ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਤੇ ਮੁੰਬਈ ’ਚ ਹਰ ਸਾਲ ਹੁੰਦੀ ਹੈ 70.64 ਟਨ ਗਾਂਜੇ ਦੀ ਖਪਤ

ਦਿੱਲੀ ਤੇ ਮੁੰਬਈ ’ਚ ਹਰ ਸਾਲ ਹੁੰਦੀ ਹੈ 70.64 ਟਨ ਗਾਂਜੇ ਦੀ ਖਪਤ

ਭਾਰਤ ’ਚ ਨਸ਼ਾ ਆਪਣੇ ਪੈਰ ਬਹੁਤ ਤੇਜ਼ੀ ਨਾਲ ਫੈਲਾ ਰਿਹਾ ਹੈ। ਇੱਕ ਤਾਜ਼ਾ ਸਰਵੇਖਣ ਵਿੱਚ ਨਸ਼ੀਲੇ ਪਦਾਰਥ ਗਾਂਜਾ ਦੀ ਖਪਤ ਵਾਲੇ ਦੁਨੀਆ ਦੇ 10 ਪ੍ਰਮੁੱਖ ਸ਼ਹਿਰਾਂ ਦੀ ਇੱਕ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ। ਇਨ੍ਹਾਂ ਸ਼ਹਿਰਾਂ ਵਿੱਚ ਭਾਰਤ ਦੇ ਦੋ ਮਹਾਂਨਗਰ ਨਵੀਂ ਦਿੱਲੀ ਤੇ ਮੁੰਬਈ ਵੀ ਹਨ; ਜਿੱਥੇ ਇਸ ਨਸ਼ੀਲੇ ਪਦਾਰਥ ਦੀ ਖਪਤ ਹਰ ਸਾਲ ਕ੍ਰਮਵਾਰ 38.26 ਮੀਟ੍ਰਿਕ ਟਨ ਅਤੇ 32.38 ਮੀਟ੍ਰਿਕ ਟਨ ਤੱਕ ਹੋ ਜਾਂਦੀ ਹੈ।

 

 

ਜਰਮਨੀ ਦੀ ਮਾਰਕਿਟ ਰੀਸਰਚ ਸੰਸਥਾ ABCD ਵੱਲੋਂ ਸਾਲ 2018 ਦੇ ਉਪਲਬਧ ਅੰਕੜਿਆਂ ਦੇ ਆਧਾਰ ਉੱਤੇ ਕੀਤਾ ਗਿਆ ਹੈ। ਏਬੀਸੀਡੀ ਵੱਲੋਂ ਕੀਤੇ ਗਏ ਇਸ ਵਿਸ਼ਵ ਪੱਧਰ ਦੇ ਸਰਵੇਖਣ ’ਚ ਦੁਨੀਆ ਦੇ 120 ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਏਬੀਸੀਡੀ ਵੱਲੋਂ ਜਾਰੀ ਕੈਨਾਬਿਸ ਪ੍ਰਾਈਸ ਇੰਡੈਕਸ 2018 ’ਚ ਦੱਸਿਆ ਗਿਆ ਹੈ ਕਿ ਕਿੱਥੇ ਗਾਂਜੇ ਦੀ ਖਪਤ ਸਭ ਤੋਂ ਵੱਧ ਜਾਂ ਸਭ ਤੋਂ ਘੱਟ ਹੁੰਦੀ ਹੈ।

 

 

ਨਿਊ ਯਾਰਕ (ਅਮਰੀਕਾ) ’ਚ ਹਰ ਸਾਲ 77.44 ਮੀਟ੍ਰਿਕ ਟਨ ਗਾਂਜਾ ਦੀ ਖਪਤ ਹੁੰਦੀ ਹੇ। ਕਰਾਚੀ ਵਿੱਚ ਇਹ ਖਪਤ 41.95 ਮੀਟ੍ਰਿਕ ਟਨ ਹੁੰਦੀ ਹੈ। ਨਵੀਂ ਦਿੱਲੀ ਦੁਨੀਆ ਵਿੱਚ ਤੀਜੇ ਨੰਬਰ ਉੱਤੇ ਹੈ। ਲਾਸ ਏਂਜਲਸ ’ਚ ਚੌਥੇ ਨੰਬਰ ਉੱਤੇ 36.06 ਮੀਟ੍ਰਿਕ ਟਨ ਗਾਂਜੇ ਦੀ ਖਪਤ ਹੁੰਦੀ ਹੈ। ਕਾਹਿਰਾ (ਮਿਸਰ) ’ਚ ਇਹ ਖਪਤ 32.59 ਟਨ ਹੈ। ਮੁੰਬਈ ਛੇਵੇਂ ਨੰਬਰ ਉੱਤੇ ਹੈ।

 

 

ਲੰਦਨ ’ਚ ਇਹ ਖਪਤ 31.4 ਮੀਟ੍ਰਿਕ ਟਨ, ਅਮਰੀਕੀ ਸ਼ਹਿਰ ਸ਼ਿਕਾਗੋ ਅੱਠਵੇਂ ਨੰਬਰ ਉੱਤੇ ਹੈ, ਜਿੱਥੇ ਇਹ ਖਪਤ 24.54 ਟਨ, ਰੂਸ ਦੀ ਰਾਜਧਾਨੀ ਮਾਸਕੋ ’ਚ ਇਹ ਖਪਤ 22.87 ਮੀਟ੍ਰਿਕ ਟਨ ਅਤੇ ਟੋਰਾਂਟੋ (ਕੈਨੇਡਾ) ’ਚ ਇਹ ਖਪਤ 22.75 ਮੀਟ੍ਰਿਕ ਟਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:71 Tonne Cannabis consumed every year in Delhi and Mumbai