ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2014 ਦੀ ਲੋਕ ਸਭਾ ਚੋਣ ਰੈਲੀ ਮਾਮਲੇ `ਚ ਕੇਜਰੀਵਾਲ ਸਮੇਤ 7 ਲੋਕ ਬਰੀ

2014 ਦੀ ਲੋਕ ਸਭਾ ਚੋਣ ਰੈਲੀ ਮਾਮਲੇ `ਚ ਕੇਜਰੀਵਾਲ ਸਮੇਤ 7 ਲੋਕ ਬਰੀ

ਸ਼ਹਿਰ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੱਤ ਹੋਰ ਨੂੰ 2014 `ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਥਿਤ ਤੌਰ `ਤੇ ਪੁਲਿਸ ਤੋਂ ਜ਼ਰੂਰੀ ਮਨਜ਼ੂਰੀ ਲਏ ਬਿਨਾ ਰਾਜਨੀਤਿਕ ਰੈਲੀ ਕਰਨ ਦੇ ਮਾਮਲੇ `ਚ ਬਰੀ ਕਰ ਦਿੱਤਾ।


ਪੁਲਿਸ ਤੋਂ ਪਹਿਲਾਂ ਮਨਜ਼ੂਰੀ ਲਏ ਬਿਨਾ ਜਨਤਕ ਰੈਲੀ ਆਯੋਜਿਤ ਕਰਨ ਸਬੰਧੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਕੇਜਰੀਵਾਲ, ਵਰਕਰ ਮੇਧਾ ਪਾਟਕਰ ਤੇ ਮੀਰਾ ਸਨਿਆਲ ਸਮੇਤ ਹੋਰ ਦੇ ਖਿਲਾਫ ਮਹਾਂਰਾਸ਼ਟਰ ਪੁਲਿਸ ਅਧਿਨਿਯਮ ਦੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।


ਮੇਟ੍ਰੋਪਾਲੀਟਨ ਮੈਜਿਸਟ੍ਰੇਟ ਪੀ ਕੇ ਦੇਸ਼ਪਾਂਡੇ ਨੇ ਕੇਜਰੀਵਾਲ ਅਤੇ ਹੋਰ ਨੂੰ ਬਰੀ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਪੁਲਿਸ ਮੁਲਜ਼ਮ ਲੋਕਾਂ ਨੂੰ ਰੈਲੀ ਲਈ ਮਨਾਹੀ ਨੂੰ ਲਿਖਤੀ ਤੌਰ `ਤੇ ਦੇਣ `ਚ ਨਾਕਾਮ ਰਹੀ।


ਉਤਰ ਪੂਰਵ ਮੁੰਬਈ ਦੇ ਮਾਨਖੁਰਦ ਇਲਾਕੇ `ਚ ਆਪ ਉਮੀਦਵਾਰਾਂ ਮੀਰਾ ਸਨਿਆਲ ਅਤੇ ਮੇਧਾ ਪਾਟਕਰ ਦੇ ਚੋਣ ਪ੍ਰਚਾਰ ਤਹਿਤ ਇਹ ਰੈਲੀ ਆਯੋਜਿਤ ਕੀਤੀ ਗਈ ਸੀ। ਮੁੰਬਈ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਰੈਲੀ ਅਨਿਰਧਾਰਤ ਸੀ ਅਤੇ ਟ੍ਰੈਫਿਕ ਪੁਲਿਸ ਤੋਂ ਜ਼ਰੂਰੀ ਮਨਜ਼ੂਰੀ ਲਏ ਬਿਨਾਂ ਆਯੋਜਿਤ ਕੀਤੀ ਗਈ।


ਮਾਰਚ 2014 `ਚ ਕੇਜਰੀਵਾਲ ਅਤੇ ਹੋਰ ਦੇ ਖਿਲਾਫ ਉਪ ਨਗਰੀ ਮਾਨਖੁਰਦ ਪੁਲਿਸ ਥਾਣੇ `ਚ ਸਿ਼ਕਾਇਤ ਦਰਜ ਕੀਤੀ ਗਈ ਸੀ। ਕੇਜਰੀਵਾਲ, ਸਨਿਆਲ ਅਤੇ ਹੋਰ ਮੁਲਜ਼ਮ ਸ਼ੁੱਕਰਵਾਰ ਨੂੰ ਅਦਾਲਤ ਨੇ ਮੌਜੂਦ ਰਹੇ, ਜਦੋਂ ਕਿ ਪਾਟਕਰ ਗੈਰਹਾਜ਼ਰ ਰਹੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7 including arvind kejriwal acquitted in 2014 election rally case