ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਕੋਰੋਨਾ ਕਰਕੇ 6ਵੀਂ ਮੌਤ, ਕੁੱਲ ਮਰੀਜ਼ 354, ਵਿਸ਼ਵ ’ਚ 13,049 ਮੌਤਾਂ

ਭਾਰਤ ’ਚ ਕੋਰੋਨਾ ਕਰਕੇ 6ਵੀਂ ਮੌਤ, ਕੁੱਲ ਮਰੀਜ਼ 354, ਵਿਸ਼ਵ ’ਚ 13,049 ਮੌਤਾਂ

ਬਿਹਾਰ ਦੇ ਪਟਨਾ ਏਮਸ ’ਚ ਕੋਰੋਨਾ ਨਾਲ ਪਹਿਲੀ ਮੌਤ ਕੱਲ੍ਹ ਸਨਿੱਚਰਵਾਰ ਦੇਰ ਰਾਤੀਂ ਹੋਈ। ਇਸ ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਹੋਣ ਵਾਲੀ 6ਵੀਂ ਮੌਤ ਹੈ। ਦੇਸ਼ ’ਚ ਹੁਣ ਤੱਕ ਇਸ ਵਾਇਰਸ ਦੀ ਲਪੇਟ ’ਚ 354 ਵਿਅਕਤੀ ਆ ਚੁੱਕੇ ਹਨ। ਪੂਰੀ ਦੁਨੀਆ ’ਚ ਇਸ ਵੇਲੇ 3 ਲੱਖ 7 ਹਜ਼ਾਰ 278 ਵਿਅਕਤੀ ਕੋਰੋਨਾ ਕਰਕੇ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਹਨ। ਪੂਰੀ ਦੁਨੀਆ ’ਚ ਹੁਣ ਤੱਕ ਇਸ ਵਾਇਰਸ ਨੇ 13,049 ਜਾਨਾਂ ਲੈ ਲਈਆਂ ਹਨ।

 

 

ਪਟਨਾ ਏਮਸ ’ਚ ਭਰਤੀ ਮੁੰਗੇਰ ਦੇ ਪਿੰਡ ਚੁਰੰਬਾ ਨਿਵਾਸੀ 38 ਸਾਲਾ ਨੌਜਵਾਨ ਨੇ ਸਨਿੱਚਰਵਾਰ ਨੂੰ ਦਮ ਤੋੜਿਆ। ਬਿਹਾਰ ’ਚ ਕੋਰੋਨਾ ਦੇ ਦੋ ਪਾਜ਼ਿਟਿਵ ਮਰੀਜ਼ ਵੀ ਮਿਲੇ ਹਨ। ਇੰਕ ਕਤਰ ਦੇਸ਼ ਤੋਂ ਤੇ ਦੂਜਾ ਸਕਾਟਲੈਂਡ ਤੋਂ ਆਇਆ ਹੈ।

 

 

ਸਕਾਟਲੈਂਡ ਵਾਲਾ ਮਰੀਜ਼ ਐੱਨਐੱਮਸੀਐੱਚ ’ਚ ਦਾਖ਼ਲ ਕਰਵਾਇਆ ਗਿਆ ਹੈ ਏਮਸ ਦੇ ਡਾਇਰੈਕਟਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਗਈ ਹੈ।

 

 

ਉਹ ਕਤਰ ਤੋਂ ਗੁਰਦਿਆਂ ਦਾ ਇਲਾਜ ਕਰਵਾ ਕੇ ਬੀਤੀ 13 ਮਾਰਚ ਨੂੰ ਪਰਤਿਆ ਸੀ। ਏਮਸ ਡਾਇਰੈਕਟਰ ਡਾ. ਪ੍ਰਭਾਤ ਕੁਮਾਰ ਸਿੰਘ ਨੇ ਦੱਸਿਆ ਕਿ ਗੁਰਦੇ ਫ਼ੇਲ੍ਹ ਹੋਣ ਦੀ ਸ਼ਿਕਾਇਤ ਉੱਤੇ ਉਸ ਨੂੰ ਭਰਤੀ ਕਰਵਾਇਆ ਗਿਆ ਸੀ। ਬਾਅਦ ’ਚ ਜਦੋਂ ਕੋਰੋਨਾ ਦੀ ਜਾਂਚ ਕੀਤੀ ਗਈ, ਤਾਂ ਉਹ ਪਾਜ਼ਿਟਿਵ ਨਿੱਕਲਿਆ।

 

 

ਪਟਨਾ ਏਮਸ ’ਚ ਹੀ ਭਰਤੀ ਇੱਕ ਹੋਰ ਔਰਤ ਦੀ ਰਿਪੋਰਟ ਵੀ ਪਾਜ਼ਿਟਿਵ ਆਈ ਹੈ। ਇਹ ਔਰਤ ਸਕਾਟਲੈਂਡ ਤੋਂ ਪਟਨਾ ਆਈ ਸੀ। ਬਿਹਾਰ ਦੇ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸੰਜੇ ਕੁਮਾਰ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ।

 

 

ਇਸ ਵਾਇਰਸ ਦੀ ਲਪੇਟ ’ਚ ਆ ਕੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਦੀ ਮੌਤ ਦਾ ਭਾਰਤ ’ਚ ਇਹ ਪਹਿਲਾ ਮਾਮਲਾ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਮੁੰਗੇਰ ਦੇ ਇਸ ਪਰਿਵਾਰ ਨੂੰ ਬਿਲਕੁਲ ਵੱਖਰੇ ਵਾਰਡ ’ਚ ਰੱਖਿਆ ਗਿਆ ਹੈ। ਮੈਡੀਕਲ ਟੀਮ ਪਿੰਡ ਚੁਰੰਬਾ ਪੁੱਜ ਕੇ ਇਸ ਪਰਿਵਾਰ ਦੇ ਨਾਲ–ਨਾਲ ਉਨ੍ਹਾਂ ਦੇ ਸੰਪਰਕ ’ਚ ਰਹੇ ਹੋਰ ਵਿਅਕਤੀਆਂ ਦਾ ਵੀ ਮੈਡੀਕਲ ਨਿਰੀਖਣ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6th Death in India due to Corona Total Patients 354 In the world 13049 deaths