ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

10 ਸਾਲਾ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ 68 ਸਾਲਾ ਬਜ਼ੁਰਗ ਨੂੰ ਸਜ਼ਾ

10 ਸਾਲਾ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ 68 ਸਾਲਾ ਬਜ਼ੁਰਗ ਨੂੰ ਸਜ਼ਾ

 ਵਿਸ਼ੇਸ਼ ਅਦਾਲਤ ਨੇ ਮਹਿਲਾਵਾਂ ਵਿਰੁੱਧ ਘਿਨੌਣੇ ਅਪਰਾਧਾਂ ਦੇ ਕੇਸਾਂ ਦੀ ਸੁਣਵਾਈ ਕਰਦਿਆਂ 68 ਸਾਲਾ ਬਜ਼ੁਰਗ ਨੂੰ 10 ਸਾਲ ਦੀ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਤਹਿਤ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ. ਇਹ ਘਟਨਾ ਪਿਛਲੇ ਸਾਲ 7 ਅਗਸਤ ਦੀ ਹੈ.

 

ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਪੰਕਜ ਨੇ ਦੋਸ਼ੀ ਨੂੰ 5,000 ਰੁਪਏ ਦਾ ਜੁਰਮਾਨਾ ਲਗਾਇਆ, ਜੁਰਮਾਨਾ ਅਦਾ ਨਾ ਕਰਨ 'ਤੇ ਦੋਸ਼ੀ ਰਾਮ ਕੁਮਾਰ ਨੂੰ ਇਕ ਮਹੀਨੇ ਲਈ ਹੋਰ ਜੇਲ੍ਹ ਵਿਚ ਰਹਿਣਾ ਪਵੇਗਾ.

 

ਪੀੜਤਾ ਦੇ ਪਿਤਾ ਵੱਲੋਂ 7 ਅਗਸਤ, 2017 ਨੂੰ ਦਰਜ ਕੀਤੀ ਗਈ ਸ਼ਿਕਾਇਤ ਦੇ ਅਨੁਸਾਰ ਪੰਜਵੀਂ ਦੀ ਵਿਦਿਆਰਥੀ ਲੜਕੀ ਸਕੂਲ ਜਾ ਰਹੀ ਸੀ.  ਕੁਮਾਰ ਨੇ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋ ਲੋਕਾਂ ਨੇ ਬੱਚੀ ਨੂੰ ਬਚਾ ਲਿਆ. ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਰਾਮ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:70 year old man gets five year jail sentence for attempting to rape class 5 student