ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ’ਚ ਰਾਮ ਮੰਦਰ ਨੂੰ ਦਿੱਤੀ ਜਾਵੇਗੀ 67 ਏਕੜ ਜ਼ਮੀਨ: PM ਮੋਦੀ

ਅਯੁੱਧਿਆ ’ਚ ਰਾਮ ਮੰਦਰ ਨੂੰ ਦਿੱਤੀ ਜਾਵੇਗੀ 67 ਏਕੜ ਜ਼ਮੀਨ: PM ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਯੁੱਧਿਆ ’ਚ ਰਾਮ ਮੰਦਰ ਨਾਲ ਜੁੜਿਆ ਇੱਕ ਵੱਡਾ ਫ਼ੈਸਲਾ ਸਰਕਾਰ ਨੇ ਲਿਆ ਹੈ। ਉਨ੍ਹਾਂ ਕਿਹਾ ਕਿ ਅਯੁੱਧਿਆ ਕਾਨੂੰਨ ਅਧੀਨ ਜਿਹੜੀ 67 ਏਕੜ ਜ਼ਮੀਨ ਅਕਵਾਇਰ ਕੀਤੀ ਗਈ ਸੀ, ਉਹ ਸਾਰੀ ਜ਼ਮੀਨ ਨਵੇਂ ਕਾਇਮ ਕੀਤੇ ਸ਼੍ਰੀਰਾਮ ਜਨਮ–ਭੂਮੀ ਤੀਰਥ ਖੇਤਰ ਨੂੰ ਦੇ ਦਿੱਤੀ ਜਾਵੇਗੀ।

 

 

ਵਾਰਾਨਸੀ ਸਥਿਤ ਜੰਗਮਵਾੜੀ ਮੱਠ ’ਚ ਮੌਜੂਦ ਸੰਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਬੀਤੇ ਪੰਜ–ਛੇ ਸਾਲਾਂ ’ਚ ਜੇ ਗੰਗਾ–ਜਲ ਵਿੱਚ ਬਹੁਤ ਜ਼ਿਆਦਾ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ, ਤਾਂ ਇਸ ਪਿੱਛੇ ਵੀ ਲੋਕਾਂ ਦੀ ਸ਼ਮੂਲੀਅਤ ਦਾ ਵੱਡਾ ਮਹੱਤਵ ਹੈ। ਪ੍ਰਧਾਨ ਮੰਤਰੀ ਨੇ ਕਿਹਾ ਮਾਂ–ਗੰਗਾ ਪ੍ਰਤੀ ਆਸਥਾ ਤੇ ਜ਼ਿੰਮੇਵਾਰੀ ਦਾ ਭਾਵ ਅੱਜ ਸਿਖ਼ਰਲੇ ਪੱਧਰ ’ਤੇ ਹੈ।

 

 

ਸ੍ਰੀ ਮੋਦੀ ਨੇ ਜੰਗਮਵਾੜੀ ਮੱਠ ’ਚ ਮੌਜੂਦ ਸੰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਸਕ੍ਰਿਤ ਭਾਸ਼ਾ ਅਤੇ ਸਭਿਆਚਾਰ ਦੇ ਸੰਗਮ ਵਾਰਾਨਸੀ ’ਚ ਤੁਹਾਡੇ ਸਭਨਾਂ ’ਚ ਆਉਣਾ ਮੇਰੇ ਲਈ ਸੁਭਾਗੀ ਗੱਲ ਹੈ। ਬਾਬਾ ਵਿਸ਼ਵਨਾਥ ਦੇ ਪ੍ਰੇਮ ’ਚ, ਮਾਂ ਗੰਗਾ ਦੀ ਗੋਦ ’ਚ, ਸੰਤ–ਬਾਣੀ ਦਾ ਗਵਾਹ ਬਣਨ ਦਾ ਮੌਕਾ ਘੱਟ ਹੀ ਮਿਲ ਪਾਉਂਦਾ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਤੁਲਸੀਦਾਸ ਜੀ ਕਿਹਾ ਕਰਦੇ ਸਨ – ‘ਸੰਤ ਸਮਾਗਮ ਹਰਿ ਕਥਾ ਤੁਲਸੀ ਦੁਰਲਭ ਦੋਊ’। ਇਸ ਭੂਮੀ ਦੀ ਇਹੋ ਵਿਸ਼ੇਸ਼ਤਾ ਹੈ। ਵੀਰਸ਼ੈਵ ਜਿਹੀ ਸੰਤ ਪਰੰਪਰਾ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾ ਰਹੇ ਜਗਦਗੁਰੂ ਵਿਸ਼ਵਰਾਧਯ ਗੁਰੂਕੂਲ ਦੇ ਸ਼ਤਾਬਦੀ ਵਰ੍ਹੇ ਦੀ ਸਮਾਪਤੀ ਇੱਕ ਮਾਣਮੱਤਾ ਛਿਣ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰ ਸੱਤਾ ਨਾਲ ਨਹੀਂ, ਸਗੋਂ ਸਭਿਆਚਾਰ ਤੇ ਸੰਸਕਾਰਾਂ ਨਾਲ ਕਾਇਮ ਹੋਇਆ ਾਹੈ। ਭਾਰਤ ’ਚ ਰਾਸ਼ਟਰ ਦਾ ਮਤਲਬ ਇਹ ਕਦੇ ਨਹੀਂ ਰਿਹਾ ਕਿ ਕਿਸ ਨੇ ਕਿੱਥੇ ਜਿੱਤ ਹਾਸਲ ਕੀਤੀ, ਕਿਸ ਦੀ ਕਿੱਥੇ ਹਾਰ ਹੋਈ। ਉਨ੍ਹਾਂ ਕਿਹਾ ਕਿ ਭਗਤੀ ਰਾਹੀਂ ਮੁਕਤੀ ਦਾ ਰਾਹ ਵਿਖਾਉਣ ਵਾਲੇ ਇਸ ਦਰਸ਼ਨ ਨੂੰ ਅਗਲੇਰੀ ਪੀੜ੍ਹੀ ਤੱਕ ਪੁੱਜਣਾ ਚਾਹੀਦਾ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਇੱਕ ਐਪ ਰਾਹੀਂ ਇਸ ਪਵਿੱਤਰ ਗਿਆਨ–ਗ੍ਰੰਥ ਦਾ ਡਿਜੀਟਲਕਰਨ ਨੌਜਵਾਨ ਪੀੜ੍ਹੀ ਨੂੰ ਹੋਰ ਮਜ਼ਬੂਤੀ ਨਾਲ ਜੋੜੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:67 Acre Land to be given to Ram temple in Ayodhya says PM Modi