ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲਾਸ਼ ਮਾਨਸਰੋਵਰ ਯਾਤਰਾ ਦੌਰਾਨ 7 ਯਾਤਰੀਆਂ ਦੀ ਆਕਸੀਜਨ ਦੀ ਕਮੀ ਨਾਲ ਮੌਤ

ਕੈਲਾਸ਼ ਮਾਨਸਰੋਵਰ ਯਾਤਰਾ ਦੌਰਾਨ 7 ਯਾਤਰੀਆਂ ਦੀ ਆਕਸੀਜਨ ਦੀ ਕਮੀ ਨਾਲ ਮੌਤ

ਕੈਲਾਸ਼ ਮਾਨਸਰੋਵਰ ਤੀਰਥ ਯਾਤਰਾ ਲਈ ਹਿਲਸਾ ਤੇ ਕੇਰੂੰਗ ਬਾਰਡਰ ਤੋਂ ਹੁੰਦੇ ਹੋਏ ਕੈਲਾਸ਼ ਮਾਨਸਰੋਵਰ ਗਏ 7 ਭਾਰਤੀ ਤੀਰਥ ਯਾਤਰੀਆਂ ਦੀ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਗਈ। ਹੁਮਲਾ ਦੇ ਉਪ ਜ਼ਿਲ੍ਹਾ ਅਧਿਾਕਰੀ ਤੇ ਇੰਸਪੈਕਟਰ ਨੇ ਦੱਸਿਆ ਕਿ ਸਾਰੇ ਮ੍ਰਿਤਕ ਤੀਰਥ ਯਾਤਰੀਆਂ ਦੀਆਂ ਲਾਸ਼ਾਂ ਜਿੱਥੋਂ ਦੇ ਹਨ ਉਥੇ ਭੇਜੀਆਂ ਗਈਆਂ ਹਨ।

 

ਜ਼ਿਲ੍ਹਾ ਪੁਲਿਸ ਦਫ਼ਤਰ ਹੁਮਲਾ ਦੇ ਇੰਸਪੈਕਟਰ ਹਰਿਹਰ ਖੜਕਾ ਨੇ ਦੱਸਿਆ ਕਿ ਸੁਮਿਤਰਾ ਰੇਡੀ ਹਿਲਸਾ ਤੇ ਹੋਰ 6 ਯਾਤਰੀ ਕੇਰੂੰਗ ਬਾਰਡਰ ਤੋਂ ਹੁੰਦੇ ਹੋਏ ਮਾਨਸਰੋਵਰ ਯਾਤਰਾ ਉਤੇ ਗਏ ਸਨ। ਇਹ ਯਾਤਰਾ ਇਕ ਮਹੀਨੇ ਤੋਂ ਚਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕੈਲਾਸ਼ ਮਾਨਸਰੋਵਰ ਯਾਤਰੀ ਦੱਖਣੀ ਭਾਰਤ ਦੇ ਆਰ ਸਵਾਮੀ, ਯਰਮਨ ਇੰਦਰਸੇਨ, ਮਨੀ ਬਾਬਾ ਹਰਿ ਗਿਰੀ, ਸੁਮਿਤਰਾ ਰੇਡੀ, ਗੁਰੂ ਸਵਾਮੀ ਪਰਮਾਨੰਦ, ਜੋਨ ਵਿਜੈ ਨਵੀਨ ਚੰਦਰ ਤੇ ਅਰਵਿੰਦ ਕੁਮਾਰ ਲਾਲ ਭਾਈ ਪਟੇਲ ਦੀ ਆਕਸੀਜਨ ਦੀ ਕਮੀ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾ ਹਿਲਸਾ ਸਿਮਿਕੋਟ ਹੁੰਦੇ ਹੋਏ ਨੇਪਾਲਗੰਜ ਲਿਆਂਦੀਆਂ ਗਈਆਂ।  ਉਸਦੇ ਬਾਅਦ ਲਾਸ਼ਾਂ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਉਤੇ ਭੇਜ ਦਿੱਤਾ ਗਿਆ। ਇਕ ਤੀਰਥ ਯਾਤਰੀ ਦੀ ਲਾਸ਼ ਨੇਪਾਲਗੰਜ ਤੋਂ ਕਾਠਮੰਡੂ ਹੁੰਦੇ ਹੋਏ ਹਵਾਈ ਮਾਰਗ ਰਾਹੀਂ ਅਤੇ ਬਾਕੀ 6 ਤੀਰਥ ਯਾਤਰੀਆਂ ਦੀਆਂ ਲਾਸ਼ਾਂ ਨੂੰ ਰੁਪਈਡੀਹਾ ਬਾਰਡਰ ਤੋਂ ਸੜਕ ਮਾਰਗ ਰਾਹੀਂ ਭੇਜ ਦਿੱਤਾ ਗਿਆ ਹੈ।

 

ਹੁਮਲਾ ਦੇ ਉਪ ਜ਼ਿਲ੍ਹਾ ਅਧਿਕਾਰੀ ਮਹੇਸ਼ ਕੁਮਾਰ ਪੋਖਰੇਲ ਨੇ ਦੱਸਿਆ ਕਿ ਇਨ੍ਹਾਂ ਤੀਰਥ ਯਾਤਰੀਆਂ ਦੀ ਮੌਤ ਅਲੱਗ–ਅਲੱਗ ਸਮੇਂ ਵਿਚ ਤਿਬਤੀ ਭੂ–ਭਾਗ ਵਿਚ ਹੋਈ ਹੈ। ਚੀਨ ਵਿਚ ਪੋਸਟਮਾਰਟਮ ਹੋਣ ਬਾਅਦ ਉਨ੍ਹਾਂ ਨੇ ਪ੍ਰਮਾਣ ਪੱਤਰ ਪ੍ਰਾਪਤ ਕਰ ਲਿਆ ਹੈ। ਪ੍ਰਮਾਣ ਪੱਤਰ ਉਨ੍ਹਾਂਲ ਕੋਲ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਹਿਲਸਾ ਬਾਰਡਰ ਮਾਨਸਰੋਵਰ ਦਾ ਪ੍ਰਮੁੱਖ ਰੂਪ ਹੈ। ਇੱਥੇ ਹੁਣ ਤੱਕ 15 ਹਜ਼ਾਰ ਤੀਰਥ ਯਾਤਰੀ ਕੈਲਾਸ਼ ਮਾਨਸਰੋਵਰ ਦੀ ਯਾਤਰਾ ਲਈ ਜਾ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7 pilgrims die due to lack of oxygen during Kailash Mansarovar Yatra