ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਨੇਕਾਂ ਲਈ ਪ੍ਰੇਰਣਾ–ਸਰੋਤ ਨੇ 63 ਸਾਲਾ ਨੇਤਰਹੀਣ ਅਮਰਜੀਤ ਸਿੰਘ ਚਾਵਲਾ

​​​​​​​ਅਨੇਕਾਂ ਲਈ ਪ੍ਰੇਰਣਾ–ਸਰੋਤ ਨੇ 63 ਸਾਲਾ ਨੇਤਰਹੀਣ ਅਮਰਜੀਤ ਸਿੰਘ ਚਾਵਲਾ

ਮੁੰਬਈ ਦੇ 63 ਸਾਲਾ ਸ੍ਰੀ ਅਮਰਜੀਤ ਸਿੰਘ ਚਾਵਲਾ ਖ਼ੁਦ ਭਾਵੇਂ ਨੇਤਰਹੀਣ ਹਨ ਪਰ ਉਨ੍ਹਾਂ ਆਪਣਾ ਹੌਸਲਾ ਕਦੇ ਨਹੀਂ ਢਹਿਣ ਦਿੱਤਾ ਤੇ ਲੋਕ ਉਨ੍ਹਾਂ ਨੂੰ ‘ਸਪੋਰਟੀ ਸਿੱਖਾ’ ਦੇ ਨਾਂਅ ਨਾਲ ਜਾਣਦੇ ਹਨ। ਉਨ੍ਹਾਂ ਕੱਲ੍ਹ ਐਤਵਾਰ ਨੂੰ 21 ਕਿਲੋਮੀਟਰ ਲੰਮੀ ਇੱਕ ਦੌੜ ਮੁਕੰਮਲ ਕੀਤੀ, ਜੋ ‘ਟਾਲ਼ੀ ਜਾ ਸਕਣ ਵਾਲੀ ਨੇਤਰਹੀਣਤਾ’ ਦੇ ਮਾਮਲੇ ’ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਆਯੋਜਿਤ ਕੀਤੀ ਗਈ ਸੀ।

 

 

ਸ੍ਰੀ ਚਾਵਲਾ ਆਉਂਦੀ 25 ਅਗਸਤ ਨੂੰ ਕਾਰਗਿਲ ਕੌਮਾਂਤਰੀ ਮੈਰਾਥਨ ਵਿੱਚ ਵੀ ਭਾਗ ਲੈਣਗੇ। ਇੰਝ ਸ੍ਰੀ ਚਾਵਲਾ ਆਪਣੀਆਂ ਸਰਗਰਮ ਗਤੀਵਿਧੀਆਂ ਸਦਕਾ ਅਨੇਕਾਂ ਲੋਕਾਂ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ।

 

 

ਸ੍ਰੀ ਚਾਵਲਾ ਜਦੋਂ ਹਾਲੇ ਸਿਰਫ਼ 13 ਸਾਲਾਂ ਦੇ ਸਨ, ਤਦ ਉਨ੍ਹਾਂ ਨੂੰ ਅੱਖਾਂ ਦਾ ‘ਮੈਕਿਊਲਰ ਡੀਜੈਨਰੇਸ਼ਨ’ ਰੋਗ ਹੋਣ ਦੀ ਜਾਣਕਾਰੀ ਮਿਲੀ ਸੀ। ਅੱਖਾਂ ਦੀ ਜੋਤ ਆਮ ਤੌਰ ਉੱਤੇ ਇਸੇ ਰੋਗ ਕਾਰਨ ਜਾਂਦੀ ਹੈ।

 

 

ਫਿਰ ਅਗਲੇ 27 ਸਾਲਾਂ ਵਿੱਚ ਹੌਲੀ–ਹੌਲੀ ਸ੍ਰੀ ਚਾਵਲਾ ਦੀਆਂ ਅੱਖਾਂ ਦੀ ਜੋਤ ਪੂਰੀ ਤਰ੍ਹਾਂ ਚਲੀ ਗਈ ਤੇ ਉਹ ਨੇਤਰਹੀਣ ਹੋ ਗਏ। ਉਨ੍ਹਾਂ ਆਪਣਾ ਖੇਡ ਕਰੀਅਰ 48 ਸਾਲਾਂ ਦੀ ਉਮਰ ਵਿੱਚ ਆ ਕੇ ਚੁਣਿਆ।

ਅਨੇਕਾਂ ਲਈ ਪ੍ਰੇਰਣਾ–ਸਰੋਤ ਨੇ 63 ਸਾਲਾ ਨੇਤਰਹੀਣ ਅਮਰਜੀਤ ਸਿੰਘ ਚਾਵਲਾ

 

ਉਨ੍ਹਾਂ ਮੁੰਬਈ ਵਿਖੇ ਅੰਗਹੀਣਾਂ ਲਈ ਆਯੋਜਿਤ ਰਾਸ਼ਟਰੀ ਪੱਧਰ ਦੇ ਤੈਰਾਕੀ ਮੁਕਾਬਲੇ ਦੌਰਾਨ 50 ਮੀਟਰ ਫ਼੍ਰੀਸਟਾਈਲ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਇਸ ਤੋਂ ਇਲਾਵਾ ਉਹ ਇੱਕੋ–ਇੱਕ ਅਜਿਹੇ ਨੇਤਰਹੀਣ ਵਿਅਕਤੀ ਹਨ, ਜਿਨ੍ਹਾਂ ਨੇ ਤਿੱਬਤ ਦੇ 19,830 ਫ਼ੁੱਟ ਉੱਚੇ ਡੌਲਮਾ ਦੱਰੇ ਉੱਤੇ ਚੜ੍ਹਾਈ ਕੀਤੀ ਸੀ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਹ ਕੋਈ ਨਿਯਮਤ ਅਭਿਆਸ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੂੰ ਦੌੜਨ ਵੇਲੇ ਵੀ ਕਿਸੇ ਸਹਾਇਕ ਦੀ ਜ਼ਰੂਰਤ ਰਹਿੰਦੀ ਹੈ। ਰੋਜ਼ਾਨਾ ਉਨ੍ਹਾਂ ਨੂੰ ਅਜਿਹਾ ਕੋਈ ਸਹਾਇਕ ਨਹੀ਼ ਮਿਲਦਾ।

 

 

ਇਸੇ ਲਈ ਜ਼ਿਆਦਾਤਰ ਹਰੇਕ ਸਨਿੱਚਰਵਾਰ ਤੇ ਐਤਵਾਰ ਨੂੰ 10 ਕਿਲੋਮੀਟਰ ਤੋਂ ਲੈ ਕੇ 21 ਕਿਲੋਮੀਟਰ ਤੱਕ ਦੌੜ ਲੈਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:63 year old Amarjit Singh Chawla is a source of inspiration for many