ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਟਾਇਰਮੈਂਟ ਮਗਰੋਂ ਇਹ ਕਾਰਨਾਮਾ ਕਰਨ ’ਚ ਜੁਟਿਆ 70 ਸਾਲਾ ਬਜ਼ੁਰਗ

ਸਿੱਖਿਆ, ਸਿੱਖਣ ਅਤੇ ਦੋਸਤੀ ਉਮਰ ਜਾਂ ਫਿਰ ਸੰਸਾਧਨਾਂ ਦੀ ਮੋਹਤਾਜ ਨਹੀਂ ਹੁੰਦੀ। ਪੜ੍ਹਾਈ ਅਤੇ ਹੁਨਰ ੳਮਰ ਦੇ ਕਿਸੇ ਦੌਰ ਚ ਹਾਸਲ ਕੀਤੇ ਜਾ ਸਕਦੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ 70 ਸਾਲ ਦੇ ਰਾਮਅਵਤਾਰ ਨੇ। ਬਚਪਨ ਚ ਸਿੱਖਿਆ ਪੂਰੀ ਨਾ ਹੋਣ ਕਾਰਨ ਹੁਣ 70 ਦੀ ਉਮਰ ਚ ਐਮ ਏ ਅੰਗਰੇਜ਼ੀ ਕਰਨ ਚ ਜੁਟੇ ਇਸ ਬਜ਼ੁਰਗ ਨੂੰ ਪੜ੍ਹਾਈ ਕਾਰਨ ਹੀ ਚਪੜਾਸੀ ਤੋਂ ਅਫਸਰ ਦੀ ਕੁਰਸੀ ਮਿਲੀ।

 

ਰਾਮਅਵਤਾਰ ਇਕ ਕਾਲਜ ਚ ਆਪਣੇ ਸਾਜੋ ਸਮਾਨ ਨਾਲ ਜਾਂਦੇ ਹਨ, ਉਨ੍ਹਾਂ ਦਾ ਟੀਚਾ ਆਪਣੀ ਡਿਗਰੀ ਪ੍ਰਾਪਤ ਕਰਨਾ ਹੈ। ਗ਼ਰੀਬੀ ਕਾਰਨ 8ਵੀਂ ਤਕ ਪੜ੍ਹ ਕੇ 1974 ਚ ਨਗਰ ਨਿਗਮ ਚ ਚਪੜਾਸੀ ਬਣ ਗਏ। ਇਸ ਦੌਰਾਨ ਮਾਲੀ ਹਾਲਤ ਚ ਕੁਝ ਸੁਧਾਰ ਹੋਣ ਮਗਰੋਂ 1998 ਚ 10ਵੀਂ ਪਾਸ ਕੀਤੀ ਤੇ 1999 ਚ ਅਫਸਰ ਬਣ ਗਏ।

 

2012 ਚ 12ਵੀਂ ਕਰਨ ਮਗਰੋਂ ਰਾਮਨਗਰ ਯੂਨੀਵਰਸਿਟੀ ਤੋਂ ਬੀਏ ਦੀ ਰੈਗੂਲਰ ਪੜ੍ਹਾਈ ਸ਼ੁਰੂ ਕੀਤੀ। ਸਾਲ 2015 ਚ ਨੌਕਰੀ ਤੋਂ ਰਿਟਾਇਰ ਹੋਣ ਮਗਰੋਂ ਰੈਗੁਲਰ ਵਿਦਿਆਰਥੀ ਵਜੋਂ ਅੰਗਰੇਜ਼ੀ ਤੋਂ ਐਮ ਏ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਵੀ ਮੰਜ਼ਿਲ ਨੂੰ ਪਾਉਣ ਲਈ ਪੜਾਈ ਜ਼ਰੂਰੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:70 Years old Ramavtar enrolls himself for master of arts in english after the retirement