ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ਦੇ 70 ਵੱਖਵਾਦੀ ਤੇ ਅੱਤਵਾਦੀ ਆਗਰਾ ਜੇਲ੍ਹ ’ਚ ਤਬਦੀਲ

ਲਗਭਗ 70 ਅੱਤਵਾਦੀਆਂ ਅਤੇ ਕੱਟਰ ਪਾਕਿ ਹਮਾਇਤੀ ਵੱਖਵਾਦੀਆਂ ਨੂੰ ਕਸ਼ਮੀਰ ਘਾਟੀ ਤੋਂ ਆਗਰਾ ਲਿਆਇਆ ਗਿਆ ਹੈ। ਅੱਤਵਾਦੀਆਂ ਅਤੇ ਵੱਖਵਾਦੀਆਂ ਨੂੰ ਭਾਰਤੀ ਹਵਾਈ ਫ਼ੌਜ ਦੇ ਵਿਸ਼ੇਸ਼ ਜਹਾਜ਼ ਤੋਂ ਸਖਤ ਸੁਰੱਖਿਆ ਹੇਠ ਆਗਰਾ ਦੀ ਕੇਂਦਰੀ ਜੇਲ੍ਹ ਤਬਦੀਲ ਕੀਤਾ ਗਿਆ ਹੈ। ਸਰਕਾਰ ਨੇ ਇਹ ਕਦਮ ਕਸ਼ਮੀਰ ਘਾਟੀ ਚ ਅਮਨ-ਸ਼ਾਂਤੀ ਬਣਾਏ ਰੱਖਣ ਦੇ ਮੱਦੇਨਜ਼ਰ ਚੁੱਕਿਆ ਹੈ।

 

ਵੀਰਵਾਰ ਨੂੰ ਹੁਕਮ ਮਿਲਦਿਆਂ ਹੀ ਏਅਰਪੋਰਟ ਤੋਂ ਕੇਂਦਰੀ ਜੇਲ੍ਹ ਵਿਚਾਲੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸਨ। ਜੇਲ੍ਹ ਚ ਸਾਰੇ ਬੰਦੀਆਂ ਨੂੰ ਸਖਤ ਸੁਰੱਖਿਆ ਚ ਰਖਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਂ ਗੁਪਤ ਰੱਖੇ ਗਏ ਹਨ। ਜਿਸ ਵਾਹਨ ਚ ਬੰਦੀਆਂ ਨੂੰ ਲਿਆਇਆ ਜਾਣਾ ਸੀ ਉਨ੍ਹਾਂ ਦੀਆਂ ਖਿੜਕੀਆਂ ਨੂੰ ਪਹਿਲਾਂ ਹੀ ਕਾਲੇ ਕਪੜੇ ਨਾਲ ਢੱਕ ਦਿੱਤਾ ਗਿਆ ਸੀ। ਜੇਲ੍ਹ ਚ ਦਾਖਲ ਹੁੰਦਿਆਂ ਹੀ ਸਾਰੇ ਬੰਦੀਆਂ ਦੀ ਚੰਗੀ ਤਰ੍ਹਾ ਤਲਾਸ਼ੀ ਲਈ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਚ ਦਾਖਲ ਕੀਤਾ ਗਿਆ।

 

ਸੂਤਰਾਂ ਮੁਤਾਬਕ ਇਸ ਗੁੱਟ ਚ ਲਿਆਂਦੇ ਗਏ ਵੱਖਵਾਦੀ ਪੱਥਰਬਾਜ਼ੀ ਸਬੰਧੀ ਘਟਨਾਵਾਂ ਚ ਸ਼ਾਮਲ ਰਹੇ ਹਨ। ਉਨ੍ਹਾਂ ਦਾ ਪਿਛੋਕੜ ਗੜਬੜੀ ਪੈਦਾ ਕਰਨ ਦਾ ਰਿਹਾ ਹੈ। ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਇਹ ਗੁੱਟ ਧਾਰਾ 370 ਹਟਾਉਣ ਅਤੇ ਜੰਮੂ-ਕਸ਼ਮੀਰ ਤੇ ਲੱਦਾਖ ਦੇ ਕੇਂਦਰ ਸ਼ਾਸਤ ਐਲਾਨੇ ਜਾਣ ਦੇ ਵਿਰੋਧ ਚ ਕਸ਼ਮੀਰ ਘਾਟੀ ਦਾ ਮਾਹੌਲ ਖਰਾਬ ਕਰ ਸਕਦਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:70 separatists from Jammu and Kashmir were brought to Agra jail