ਉੜੀਸਾ ਦੇ ਕਟਕ `ਚ ਇਕ ਦਰਦਨਾਕ ਹਾਦਸੇ ਵਾਪਰ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਵਾਰੀਆਂ ਦੀ ਭਰੀ ਬੱਸ ਇਕ ਪੁਲ ਤੋਂ ਕਰੀਬ 30 ਫੁੱਟ ਹੇਠਾਂ ਡਿੱਗ ਗਈ। ਇਸ ਹਾਦਸੇ `ਚ 7 ਸਵਾਰੀਆਂ ਦੀ ਜਾਨ ਚਲੀ ਗਈ ਹੈ। ਉਥੇ ਕਈ ਸਵਾਰੀਆਂ ਗੰਭੀਰ ਤੌਰ `ਤੇ ਜ਼ਖਮੀ ਹੋ ਗਈਆਂ। ਹਾਦਸਾ ਉੜੀਸਾ ਦੀ ਮਹਾਨਦੀ `ਤੇ ਪੁਲ `ਤੇ ਵਾਪਰਿਆ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੱਸ `ਚ ਤਕਰੀਬਨ 35 ਯਾਤਰੀ ਸਵਾਰ ਸਨ। ਬੱਸ ਤਾਲਚੇਰ ਦੇ ਕੋਲੀਅਰੀ ਕਸਬੇ ਤੋਂ ਕਟਕ ਵੱਲੋਂ ਜਾ ਰਹੀ ਸੀ। ਮਹਾਨਦੀ `ਤੇ ਬਣੇ ਪੁਲ `ਤੇ ਬੱਸ ਦੇ ਰਾਸਤੇ `ਚ ਇਕ ਮੱਝ ਆ ਗਈ। ਮੱਝ ਨੂੰ ਬਚਾਉਣ ਲਈ ਇਕ ਬੱਸ ਡਰਾਈਵਰ ਨੇ ਅਚਾਨਕ ਬ੍ਰੇਕ ਲਗਾਈ ਜਿਸ ਕਰਕੇ ਬੱਸ ਬੇਕਾਬੂ ਹੋ ਗਈ।
Odisha: 7 people died after a bus carrying around 30 passengers fell from the Mahanadi bridge near Jagatpur in Cuttack today. Rescue operations underway; Latest #visuals from the spot pic.twitter.com/5V1Ow2zFww
— ANI (@ANI) November 20, 2018
ਚਾਲਕ ਨੇ ਬੱਸ `ਤੇ ਕਾਬੂ ਤੋਂ ਬਾਹਰ ਹੋ ਗਈ। ਬੇਕਾਬੂ ਬੱਸ ਪੁਲ ਦੀ ਰੇਲਿੰਗ ਤੋੜਦੇ ਹੋਏ 30 ਫੁੱਟ ਹੇਠਾਂ ਜਾ ਡਿੱਗੀ। ਹਾਦਸੇ `ਚ ਬੱਸ ਦੇ ਪਰਖਚੇ ਉਡ ਗਏ।
ਸਬੰਧਤ ਅਧਿਕਾਰੀਆਂ ਮੁਤਾਬਕ ਹਾਦਸੇ `ਚ 7 ਲੋਕ ਮਾਰੇ ਗਏ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ `ਚ ਭਰਤੀ ਕਰਵਾਇਆ ਗਿਆ।
#UPDATE: 7 people dead after a bus carrying around 30 passengers fell from the Mahanadi bridge near Jagatpur in Cuttack today. Rescue operations underway. #Odisha pic.twitter.com/eLqaItdWlQ
— ANI (@ANI) November 20, 2018