ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਦੇ ਥਾਣਾ ਮੈਡੀਕਲ ਖੇਤਰ ਚ ਇਕ ਬੀਮਾ ਕੰਪਨੀ ਦੇ 62 ਸਾਲ ਦੇ ਰਿਟਾਇਰ ਅਫ਼ਸਰ ਨੂੰ ਮਾਸੂਮ ਬੱਚੀਆਂ ਦਾ ਜਿਣਸੀ ਸ਼ੋਸ਼ਣ ਕਰਦਿਆਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਅਧੇੜ ਉਮਰ ਦਾ ਵਿਅਕਤੀ ਘਰ ਚ ਕੰਮ ਕਰਨ ਵਾਲੀਆਂ ਮਾਸੂਮ ਬੱਚੀਆਂ ਅਤੇ ਕੁੜੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਸੀ।
ਪੁਲਿਸ ਨੇ ਦਸਿਆ ਕਿ ਇਸ ਰਿਟਾਇਰ ਅਫਸਰ ਦੀ ਪਤਨੀ ਦੀ ਮੌਤ ਹੋ ਚੁਕੀ ਹੈ। ਇਹ ਘਰ ਚ ਇਕੱਠਾ ਰਹਿੰਦਾ ਹੈ। ਕੰਮ ਦੇ ਬਹਾਨੇ ਉਹ ਘਰ ਚ ਬੱਚੀਆਂ ਨੂੰ ਬੁਲਾਉਂਦਾ ਸੀ ਤੇ ਉਨ੍ਹਾਂ ਦਾ ਜਿਣਸੀ ਸ਼ੋਸ਼ਣ ਕਰਦਾ ਸੀ। ਇਹ ਵਿਅਕਤੀ ਹੁਣ ਤਕ ਤਿੰਨ ਬੱਚੀਆਂ ਅਤੇ 3 ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ।
ਦੋਸ਼ੀ ਦਾ ਨਾਂ ਵਿਮਲ ਚੰਦ ਦਸਿਆ ਜਾ ਰਿਹਾ ਹੈ। ਪੁਲਿਸ ਨੇ ਪੀੜਤ ਬੱਚੀ ਦੇ ਮਾਪਿਆਂ ਵਲੋਂ ਕੀਤੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
.