ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਵਾਇਰਸ ਤੋਂ ਬਚਣ ਲਈ ਇਹ ਹੈ ਕੇਂਦਰ ਦਾ 7–ਨੁਕਾਤੀ ਫ਼ਾਰਮੂਲਾ

ਕੋਰੋਨਾ–ਵਾਇਰਸ ਤੋਂ ਬਚਣ ਲਈ ਇਹ ਹੈ ਕੇਂਦਰ ਦਾ 7–ਨੁਕਾਤੀ ਫ਼ਾਰਮੂਲਾ

ਭਾਰਤ ਸਰਕਾਰ ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਤ ਤੌਰ ’ਤੇ ਉੱਚ–ਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

 

 

ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ ’ਚ ਹੇਠ ਲਿਖੇ ਸੱਤ ਨੁਕਤਿਆਂ ਉੱਤੇ ਨਾਗਰਿਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ:

 

 

  1. ਆਪਣੇ ਘਰ ’ਚ ਬਜ਼ੁਰਗਾਂ ਦਾ ਖਾਸ ਖ਼ਿਆਲ ਰੱਖੋ, ਖਾਸ ਕਰ ਕੇ ਉਨ੍ਹਾਂ ਦਾ ਜਿਨ੍ਹਾਂ ਨੂੰ ਕੋਈ ਪੁਰਾਣੀ ਬਿਮਾਰੀ ਹੈ।
  2. ਲੌਕਡਾਊਨ ਦੇ ਨਿਯਮਾਂ ਤੇ ਸਮਾਜਕ–ਦੂਰੀ ਦੀ ਪੂਰੀ ਤਰ੍ਹਾਂ ਪਾਲਣਾ ਕਰੋ। ਚਿਹਰਾ ਢਕਣ ਲਈ ਬਿਨਾ ਕਿਸੇ ਢਿੱਲ ਦੇ ਘਰ ’ਚ ਬਣੇ ਮਾਸਕ ਵਰਤੋ।
  3. ਆਪਣੇ ਸਰੀਰ ਅੰਦਰਲੀ ਜੀਵਨ–ਪ੍ਰਤੀਰੋਧਕ ਸ਼ਕਤੀ ਉਨ੍ਹਾਂ ਕਦਮਾਂ ਨਾਲ ਵਧਾਓ, ਜਿਵੇਂ ਕਿ ਆਯੁਸ਼ ਮੰਤਰਾਲੇ ਵੱਲੋਂ ਗਰਮ ਪਾਣੀ ਤੇ ਕਾੜ੍ਹਾ ਪੀਣ ਲਈ ਸੁਝਾਇਆ ਗਿਆ ਸੀ।
  4. ਕੋਰੋਨਾ ਦੀ ਛੂਤ ਫੈਲਣ ਤੋਂ ਰੋਕਣ ਵਿੱਚ ਮਦਦ ਲਈ ‘ਆਰੋਗਯ ਸੇਤੂ’ ਮੋਬਾਇਲ ਐਪ ਡਾਊਨਲੋਡ ਕਰੋ।
  5. ਗ਼ਰੀਬ ਪਰਿਵਾਰਾਂ ਦਾ ਖ਼ਿਆਲ ਰੱਖੋ ਤੇ ਉਨ੍ਹਾਂ ਦੀਆਂ ਭੋਜਨ ਦੀਆਂ ਜ਼ਰੂਰਤਾਂ ਪੂਰੀਆਂ ਕਰੋ।
  6. ਆਪਣੇ ਕਾਰੋਬਾਰ ਜਾਂ ਉਦਯੋਗ ਵਿੱਚ ਕੰਮ ਕਰਦੇ ਵਿਅਕਤੀਆਂ ਪ੍ਰਤੀ ਦਿਆਲਤਾ ਭਰਿਆ ਰਵੱਈਆ ਰੱਖੋ ਤੇ ਉਨ੍ਹਾਂ ਨੂੰ ਉਪਜੀਵਕਾ ਤੋਂ ਵਾਂਝੇ ਨਾ ਕਰੋ।
  7. ਸਾਡੇ ਰਾਸ਼ਟਰ ਦੇ ਕੋਰੋਨਾ ਜੋਧਿਆਂ – ਡਾਕਟਰਾਂ, ਨਰਸਾਂ, ਸਫ਼ਾਈ ਕਰਮਚਾਰੀਆਂ ਤੇ ਪੁਲਿਸ ਮੁਲਾਜ਼ਮਾਂ ਦਾ ਦਿਲੋਂ ਸਤਿਕਾਰ ਕਰੋ।

 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇਸ਼ ਦੇ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਲਗਾਤਾਰ ਪੂਰੀ ਤੀਬਰਤਾ ਨਾਲ ਕੰਮ ਕਰ ਰਿਹਾ ਹੈ। ਹੁਣ ਤੱਕ ਕੁੱਲ 602 ਸਮਰਪਿਤ ਕੋਵਿਡ–19 ਹਸਪਤਾਲ ਵਿਕਸਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 1,06,719 ਆਈਸੋਲੇਸ਼ਨ ਬਿਸਤਰੇ ਤੇ 12,024 ਆਈਸੀਯੂ ਬਿਸਤਰੇ ਹਨ।

 

 

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਨੇ ਸੰਘਣੀ ਆਬਾਦੀ ਵਾਲੇ ਇਲਾਕਿਆਂ ’ਚ ਕੋਵਿਡ–19 ਫੈਲਣਾ ਰੋਕਣ ਲਈ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹਨ। ਇਸ ਮੇਨੂਅਲ ਦਾ ਜ਼ੋਰ ਸਾਫ਼–ਸਫ਼ਾਈ ਦੇ ਸਸਤੇ ਹੱਲ ਤੇ ਕਦਮਾਂ ਉੱਤੇ ਦਿੱਤਾ ਗਿਆ ਹੈ ਤੇ ਉਨ੍ਹਾਂ ਗੱਲਾਂ ਦਾ ਖਾਸ ਖ਼ਿਆਲ ਰੱਖਿਆ ਗਿਆ ਹੈ, ਜਿੱਥੇ ਬਹੁਤ ਜਣੇ ਇੱਕੋ ਪਖਾਨੇ, ਗੁਸਲਖਾਨੇ ਦੀਆਂ ਸੁਵਿਧਾਵਾਂ ਵਰਤਦੇ ਹਨ।

 

 

ਕੱਲ੍ਹ ਤੋਂ ਕੋਵਿਡ–19 ਦੇ 1211 ਨਵੇਂ ਕੇਸ ਸਾਹਮਣੇ ਆਏ ਹਨ ਤੇ 31 ਮੌਤਾਂ ਦਰਜ ਕੀਤੀਆਂ ਹਨ। ਹੁਣ ਤੱਕ ਇਲਾਜ ਤੋਂ ਬਾਅਦ 1036 ਵਿਅਕਤੀ ਠੀਕ / ਡਿਸਾਚਾਰਜ ਹੋ ਚੁੱਕੇ ਹਨ।

 

 

ਕੋਵਿਡ–19 ਨਾਲ ਸਬੰਧਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਐਡਵਾਈਜ਼ਰੀ ਲਈ ਕ੍ਰਿਪਾ ਕਰ ਕੇ ਨਿਯਮਤ ਰੂਪ ’ਚ ਇੱਥੇ ਜਾਓ: https://www.mohfw.gov.in/

 

 

ਕੋਵਿਡ–19 ਨਾਲ ਸਬੰਧਤ ਤਕਨੀਕੀ ਸੁਆਲ technicalquery.covid19@gov.in ਉੱਤੇ ਅਤੇ ਹੋਰ ਸੁਆਲ ncov2019@gov.in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

 

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕ੍ਰਿਪਾ ਕਰ ਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾੱਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7-Points Formula of Centre to combat Covid-19