ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

National Film Awards 2019: ਆਯੁਸ਼ਮਾਨ ਨੂੰ ਮਿਲਿਆ ਬੇਹਤਰੀਨ ਅਦਾਕਾਰ ਦਾ ਅਵਾਰਡ

National Film Awards 2019: ਆਯੁਸ਼ਮਾਨ ਨੂੰ ਮਿਲਿਆ ਬੇਹਤਰੀਨ ਅਦਾਕਾਰ ਦਾ ਅਵਾਰਡ

National Film Awards 2019: 66ਵੇਂ ਕੌਮੀ ਫ਼ਿਲਮ ਪੁਰਸਕਾਰਾਂ ਦਾ ਐਲਾਨ ਹੋ ਗਿਆ ਹੈ। ਹਰੇਕ ਸਾਲ ਅਪ੍ਰੈਲ ਚ ਕੀਤੇ ਜਾਣ ਵਾਲੇ ਕੌਮੀ ਪੁਰਸਕਾਰ ਜੇਤੂ ਦਾ ਐਲਾਨ ਇਸ ਵਾਰ ਲੋਕ ਸਭਾ ਚੋਣਾਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।

 

ਹਰੇਕ ਸਾਲ ਵੱਖੋ ਵੱਖਰੀ ਭਾਰਤੀ ਭਾਸ਼ਾਵਾਂ ਦੀ ਫਿਲਮਾਂ ਲਈ ਕੌਮੀ ਪੁਰਸਕਾਰ ਐਲਾਨੇ ਜਾਂਦੇ ਹਨ। ਇਸ ਦੇ ਤਹਿਤ ਬੇਹਤਰੀਨ ਫ਼ਿਲਮ, ਬੇਹਤਰੀ ਡਾਇਰੈਕਸ਼ਨ ਅਤੇ ਹੋਰ ਕਈ ਸਾਰੇ ਵਰਗਾਂ ਚ ਨਾਮਜ਼ਦ ਕੀਤੇ ਜਾਂਦੇ ਹਨ।

 

ਇਸ ਵਾਰ ਅਦਾਕਾਰ ਆਯੁਸ਼ਮਾਨ ਖੁਰਾਨਾ ਅਤੇ ਤੱਬੂ ਦੀ ਅਦਾਕਾਰੀ ਵਾਲੀ ਫ਼ਿਲਮ ਅੰਧਾਧੁਨ ਨੂੰ ਬੇਹਤਰੀਨ ਹਿੰਦੀ ਫਿਲ਼ਮ ਦਾ ਅਵਾਰਡ ਦਿੱਤਾ ਗਿਆ ਹੈ।

 

ਬੈਸਟ ਅਦਾਕਾਰ: ਆਯੁਸ਼ਮਾਨ ਖੁਰਾਨਾ (ਅੰਧਾਧੁਨ), ਵਿੱਕੀ ਕੌਸ਼ਲ (ਉਰੀ)

ਬੈਸਟ ਮੇਲ ਪਲੇਬੈਕ ਗਾਇਕ: ਅਰਿਜੀਤ ਸਿੰਘ, ਫ਼ਿਲਮ ਪਦਮਾਵਤ

ਬੈਸਟ ਪਾਪੁਲਰ ਫ਼ਿਲਮ: ਬਧਾਈ ਹੋ

ਸਮਾਜਿਕ ਮੁੱਦੇ ਵਾਲੀ ਬੈਸਟ ਫ਼ਿਲਮ: ਪੈਡਮੈਨ

ਬੈਸਟ ਸਪੋਰਟਿੰਗ ਅਦਾਕਾਰ: ਸ਼ਿਵਾਨੰਦ ਕਿਰਕਿਰੇ (ਚੁੰਬਕ)

ਬੈਸਟ ਸਾਊਂਡ ਡਿਜ਼ਾਈਨ: ਬਿਸ਼ਵਦੀਪ ਦੀਪਕ, ਫ਼ਿਲਮ ਉਰੀ

ਬੈਸਟ ਸਪੋਰਟਿੰਗ ਅਦਾਕਾਰਾ: ਸੁਰੇਖਾ ਸੀਕਰੀ, ਫ਼ਿਲਮ ਬਧਾਈ ਹੋ

ਬੈਸਟ ਮਿਊਜ਼ਿਕ ਡਾਇਰੈਕਟਰ: ਸੰਜੇ ਲੀਲਾ ਭੰਸਾਲੀ, ਫ਼ਿਲਮ ਪਦਮਾਵਤ

ਬੈਸਟ ਸਪੈਸ਼ਲ ਇਫ਼ੈਕਟਸ: 'KGF' ਅਤੇ 'Awe'

ਬੈਸਟ ਕੋਰਿਓਗ੍ਰਾਫ਼ਰ: ਕਰੂਤੀ ਮਹੇਸ਼ ਮਿਦਯਾ, ਫ਼ਿਲਮ ਪਦਮਾਵਤ (ਘੂਮਰ ਗੀਤ)

ਮੋਸਟ ਫ਼ਿਲਮ ਫ਼ਰੈਂਡਲੀ ਸਟੇਟ: ਉਤਰਾਖੰਡ

ਬੈਸਟ ਫ਼ਿਲਮ ਕ੍ਰਿਟਿਕ: ਬਲੇ ਜਾਨੀ ਅਤੇ ਅਨੰਤ ਵਿਜੇ

ਬੈਸਟ ਫੀਮੇਲ ਪਲੇਬੈਕ ਗਾਇਕ: ਬਿੰਦੂ ਮਾਲਿਨੀ, ਕੰਨੜ ਫ਼ਿਲਮ ਨਿਤਿਚਾਰਮੀ (Nithicharami)

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:66th national film awards 2019 announced this is the full list of winners