ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

63 ਸਾਲਾ ਬਸਪਾ ਮੁਖੀ ਮਾਇਆਵਤੀ ਅੱਜ ਕੱਟਣਗੇ 63 ਕਿੱਲੋ ਦਾ ਕੇਕ

ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਦੀ 63 ਸਾਲਾ ਮੁਖੀ ਮਾਇਆਵਤੀ ਦਾ ਅੱਜ ਜਨਮਦਿਨ ਹੈ ਤੇ ਇਸ ਖਾਸ ਮੌਕੇ ਨੂੰ ਮਾਇਆਵਤੀ ਲੋਕ ਭਲਾਈ ਦਿਹਾੜੇ ਵਜੋਂ ਮਨਾਉਣਗੇ।  

 

ਖਾਸ ਗੱਲ ਇਹ ਹੈ ਕਿ ਮਾਇਆਵਤੀ ਆਪਣੇ ਅੱਜ 63ਵੇਂ ਜਨਮਦਿਨ ਦੇ ਮੌਕੇ ਤੇ 63 ਕਿੱਲੋ ਦਾ ਕੇਕ ਕੱਟਣਗੀ ਤੇ ਨਾਲ ਹੀ ਉਹ ਆਪਣੇ ਜੀਵਨ ਤੇ ਲਿਖੀ ਕਿਤਾਬ ਦੇ 14ਵੇਂ ਭਾਗ ਦੀ ਘੁੰਢ ਚੁਕਾਈ ਕਰਨਗੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਮਾਇਆਵਤੀ ਇਸ ਖਾਸ ਮੌਕੇ ਤੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ (ਸਪਾ) ਨਾਲ ਬਸਪਾ ਦੇ ਗਠਜੋੜ ਨੂੰ ਹੋਰ ਮਜ਼ਬੂਤ ਕਰਨ ਲਈ ਪਾਰਟੀ ਵਰਕਰਾਂ ਨੂੰ ਵੱਡਾ ਸੰਦੇਸ਼ ਦੇਣਗੀ। ਇਸ ਮੌਕੇ ਉਨ੍ਹਾਂ ਵਲੋਂ ਸਪਾ ਨਾਲ ਸਾਂਝੀਆਂ ਰੈਲੀਆਂ ਕਰਨ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ।

 

ਮਾਇਆਵਤੀ ਦਾ ਜਨਮਦਿਨ ਉੱਤਰ ਪ੍ਰਦੇਸ਼ ਦੇ ਸਾਰੇ 75 ਜ਼ਿਲ੍ਹਿਆਂ ਚ ਮਨਾਇਆ ਜਾਵੇਗਾ। ਲਖਨਊ ਯੂਨਿਟ ਗਾਂਧੀ ਭਵਨ ਚ ਉਨ੍ਹਾਂ ਦੇ ਜਨਮਦਿਨ ਤੇ 63 ਕਿੱਲੋ ਦਾ ਕੇਕ ਕੱਟਿਆ ਜਾਵੇਗਾ ਤੇ ਗਰੀਬਾਂ ਚ ਫੱਲ੍ਹ ਆਦਿ ਵੰਡੇ ਜਾਣਗੇ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਪਹਿਲਾਂ ਬਸਪਾ ਅਤੇ ਸਪਾ ਚ ਹੋਏ ਗਠਜੋੜ ਮਗਰੋਂ ਇਹ ਪਹਿਲੀ ਵਾਰ ਹੋਵੇਗਾ ਕਿ ਮਾਇਆਵਤੀ ਨੂੰ ਜਨਮਦਿਨ ਦੀਆਂ ਮੁਬਾਰਕਾਂ ਦੇਣ ਸਪਾ ਮੁਖੀ ਅਖਿਲੇਸ਼ ਯਾਦਵ ਉਨ੍ਹਾਂ ਦੇ ਘਰ ਜਾਣਗੇ।

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:63-year-old BSP chief Mayawati will cut 63 kg cake today