ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ ਹੁਣ ਨਸ਼ਿਆਂ ਦੇ ਸਮੱਗਲਰ ਫੜਾਉਣਗੇ 5 ਕਰੋੜ ਦੇ 64 ਕੁੱਤੇ

ਹਰਿਆਣਾ ’ਚ ਹੁਣ ਨਸ਼ਿਆਂ ਦੇ ਸਮੱਗਲਰ ਫੜਾਉਣਗੇ 5 ਕਰੋੜ ਦੇ 64 ਕੁੱਤੇ

ਹਰਿਆਣਾ ਸਰਕਾਰ ਨੇ ਸੂਬੇ ’ਚ ਨਸ਼ਿਆਂ ਤੇ ਨਸ਼ੀਲੇ ਸਮੱਗਲਰਾਂ ਨੂੰ ਨੱਥ ਪਾਉਣ ਲਈ ਹੁਣ 5 ਕਰੋੜ ਰੁਪਏ ਦੀ ਲਾਗਤ ਨਾਲ ਖ਼ਾਸ ਕੁੱਤੇ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ। ਇਹ ਕੁੱਤੇ ਪਹਿਲਾਂ ਤੋਂ ਹੀ ਸਿੱਖਿਅਤ ਹੋਣਗੇ। ਇਨ੍ਹਾਂ ਕੁੱਤਿਆਂ ਨੂੰ ਬਾਕਾਇਦਾ ਕਿਸੇ ਵੀ ਤਰ੍ਹਾਂ ਦਾ ਨਸ਼ੀਲਾ ਪਦਾਰਥ ਫੜਨ ਦੀ ਟ੍ਰੇਨਿੰਗ ਦਿੱਤੀ ਗਈ ਹੈ।

 

 

ਇਨ੍ਹਾਂ ਕੁੱਤਿਆਂ ਦੀ ਦੇਖਭਾਲ ’ਤੇ ਵੀ ਸਰਕਾਰ ਦੇ ਹਰ ਸਾਲ 5 ਕਰੋੜ ਰੁਪਏ ਖ਼ਰਚ ਹੋਇਆ ਕਰਨਗੇ। ਇਹ ਜਾਣਕਾਰੀ ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿੱਜ ਨੇ ਦਿੱਤੀ ਹੈ।

 

 

ਸ੍ਰੀ ਵਿੱਜ ਨੇ ਦੱਸਿਆ ਕਿ ਛੇਤੀ ਹੀ ਹੁਣ ਹਰਿਆਣਾ ਨਾਰਕੌਟਿਕਸ ਬਿਊਰੋ ਵੀ ਕਾਇਮ ਕੀਤਾ ਜਾਵੇਗਾ। ਇਸੇ ਬਿਊਰੋ ਦਾ ਹਿੱਸਾ ਹੋਣਗੇ 64 ਖ਼ਾਸ ਕੁੱਤੇ। ਉਨ੍ਹਾਂ ਦੀ ਦੇਖਭਾਲ ਲਈ 64 ਹੀ ਡੌਗ ਹੈਂਡਲਰ ਹੋਣਗੇ ਤੇ ਇੰਨੇ ਹੀ ਕੈਨਲ ਮੈਨ ਹੋਣਗੇ। ਇਨ੍ਹਾਂ ਸਾਰੀਆਂ ਆਸਾਮੀਆਂ ਲਈ ਪ੍ਰਵਾਨਗੀ ਪਹਿਲਾਂ ਹੀ ਮਿਲ ਚੁੱਕੀ ਹੈ।

 

 

ਇਹ ਕੁੱਤੇ ਹਰਿਆਣਾ ਦੇ ਸਾਰੇ ਦਾਖ਼ਲਾ–ਦੁਆਰ ਸੜਕਾਂ ਅਤੇ ਹਾਈਵੇਜ਼ ਉੱਤੇ ਤਾਇਨਾਤ ਰਹਿਣਗੇ। ਇਨ੍ਹਾਂ ਵਿੱਚ ਸੁੰਘ ਕੇ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਦਾ ਪਤਾ ਲਾਉਣ ਦੀ ਸਮਰੱਥਾ ਹੋਵੇਗੀ।

 

 

ਸ੍ਰੀ ਵਿੱਜ ਨੇ ਦੱਸਿਆ ਕਿ ਹੁਣ ਨਸ਼ਿਆਂ ਦੇ ਸਮੱਗਲਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਇਆ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:64 Dogs worth Rs 5 Crore to hold now Drug Smugglers in Haryana