ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜੀਵ ਗਾਂਧੀ ਦੇ 7 ਕਾਤਲ ਰਿਹਾਅ ਹੋਣ: ਤਾਮਿਲ ਨਾਡੂ ਸਰਕਾਰ ਦੀ ਸਿਫ਼ਾਰਸ਼

ਰਾਜੀਵ ਗਾਂਧੀ ਦੇ 7 ਕਾਤਲ ਰਿਹਾਅ ਹੋਣ: ਤਾਮਿਲ ਨਾਡੂ ਸਰਕਾਰ ਦੀ ਸਿਫ਼ਾਰਸ਼

ਤਾਮਿਲ ਨਾਡੂ ਸਰਕਾਰ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲ ਕੇਸ `ਚ ਉਮਰ ਕੈਦ ਦੀਆਂ ਸਜ਼ਾਵਾਂ ਭੁਗਤ ਰਹੇ ਸੱਤ ਜਣਿਆਂ ਨੂੰ ਜੇਲ੍ਹ `ਚੋਂ ਰਿਹਾਅ ਕਰਨ ਦੀ ਸਿਫ਼ਾਰਸ਼ ਕੀਤੀ ਹੈ।


ਸੂਬਾ ਕੈਬਿਨੇਟ ਦੀ ਇਹ ਸਿਫ਼ਾਰਸ਼ ਹੁਣ ਰਾਜਪਾਲ ਨੂੰ ਭੇਜੀ ਜਾਵੇਗੀ। ਇਹ ਜਾਣਕਾਰੀ ਮੰਤਰੀ ਡੀ. ਜਯਾਕੁਮਾਰ ਨੇ ਖ਼ਬਰ ਏਜੰਸੀ ‘ਏਐੱਨਆਈ` ਨੂੰ ਦਿੱਤੀ।


46 ਸਾਲਾ ਰਾਜੀਵ ਗਾਂਧੀ ਦਾ ਕਤਲ 21 ਮਈ, 1991 ਦੀ ਰਾਤ ਨੂੰ ਤਾਮਿਲ ਨਾਡੂ ਦੇ ਸ੍ਰੀਪੇਰੂਮਬੁਦੂਰ `ਚ ਇੱਕ ਚੋਣ ਰੈਲੀ ਦੌਰਾਨ ਕਰ ਦਿੱਤਾ ਗਿਆ ਸੀ। ਧਨੂ ਨਾਂਅ ਦੀ ਇੱਕ ਆਤਮਘਾਤੀ ਬੰਬਾਰ ਨੇ ਇਸ ਘਿਨਾਉਣੇ ਕਾਰਜ ਵਿੱਚ ਵੱਡੀ ਭੂਮਿਕਾ ਨਿਭਾਈ ਸੀ।


ਕਾਂਗਰਸੀ ਆਗੂ ਰਾਜੀਵ ਗਾਂਧੀ ਕਤਲ ਕੇਸ ਵਿੱਚ ਸੱਤ ਜਣੇ ਪੇਰਾਰੀਵਲਨ, ਵੀ. ਸ੍ਰੀਹਰਨ ਉਰਫ਼ ਮੁਰੂਗਨ, ਟੀ. ਸੁਤੇਂਦਰਰਾਜਾ ਉਰਫ਼ ਸੰਤਮ, ਜਯਾਕੁਮਾਰ, ਰਾਬਰਟ ਪਾਇਸ, ਪੀ. ਰਵੀਚੰਦਰਨ ਤੇ ਨਲਿਨੀ ਪਿਛਲੇ 25 ਵਰ੍ਹਿਆਂ ਤੋਂ ਜੇਲ੍ਹ `ਚ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7 Convicts of Rajiv Gandhi Assasins may be released