ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬਿਹਾਰ ’ਚ ਨਹਾਉਣ ਵੇਲੇ ਡੁੱਬ ਕੇ ਹੋ ਗਈ ਸੱਤ ਬੱਚਿਆਂ ਦੀ ਮੌਤ

ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਦੇ ਇੱਕ ਸ਼ਹਿਰ 'ਚੋਂ ਲੰਘਦੀ ਬਾਗਮਤੀ ਨਦੀ

ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ’ਚ ਦੋ ਵੱਖੋ–ਵੱਖਰੇ ਥਾਵਾਂ ਉੱਤੇ ਨਹਾ ਰਹੇ ਸੱਤ ਬੱਚਿਆਂ ਦੀ ਡੂੰਘੇ ਪਾਣੀਆਂ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਤਿੰਨ ਬੱਚੇ ਇੱਕੋ ਪਰਿਵਾਰ ਨਾਲ ਸਬੰਧਤ ਹਨ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਕਰਾ ਥਾਣਾ ਇਲਾਕੇ ਦੇ ਵਿਸ਼ੁਨਪੁਰ ਬਘਨਗਰੀ ਪਿੰਡ ਦੇ ਇੱਕ ਤਾਲਾਬ ’ਚ ਡੁੱਬਣ ਨਾਲ ਚਾਰ ਬੱਚੀਆਂ ਦੀ ਮੌਤ ਹੋ ਗਈ ਹੈ। ਇੱਕੋ ਪਿੰਡ ਦੀਆਂ ਚਾਰ ਬੱਚੀਆਂ ਦੀ ਇੰਝ ਮੌਤ ਹੋਣ ਕਾਰਨ ਪਿੰਡ ਵਿੱਚ ਮਾਤਮ ਫੈਲ ਗਿਆ ਹੈ।

 

 

ਬਿਸ਼ੁਨਪੁਰ ਬਘਨਗਰੀ ਦੀਆਂ ਰਹਿਣ ਵਾਲੀਆਂ ਚਾਰ ਸਹੇਲੀਆਂ ਪਿੰਡ ਲਾਗਲੇ ਤਾਲਾਬ ’ਚ ਇਸ਼ਨਾਨ ਕਰਨ ਲਈ ਗਈਆਂ ਸਨ। ਉਹ ਨਹਾਉਂਦੇ ਸਮੇਂ ਕਿਤੇ ਡੂੰਘੇ ਪਾਣੀਆਂ ਵੱਲ ਵਧ ਗਈਆਂ; ਜਿਸ ਕਾਰਨ ਉਨ੍ਹਾਂ ਚਾਰਾਂ ਦੀ ਮੌਤ ਹੋ ਗਈ। ਉਨ੍ਹਾਂ ਚਾਰਾਂ ਦੀਆਂ ਮ੍ਰਿਤਕ ਦੇਹਾਂ ਤਾਲਾਬ ’ਚੋਂ ਕੱਢ ਲਈਆਂ ਗਈਆਂ ਹਨ।

 

 

ਮ੍ਰਿਤਕਾਂ ਵਿੱਚ ਝਗਰੂ ਸਾਹ ਦੀ ਧੀ ਖ਼ੁਸ਼ਬੂ ਕੁਮਾਰੀ, ਮੁਹੰਮਦ ਮਨਜ਼ੂਰ ਦੀ ਧੀ ਰਜ਼ੀਆ ਖ਼ਾਤੂਨ (13), ਮੁਹੰਮਦ ਨਥੁਨੀ ਦੀ ਧੀ ਅਜਮੇਰੀ ਖ਼ਾਤੂਨ (13) ਤੇ ਮੁਹੰਮਦ ਸੱਮੁਲਾ ਦੀ ਧੀ ਨਾਜ਼ਮੀ ਖ਼ਾਤੂਨ (12) ਸ਼ਾਮਲ ਹਨ।

 

 

ਉੱਧਰ ਮੀਨਾਪੁਰ ਥਾਣਾ ਇਲਾਕੇ ਦੇ ਪਿੰਡ ਰਾਮਪੁਰ ਹਰੀ ’ਚ ਬਾਗਮਤੀ ਨਦੀ ਵਿੱਚ ਨਹਾਉਂਦੇ ਸਮੇਂ ਡੁੱਬਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਪੁਲਿਸ ਮੁਤਾਬਕ ਇਹ ਬੱਚੇ ਨਹਾਉਣ ਲਈ ਨਦੀ ’ਤੇ ਗਏ ਸਨ।

 

 

ਨਹਾਉਂਦੇ ਸਮੇਂ ਉਹ ਵੀ ਡੂੰਘੇ ਪਾਣਿੀ ਵਿੱਚ ਚਲੇ ਗਏ ਤੇ ਉਨ੍ਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਵਿੱਚ ਅਭਿਸ਼ੇਕ (12), ਉਸ ਦੀਆਂ ਭੈਣਾਂ ਮੁਸਕਾਨ (10) ਅਤੇ ਸ਼ਿਵਾਨੀ (8) ਸ਼ਾਮਲ ਹਨ।

 

 

ਪੁਲਿਸ ਨੇ ਲਾਸ਼ਾਂ ਬਰਾਮਦ ਕਰ ਲਈਆਂ ਹਨ। ਮੁਜ਼ੱਫ਼ਰਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਹਰੇਕ ਮ੍ਰਿਤਕ ਬੱਚੇ ਦੇ ਪਰਿਵਾਰ ਨੂੰ 4–4 ਲੱਖ ਰੁਪਏ ਬਤੌਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7 Children die by drowning while they were bathing