ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ ਕਿਸਾਨਾਂ ਤੋਂ ਖਰੀਦੀ ਗਈ 65.66 ਲੱਖ ਮੀਟ੍ਰਿਕ ਟਨ ਕਣਕ

ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਦਸਿਆ ਕਿ ਹਰਿਆਣਾ ਦੇ ਖਰੀਦ ਕੇਂਦਰਾਂ ਵਿਚ 18,453 ਕਿਸਾਨਾਂ ਤੋਂ 1.40 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ। ਇਸ ਦੇ ਨਾਲ ਸੂਬੇ ਵਿਚ ਪਿਛਲੇ 21 ਦਿਨਾਂ ਵਿਚ 4,24,868 ਕਿਸਾਨਾਂ ਤੋਂ 65.66 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ।

 

ਉਨਾਂ ਇਹ ਵੀ ਕਿਹਾ ਕਿ ਅੱਜ ਸੂਬੇ ਦੇ 163 ਖਰੀਦ ਕੇਂਦਰਾਂ ਵਿਚ 9984 ਕਿਸਾਨਾਂ ਤੋਂ 27,219.85 ਮੀਟ੍ਰਿਕ ਟਨ ਸਰੋਂ ਦੀ ਖਰੀਦ ਕੀਤੀ ਗਈ ਅਤੇ 2,30,851 ਕਿਸਾਨਾਂ ਤੋਂ ਕੁਲ 6.25 ਲੱਖ ਮੀਟ੍ਰਿਕ ਟਨ ਸਰੋਂ ਦੀ ਖਰੀਦ ਕੀਤੀ ਗਈ।

 

ਉਨਾਂ ਕਿਹਾ ਕਿ ਖਰੀਦ ਕੇਂਦਰਾਂ 'ਤੇ ਛੋਲੇ ਦੀ ਖਰੀਦ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੁਣ ਤਕ 1566 ਕਿਸਾਨਾਂ ਤੋਂ ਹੁਣ ਤਕ 3114.13 ਮੀਟ੍ਰਿਕ ਟਨ ਛੋਲੇ ਦੀ ਖਰੀਦ ਕੀਤੀ ਜਾ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:65 66 lakh metric tonnes of wheat procured from Haryana farmers