ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸਾਮ 'ਚ 644 ਅੱਤਵਾਦੀਆਂ ਨੇ ਕੀਤਾ ਆਤਮ ਸਮਰਪਣ

ਅਸਾਮ 'ਚ ਵੱਡੀ ਗਿਣਤੀ ਵਿੱਚ ਅੱਤਵਾਦੀਆਂ ਨੇ ਆਤਮ ਸਮਰਪਣ ਕੀਤਾ ਹੈ। ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੀ ਮੌਜੂਦਗੀ 'ਚ ਅਸਾਮ ਵਿੱਚ 8 ਪਾਬੰਦੀਸ਼ੁਦਾ ਸੰਗਠਨਾਂ ਦੇ 644 ਅੱਤਵਾਦੀਆਂ ਨੇ ਵੀਰਵਾਰ ਨੂੰ 177 ਹਥਿਆਰਾਂ ਨਾਲ ਆਤਮਸਮਰਪਣ ਕੀਤਾ।
 

ਪੁਲਿਸ ਨੇ ਕਿਹਾ ਕਿ ਉਲਫ਼ਾ (ਆਈ), ਐਨਡੀਐਫਬੀ, ਆਰਐਨਐਲਐਫ, ਕੇਐਲਓ, ਭਾਕਪਾ (ਮਾਓਵਾਦੀ), ਐਨਐਸਐਲਏ, ਏਡੀਐਫ ਅਤੇ ਐਨਐਲਐਫਬੀ ਦੇ ਮੈਂਬਰਾਂ ਨੇ ਇੱਕ ਸਮਾਗਮ 'ਚ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੀ ਹਾਜ਼ਰੀ 'ਚ ਆਤਮਸਮਰਪਣ ਕੀਤਾ।
 

 

ਡਾਇਰੈਕਟਰ ਜਨਰਲ ਆਫ ਪੁਲਿਸ ਜੋਤੀ ਮਹੰਤ ਨੇ ਪੱਤਰਕਾਰਾਂ ਨੂੰ ਦੱਸਿਆ, "ਸੂਬੇ ਅਤੇ ਅਸਾਮ ਪੁਲਿਸ ਲਈ ਇਕ ਮਹੱਤਵਪੂਰਨ ਦਿਨ ਹੈ। 8 ਅੱਤਵਾਦੀ ਸੰਗਠਨਾਂ ਦੇ ਕੁੱਲ 644 ਕਾਰਕੁਨਾਂ ਅਤੇ ਨੇਤਾਵਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ।"

ਉਨ੍ਹਾਂ ਕਿਹਾ ਕਿ ਅਜੋਕੇ ਸਮੇਂ 'ਚ ਇੰਨੀ ਵੱਡੀ ਗਿਣਤੀ ਵਿੱਚ ਮਾਓਵਾਦੀਆਂ ਨੇ ਆਤਮ ਸਮਰਪਣ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:644 militants of eight banned outfits surrender in Assam along with 177 arms