ਜੰਮੂ–ਕਸ਼ਮੀਰ ਦੇ ਕੁਲਗਾਮ ਦੇ ਗੁੱਡਰ ਇਲਾਕੇ ’ਚ ਭਾਰਤੀ ਫ਼ੌਜ, ਸੀਆਰਪੀਐੱਫ਼, ਪੁਲਿਸ ਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ’ਚ ਤਿੰਨ ਅੱਤਵਾਦਾ ਮਾਰੇ ਗਏ ਹਨ। ਆਪਰੇਸ਼ਨ ਹਾਲੇ ਵੀ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਕੁਲਗਾਮ ਦੇ ਗੁੱਡਰ ਇਲਾਕੇ ਵਿੱਚ ਹੀ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ ’ਚ ਚਾਰ ਦਹਿਸ਼ਤਗਰਦ ਮਾਰੇ ਗਏ ਸਨ। ਇੰਝ ਤਾਜ਼ੀ ਘਟਨਾ ’ਚ ਹੁਣ ਤੱਕ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ 7 ਹੋ ਗਈ ਹੈ।
ਐਤਵਾਰ ਨੂੰ ਇਹ ਮੁਕਾਬਲਾ ਉਦੋਂ ਸ਼ੁਰੂ ਹੋਇਆ ਸੀ, ਜਦੋਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਗਸ਼ਤੀ ਟੋਲੀ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਜੰਮੂ–ਕਸ਼ਮੀਰ ਪੁਲਿਸ, ਸੀਆਰਪੀਐੱਫ਼ ਅਤੇ ਫ਼ੌਜ ਨੇ ਤੁਰੰਤ ਮੋਰਚਾ ਸੰਭਾਲਦਿਆਂ ਅੱਤਵਾਦੀਆਂ ਨੂੰ ਘੇਰਾ ਪਾ ਲਿਆ।
ਇੱਥੇ ਵਰਨਣਯੋਗ ਹੈ ਕਿ ਕਸ਼ਮੀਰ ਵਿੱਚ ਹੁਣ ਤੱਕ ਲੌਕਡਾਊਨ ਦੌਰਾਨ ਹੁਣ ਤੱਕ 23 ਅੱਤਵਾਦੀ ਮਾਰੇ ਜਾ ਚੁੱਕੇ ਹਨ। ਸ਼ੁੱਕਰਵਾਰ ਨੂੰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਸੀ ਕਿ ਸਾਲ 2020 ’ਚ ਹੁਣ ਤੱਕ ਸੁਰੱਖਿਜਆ ਬਲਾਂ ਨੇ 50 ਤੋਂ ਵੱਧ ਅੱਤਵਾਦੀਆਂ ਦਾ ਖਾਤਮਾ ਕਰ ਦਿੱਤਾ ਹੈ।
ਅੱਤਵਾਦੀਆਂ ਦੇ ਸਫ਼ਾਏ ਤੋਂ ਘਬਰਾਇਆ ਪਾਕਿਸਤਾਨ ਹੁਣ ਕਸ਼ਮੀਰ ’ਚ ਹੋਰ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੇ ਚੱਕਰ ਵਿੱਚ ਹੈ।
ਇੱਥੇ ਵਰਨਣਯੋਗ ਹੈ ਕਿ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ’ਚ ਲਗਭਗ 300 ਅੱਤਵਾਦਾ ਕੰਟਰੋਲ ਰੇਖਾ ਪਾਰ ਕਰ ਕੇ ਕਸ਼ਮੀਰ ਵਾਦੀ ’ਚ ਘੁਸਪੇਠ ਕਰਨ ਲਈ ਤਿਆਰ ਬੈਠੇ ਦੱਸੇ ਜਾਂਦੇ ਹਨ। ਭਾਰਤੀ ਫ਼ੌਜ ਇਸ ਨੂੰ ਰੋਕਣ ਲਈ ਪੂਰੀ ਚੌਕਸੀ ਰੱਖ ਰਹੀ ਹੈ।
ਭਾਰਤੀ ਫ਼ੌਜ ਨੇ ਇਸ ਨੂੰ ਰੋਕਣ ਲਈ ਆਪਣੀ ਘੁਸਪੈਠ ਵਿਰੋਧੀ ਗ੍ਰਿੱਡ ਤੇ ਅੱਤਵਾਦ ਵਿਰੋਧੀ ਰਣਨੀਤੀ ਹੋਰ ਮਜ਼ਬੂਤ ਕਰਨ ਲਈ ਕਦਮ ਚੁੱਕ ਰਹੀ ਹੈ।