ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNU ਦੇ ਗੇਟ 'ਤੇ 700 ਪੁਲਿਸ ਮੁਲਾਜ਼ਮ ਤੈਨਾਤ, TMC ਨੇਤਾਵਾਂ ਨੂੰ ਨਹੀਂ ਮਿਲੀ ਕੈਂਪਸ 'ਚ ਜਾਣ ਦੀ ਆਗਿਆ 

JNU Violence: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਵਿਦਿਆਰਥੀ ਯੂਨੀਅਨ ਦੇ ਪ੍ਰਦਰਸ਼ਨ ਦੇ ਵਿਚਕਾਰ ਐਤਵਾਰ ਸ਼ਾਮ ਨੂੰ ਨਕਾਬਪੋਸ਼ ਲੋਕਾਂ ਨੇ ਵਿਦਿਆਰਥੀਆਂ 'ਤੇ ਹਮਲਾ ਕੀਤਾ। ਹਥਿਆਰਾਂ ਨਾਲ ਲੈਸ ਨਾਕਾਬਪੋਸ ਜੇਐਨਯੂ ਕੈਂਪਸ ਵਿੱਚ ਦਾਖ਼ਲ ਹੋਏ ਅਤੇ ਲਗਭਗ ਚਾਰ ਘੰਟਿਆਂ ਤੱਕ ਕੈਂਪਸ ਵਿੱਚ ਹੰਗਾਮਾ ਕੀਤਾ।

 

ਅਣਪਛਾਤੇ ਵਿਅਕਤੀਆਂ ਨੇ ਸਾਬਰਮਤੀ ਹੋਸਟਲ, ਸਾਬਰਮਤੀ ਟੀ-ਪੁਆਇੰਟ ਸਮੇਤ ਕਈ ਹੋਸਟਲਾਂ ਦੀ ਭੰਨਤੋੜ ਕੀਤੀ। ਜੇਐਨਯੂ ਦੇ ਵਿਦਿਆਰਥੀਆਂ ਨੇ ਦੋਸ਼ ਲਾਇਆ ਹੈ ਕਿ ਸਾਬਰਮਤੀ ਟੀ-ਪੁਆਇੰਟ ਨੇੜੇ ਨਕਾਬਪੋਸ਼ ਵਿਅਕਤੀਆਂ ਨੇ ਜਦੋਂ ਹਮਲਾ ਕੀਤਾ ਤਾਂ ਦਿੱਲੀ ਪੁਲਿਸ ਮੁਲਾਜ਼ਮ ਮੌਜੂਦ ਸਨ। ਪਰ ਪੁਲਿਸ ਵਾਲਿਆਂ ਨੇ ਵਿਦਿਆਰਥੀਆਂ ਨੂੰ ਬਚਾਉਣ ਦੀ ਖੇਚਲ ਨਹੀਂ ਕੀਤੀ।
 

ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਅਧਿਆਪਕਾਂ ਨੂੰ ਵੀ ਬਖਸ਼ਿਆ ਅਤੇ ਹਥਿਆਰਾਂ ਨਾਲ ਲੈਸ ਹੋ ਕੇ ਤਾਂਡਵ ਕਰਦੇ ਰਹੇ। ।ਇਸ ਤੋਂ ਬਾਅਦ ਜੇਐਨਯੂ ਦੇ ਵਿਦਿਆਰਥੀਆਂ ਨੇ ਦਿੱਲੀ ਪੁਲਿਸ ਹੈੱਡਕੁਆਰਟਰ ਦਾ ਘਿਰਾਓ ਕੀਤਾ ਅਤੇ ਅਮਿਤ ਸ਼ਾਹ ਨੇ ਵੀ ਦਿੱਲੀ ਪੁਲਿਸ ਤੋਂ ਰਿਪੋਰਟ ਤਲਬ ਕੀਤੀ ਹੈ। ਤਾਂ ਆਓ ਜਾਣਦੇ ਹਾਂ ਇਸ ਮਾਮਲੇ ਨਾਲ ਜੁੜੇ ਸਾਰੇ ਅਪਡੇਟਸ ...
 

JNU ਗੇਟ 'ਤੇ 700 ਪੁਲਿਸ ਮੁਲਾਜ਼ਮ ਤੈਨਾਤ


ਦਿੱਲੀ ਪੁਲਿਸ ਨੇ ਕਿਹਾ ਕਿ ਜੇ ਐਨ ਯੂ ਦੇ ਬਾਹਰ ਗੇਟ ਉੱਤੇ ਤਕਰੀਬਨ 700 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਟੀਐਮਸੀ ਨੇਤਾਵਾਂ ਨੂੰ ਜੇਐਨਯੂ ਕੈਂਪਸ ਵਿਚ ਜਾਣ ਦੀ ਆਗਿਆ ਪੁਲਿਸ ਨੇ ਨਹੀਂ ਦਿੱਤੀ ਹੈ।

 

 


ਜੇਐਨਯੂ ਹਿੰਸਾ ਨੂੰ ਮਮਤਾ ਬੈਨਰਜੀ ਨੇ ਦੱਸਿਆ ਲੋਕਤੰਤਰ ਉੱਤੇ ਹਮਲਾ

 

 

 

ਪੁਲਿਸ ਨੂੰ ਦਿੱਲੀ ਮਹਿਲਾ ਕਮਿਸ਼ਨ ਦਾ ਸੰਮਨ


ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਜੇਐਨਯੂ ਕੈਂਪਸ ਵਿਖੇ ਵਿਦਿਆਰਥਣਾਂ ‘ਤੇ ਹੋਏ ਹਮਲੇ ਲਈ ਪੁਲਿਸ ਨੂੰ ਸੰਮਨ ਜਾਰੀ ਕੀਤੇ ਹਨ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:700 police personnel deployed at JNU gate