ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਮਨਾਕ: ਘਰ ਦੇ ਬਾਹਰ ਖੇਡ ਰਹੀ 7 ਸਾਲ ਦੀ ਬੱਚੀ ਨਾਲ ਪਾਰਕ ਲਿਜਾ ਕੇ ਕੀਤਾ ਬਲਾਤਕਾਰ

ਘਰ ਦੇ ਬਾਹਰ ਖੇਡ ਰਹੀ 7 ਸਾਲ ਦੀ ਬੱਚੀ ਨੂੰ ਪਾਰਕ ਲਿਜਾ ਕੇ ਬਲਾਤਕਾਰ

ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਦਿੱਲੀ ਦੇ ਸੀਮਾਪੁਰੀ ਇਲਾਕੇ ਤੋਂ ਆਈ ਹੈ. ਪੁਲਿਸ ਨੇ ਇੱਕ 21 ਸਾਲਾ ਲੜਕੇ ਨੂੰ ਸੱਤ ਸਾਲ ਦੀ ਬੱਚੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਘਟਨਾ  ਸੋਮਵਾਰ ਦੀ ਰਾਤ ਦੀ ਦੱਸੀ ਜਾ ਰਹੀ ਹੈ। ਪੁਲਸ ਅਨੁਸਾਰ ਬੱਚੀ ਦੀ ਮਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੇ ਗੁਆਂਢੀ ਨੇ ਹੀ ਨਾਬਾਲਗ ਨਾਲ ਬਲਾਤਕਾਰ ਕੀਤਾ ਹੈ। ਸੀਨੀਅਰ ਪੁਲਸ ਅਧਿਕਾਰੀ ਅਨੁਸਾਰ ਸੋਮਵਾਰ ਰਾਤ ਨੂੰ ਕਰੀਬ 10.30 ਵਜੇ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ, ਮੁਲਜ਼ਮ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਉਸਨੂੰ ਡੀਐਲਐਫ ਚੌਕ ਕੋਲ ਝਾੜੀਾਂ ਵਿੱਚ ਲੈ ਗਿਆ। ਜਿੱਥੇ ਉਸ ਨੇ ਨਾਬਾਲਗ ਨਾਲ ਬਲਾਤਕਾਰ ਕੀਤਾ। ਜਦ ਬੱਚੀ ਘਰ ਵਾਪਸ ਆਈ ਤਾਂ ਉਸ ਦੇ ਨਿੱਜੀ ਹਿੱਸੇ ਤੋਂ ਖੂਨ ਵਗ ਰਿਹਾ ਸੀ। ਜਦੋਂ ਮਾਂ ਨੇ ਬੱਚੀ ਨੂੰ ਇਸ ਬਾਰੇ ਪੁੱਛਿਆ, ਤਾਂ ਬੱਚੇ ਨੇ ਸਾਰੀ ਕਹਾਣੀ ਦੱਸੀ।

 

ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਮੁਲਜ਼ਮ ਉਸ ਨੂੰ ਇੱਕ ਪਾਰਕ ਵਿਚ ਲੈ ਗਿਆ ਜਿੱਥੇ ਉਸਨੇ ਬੱਚੀ  ਦੇ ਪ੍ਰਾਈਵੇਟ ਹਿੱਸੇ ਵਿੱਚ ਪਾਣੀ ਦਾ ਪਾਈਪ ਲਗਾਇਆ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ। ਘਟਨਾ ਬਾਰੇ ਪਤਾ ਲੱਗਣ 'ਤੇ, ਮਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਦਿੱਲੀ ਦੇ ਸੀਮਾਪੁਰੀ ਥਾਣੇ ਵਿੱਚ ਪੈਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਡਾਕਟਰ ਦੇ ਅਨੁਸਾਰ ਲੜਕੀ ਦੀ ਹਾਲਤ ਸਥਿਰ ਹੈ।

ਪਾਈਪ ਤੋਂ ਇਲਾਵਾ ਉਸਦੇ ਸਰੀਰ ਨੂੰ ਕਿਸੇ ਹੋਰ ਚੀਜ ਨਾਲ ਸੱਟ ਨਹੀਂ ਲੱਗੀ। ਬੱਚੀ ਨੂੰ ਗੁਰੂ ਤੇਗ ਬਹਾਦੁਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਘਟਨਾ ਬਾਰੇ ਬੋਲਦਿਆਂ ਦਿੱਲੀ ਮਹਿਲਾ ਕਮਿਸ਼ਨ ਪ੍ਰਧਾਨ ਸਵਾਤੀ ਮਾਲੀਵਾਲ ਨੇ ਵੀ ਟਵੀਟ ਕੀਤਾ। ਮਾਲੀਵਾਲ ਨੇ ਟਵੀਟ ਕੀਤਾ, "ਅਸੀਂ ਇਹ ਬਿਆਨ ਨਹੀਂ ਕਰ ਸਕਦੇ ਕਿ ਬੱਚੇ ਨੂੰ ਕਿੰਨਾ ਸਹਿਣਾ ਪਿਆ ਹੋਵੇਗਾ। ਅਸੀਂ ਬੱਚੀ ਦੀ ਮਾਂ ਨੂੰ ਪੂਰੀ ਹਮਾਇਤ ਦੇਵਾਂਗੇ ਅਤੇ ਮੁਲਜ਼ਮ ਨੂੰ ਫਾਂਸੀ ਦੇਣ ਲਈ ਲੜਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7 year old girl raped in Delhi park brutalised with water pipe