ਦਿੱਲੀ ਦੇ ਬੁਰਾੜੀ ਕਾਂਡ ਮਗਰੋਂ ਹੁਣ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਝਾਰਖੰਡ ਦੇ ਰਾਂਚੀ ਦੇ ਕਾਂਕੇ ਥਾਣਾ ਚ ਪੈਂਦੇ ਬੋੜੇਆ ਰਾਇਮ ਮਿਲ ਦੇ ਨੇੜੇ ਇੱਕ ਹੀ ਪਰਿਵਾਰ ਦੇ 7 ਲੋਕਾਂ ਨੇ ਖੁਦਕੁਸ਼ੀ ਕਰ ਲਈ।
ਮਰਨ ਵਾਲਿਆਂ ਚ 5 ਬਾਲਕ ਅਤੇ 2 ਬੱਚੇ ਸ਼ਾਮਲ ਹਨ। ਹਾਲਾਂਕਿ ਹਾਲੇ ਤੱਕ ਖੁ਼ਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ਤੇ ਪੁੱਜ ਗਈ। ਉੱਥੇ ਹੀ ਐਸਐਫਐਲ ਦੀ ਟੀਮ ਦੇ ਪੁੱਜਣ ਦਾ ਇੰਤਜ਼ਾਰ ਹੋ ਰਿਹਾ ਹੈ।
ਮੌਕਾਏ ਵਾਰਦਾਤ ਤੇ ਰਾਂਚੀ ਦੇ ਐਸਐਸਪੀ ਅਨੀਸ਼ ਗੁਪਤਾ ਵੀ ਪੁੱਜ ਗਏ ਹਨ। ਮ੍ਰਿਤਕਾਂ ਚ ਇੱਕ ਐਮਆਰ ਵੀ ਸ਼ਾਮਲ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।