ਭਾਰਤ ਦੇ 70ਵੇਂ ਗਣਤੰਤਰ ਦਿਵਸ ਪਰੇਡ ਅੱਜ ਦੁਪਹਿਰ 11:45 ਵਜੇ ਖ਼ਤਮ ਹੋ ਗਈ ਤੇ ਤਦ ਰਾਜਪਥ `ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਹੱਥ ਹਿਲਾ ਕੇ ਭੀੜ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ 11:30 ਵਜੇ ਭਾਰਤੀ ਹਵਾਈ ਫ਼ੌਜ ਦੇ ਜੰਗੀ ਜਹਾਜ਼ਾਂ ਨੇ ਰਾਜਪਥ ਦੇ ਉੱਪਰੋਂ ਫ਼ਲਾਈ-ਪਾਸਟ ਕੀਤਾ।
ਸਾਲ 2019 ਦੇ ਇਸ ਗਣਤੰਤਰ ਦਿਵਸ ਲਈ ਵਿਆਪਕ ਇੰਤਜ਼ਾਮ ਕੀਤੇ ਗਏ ਸਨ। ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਾਇਰਿਲ ਰਾਮਾਫੋਸਾ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਸਨ ਤੇ ਇਨ੍ਹਾਂ ਸਾਰੇ ਸਮਾਰੋਹਾਂ ਦੀ ਪ੍ਰਧਾਨਗੀ ਰਾਸ਼ਟਰਪ਼ਤੀ ਸ੍ਰੀ ਰਾਮਨਾਥ ਕੋਵਿੰਦ ਨੇ ਕੀਤੀ।
ਅੱਜ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੇ ਸਰਕਾਰ ਦੇ ਹੋਰ ਸਾਰੇ ਮੰਤਰੀ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਰਾਜਪਥ `ਤੇ ਡਾ. ਮਨਮੋਹਨ ਸਿੰਘ ਦਾ ਸੁਆਗਤ ਕੀਤਾ।
ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅਮਰ ਜਵਾਨ ਜਿਓਤੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।