ਤਿੰਨ ਤਲਾਕ ਦੇ ਦਿੱਤਾ ਹੈ। ਪੀੜਤ ਔਰਤ ਦਾ ਨਾਂ ਹੂਮਾ ਹੈ ਅਤੇ ਉਸਦਾ ਪਤੀ ਵਿਦੇਸ਼ੀ ਮੁਲਕ ਓਮਾਨ ਦਾ ਨਾਗਰਿਕ ਹੈ।

 

ਹੂਮਾ ਨੇ ਦੱਸਿਆ ਕਿ ਮੇਰਾ ਵਿਆਹ ਸਾਲ 2017 ਮਈ ਚ ਓਮਾਨ ਦੇ ਇੱਕ ਨਾਗਰਿਕ ਨਾਲ ਹੋਇਆ ਸੀ। ਮੈਂ ਇੱਕ ਸਾਲ ਤੋਂ ਓਮਾਨ ਚ ਰਹੀ ਸੀ। ਮੈਂ 8 ਮਹੀਨਿਆਂ ਚ ਇੱਕ ਬੱਚੀ ਨੂੰ ਜਨਮ ਦਿੱਤਾ। ਖਰਾਬ ਸਿਹਤ ਕਾਰਨ ਮੇਰੀ ਬੱਚੀ ਦੀ ਮੌਤ ਹੋ ਗਈ।

 

 

 

 

ਉਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ 30 ਜੁਲਾਈ 2018 ਨੂੰ ਮਾਂ ਦੇ ਘਰ ਭੇਜ ਦਿੱਤਾ। ਜਦੋਂ ਮੈਂ ਹੈਦਰਾਬਾਦ ਆ ਗਈ ਤਾਂ ਉਨ੍ਹਾਂ ਨੇ 12 ਅਗਸਤ ਨੂੰ ਮੈਨੂੰ ਵੱਟਸਐਪ ਦੁਆਰਾ ਤਲਾਕ ਦੇ ਦਿੱਤਾ। ਉਸ ਤੋਂ ਬਾਅਦ ਉਹ ਮੇਰੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਦੇ ਰਹੇ ਹਨ। ਮੇਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਅਪੀਲ ਹੈ ਕਿ ਉਹ ਮੇਰੀ ਮਦਦ ਕਰਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:62-year-old husband divorces 29-year-old wife to whatsapp