ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਲਿਤ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼, ਪੰਚਾਇਤ ਨੇ 5 ਲੱਖ ਲੈ ਕੇ ਮਾਮਲਾ ਰਫਾਦਫ਼ਾ ਕਰਨ ਲਈ ਕਿਹਾ

ਰੇਵਾੜੀ ਜਿ਼ਲ੍ਹੇ ਦੇ ਕੋਸਲੀ ਖੇਤਰ ਦੇ ਪਿੰਡ ਸੁਰੇਹਲੀ ਵਿਖੇ ਇੱਕ ਦੁਕਾਨ ਤੇ ਆਈ ਇੱਕ ਦਲਿਤ ਬੱਚੀ ਨੂੰ ਕਥਿਤ ਤੌਰ ਤੇ ਅੰਦਰ ਲਿਜਾ ਕੇ ਦੁਕਾਨਦਾਰ ਨੇ ਬਲਾਤਕਾਰ ਕਰਨ ਦੀ ਕੋਸਿ਼ਸ਼ ਕੀਤੀ।ਇਸ ਮਗਰੋਂ ਬੱਚੀ ਜਦ ਆਪਣੇ ਘਰ ਪੁੱਜੀ ਤਾਂ ਉਸਨੇ ਇਹ ਆਪਬੀਤੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ। ਪਰਿਵਾਰ ਵਾਲਿਆਂ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਉਕਤ ਦੁਕਾਨਦਾਰ ਖਿਲਾਫ਼ ਮਾਮਲਾ ਦਰਜ ਕਰਵਾ ਦਿੱਤਾ।

 

ਜਾਣਕਾਰੀ ਮੁਤਾਬਕ ਇਹ 5 ਸਾਲਾਂ ਬੱਚੀ ਚੀਜ਼ ਲੈਣ ਲਈ ਘਰ ਨੇੜੇ ਇੱਕ ਦੁਕਾਨ ਤੇ ਗਈ ਸੀ। ਦੁਕਾਨਦਾਰ ਸ਼੍ਰੀਚੰਦ ਯਾਦਵ ਨੇ ਉਸ ਨੂੰ ਇੱਕਲਿਆਂ ਵੇਖ ਆਪਣੀ ਦੁਕਾਨ ਦੇ ਅੰਦਰ ਸੱਦ ਲਿਆ ਅਤੇ ਫਿਰ ਉਸ ਨਾਲ ਬਦਫੈਲੀ ਕਰਨ ਦੀ ਕੋਸਿ਼ਸ਼ ਕੀਤੀ। ਜਦ ਇਸ ਬੱਚੀ ਨੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਉਹ ਬਜ਼ੁਰਗ ਦੁਕਾਨਦਾਰ ਤੋਂ ਡਰ ਕੇ ਭੱਜੀ ਅਤੇ ਰੋਂਦੀ ਹੋਈ ਘਰ ਪੁੱਜੀ।

 

ਘਰ ਜਾ ਕੇ ਜਦ ਬੱਚੀ ਨੇ ਪਰਿਵਾਰ ਨੂੰ ਦੁਕਾਨਦਾਰ ਦੀ ਹਰਕਤ ਤੋਂ ਜਾਣੂ ਕਰਵਾਇਆ ਤਾਂ ਪਰਿਵਾਰ ਨੇ ਕੋਸਲੀ ਥਾਣੇ ਜਾ ਕੇ ਉਕਤ ਦੁਕਾਨਦਾਰ ਸ਼੍ਰੀਚੰਦ ਖਿਲਾਫ਼ ਪੋਕਸੋ ਐਕਟ ਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅਤਿਆਚਾਰ ਦੀ ਰੋਕਥਾਮ) ਐਕਟ ਦੀ ਧਾਰਾ 3 ਦੇ ਤਹਿਤ ਮਾਮਲਾ ਦਰਜ ਕਰਵਾਇਆ। ਜਾਣਕਾਰੀ ਮੁਤਾਬਕ ਦੋਸ਼ੀ ਦੀ ਹਾਲੇ ਗ੍ਰਿਫ਼ਤਾਰੀ ਨਈਂ ਹੋਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

 

ਪੀੜਤ ਬੱਚੀ ਦੇ ਪਿਓ ਨੇ ਦੱਸਿਆ ਕਿ ਮੇਰੀ ਧੀ ਤੋਂ ਜਦੋਂ ਮੈਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਅਸੀਂ ਸਾਰੇ ਉਕਤ ਦੁਕਾਨਦਾਰ ਨੂੰ ਜਾ ਕੇ ਮਿਲੇ ਤਾਂ ਉਸ ਨੇ ਸਾਡੇ ਨਾਲ ਠੀਕ ਤਰੀਕੇ ਨਾਲ ਗੱਲ ਵੀ ਨਾ ਕੀਤੀ।ਫਿਰ ਅਸੀਂ ਸਰਪੰਚ ਨੂੰ ਜਾ ਕੇ ਮਿਲੇ ਤਾਂ ਕਿ ਪੰਚਾਇਤ ਸੱਦ ਕੇ ਉਕਤ ਦੋਸ਼ੀ ਨੂੰ ਸਜ਼ਾ ਦਵਾਉਣ ਲਈ ਬੇਨਤੀ ਕੀਤੀ। 

 

ਪਿਤਾ ਨੇ ਅੱਗੇ ਦੱਸਿਆ ਕਿ ਪੰਚਾਇਤ ਨੇ ਐਤਵਾਰ ਨੂੰ ਮੈਨੂੰ 5 ਲੱਖ ਰੁਪਏ ਲੈ ਕੇ ਮਾਮਲੇ ਨੂੰ ਰਫਾ ਦਫ਼ਾ ਕਰ ਦੇਣ ਲਈ ਕਿਹਾ ਜਦਕਿ ਅਸੀਂ ਦੋਸ਼ੀ ਦੁਕਾਨਦਾਰ ਨੂੰ ਇਸ ਘਟੀਆ ਹਰਕਤ ਲਈ ਸਜ਼ਾ ਦਵਾਉਣ ਦੀ ਮੰਗ ਕਰਦੇ ਰਹੇ। ਪਰ ਜਦੋਂ ਪੰਚਾਇਤ ਤੋਂ ਵੀ ਨਿਰਾਸ਼ਾ ਹੀ ਹੱਥ ਲੱਗੀ ਤਾਂ ਮੈਂ ਪੁਲਿਸ ਕੋਲ ਸਿ਼ਕਾਇਤ ਕੀਤੀ। 

 

ਇਸ ਮਾਮਲੇ ਸਬੰਧੀ ਕੋਂਸਲੀ ਡੀਐਸਪੀ ਅਨਿਲ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਾਲੇ ਤੱਕ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਅਸੀਂ ਪੀੜਤ ਬੱਚੀ ਦੇ ਬਿਆਨ ਲੈ ਲਏ ਹਨ ਅਤੇ ਉਸਦੀ ਮੈਡੀਕਲ ਜਾਂਚ ਵੀ ਕਰਵਾ ਲਈ ਹੈ। ਸਥਾਨਕ ਬਾਲ ਭਲਾਈ ਕਮੇਟੀ ਪੀੜਤ ਬੱਚੀ ਤੋਂ ਉਸਦੇ ਹਾਲਤਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।

 

ਡੀਐਸਪੀ ਕੁਮਾਰ ਨੇ ਕਿਹਾ ਕਿ ਮੈਂਨੂੰ ਇਹ ਨਹੀਂ ਪਤਾ ਕਿ ਪੀੜਤ ਪਰਿਵਾਰ ਨੂੰ ਮਾਮਲਾ ਰਫਾ ਦਫਾ ਕਰਨ ਦੇ ਬਦਲ ਚ ਪੰਚਾਇਤ ਨੇ ਕੋਈ ਰਕਮ ਦੇਣ ਦੀ ਗੱਲ ਕਹੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਉਕਤ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:70 year old attempts to rape a five year-old girl