ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਜ਼ਾ ਡਿਲੀਵਰੀ ਬੁਆਏ ਨੂੰ ਹੋਇਆ ਕੋਰੋਨਾ ਵਾਇਰਸ, 72 ਪਰਿਵਾਰਾਂ ਨੂੰ ਕੀਤਾ ਕੁਆਰੰਟੀਨ

ਦਿੱਲੀ 'ਚ ਇੱਕ ਮਸ਼ਹੂਰ ਪੀਜ਼ਾ ਚੇਨ ਨਾਲ ਸਬੰਧਤ ਡਿਲੀਵਰੀ ਬੁਆਏ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਕਰਕੇ ਤਰਥੱਲੀ ਮਚ ਗਈ ਹੈ। ਇਹ ਜਾਣਕਾਰੀ ਮਿਲਦੇ ਹੀ ਦੱਖਣੀ ਦਿੱਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਇੱਕ ਇਲਾਕੇ 'ਚ 72 ਘਰਾਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਘਰ ਦੇ ਕੁਆਰੰਟੀਨ 'ਚ ਜਾਣ ਲਈ ਕਿਹਾ ਹੈ। ਉੱਥੇ ਹੀ ਪੀਜ਼ਾ ਡਿਲੀਵਰੀ ਬੁਆਏ ਨਾਲ ਕੰਮ ਕਰਨ ਵਾਲੇ 17 ਲੋਕਾਂ ਨੂੰ ਛਤਰਪੁਰ ਸਥਿੱਤ ਦਿੱਲੀ ਸਰਕਾਰ ਦੇ ਕੁਆਰੰਟੀਨ ਸੈਂਟਰ ਭੇਜਿਆ ਗਿਆ ਹੈ।
 

ਡੀਐਮ ਦੇ ਅਨੁਸਾਰ ਬੀ.ਐਮ. ਮਿਸ਼ਰਾ ਨੇ ਦੱਸਿਆ ਕਿ ਮੰਗਲਵਾਰ ਨੂੰ ਮਾਲਵੀਆ ਨਗਰ ਇਲਾਕੇ ਵਿੱਚ ਇੱਕ ਮਸ਼ਹੂਰ ਪੀਜ਼ਾ ਚੇਨ ਦੇ ਇੱਕ ਡਿਲੀਵਰੀ ਬੁਆਏ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਤੁਰੰਤ ਉਸ ਦੇ 16 ਸਾਥੀਆਂ ਨੂੰ ਦਿੱਲੀ ਸਰਕਾਰ ਦੇ ਕੁਆਰੰਟੀਨ ਸੈਂਟਰ ਵਿੱਚ ਭੇਜ ਦਿੱਤਾ। ਇਸ ਦੇ ਨਾਲ ਹੀ ਹਰੇਕ ਘਰ ਦੀ ਪਛਾਣ ਕਰਨ ਲਈ ਇੱਕ ਵਿਸ਼ੇਸ਼ ਨਿਸ਼ਾਨ ਲਗਾਇਆ ਗਿਆ ਹੈ, ਜਿੱਥੇ ਆਊਟਲੈੱਟ ਵੱਲੋਂ ਪੀਜ਼ਾ ਦਿੱਤਾ ਗਿਆ ਸੀ। ਮਿਸ਼ਰਾ ਨੇ ਦੱਸਿਆ ਕਿ ਜਾਂਚ ਦੌਰਾਨ ਅਸੀਂ ਪਾਇਆ ਗਿਆ ਕਿ 72 ਘਰਾਂ ਨੇ ਉਸ ਆਊਟਲੈੱਟ ਤੋਂ ਡਿਲੀਵਰੀ ਲਈ ਸੀ ਅਤੇ ਇਸ ਲਈ ਸਾਰਿਆਂ ਨੂੰ ਸਾਵਧਾਨੀ ਵਜੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਸਵੈ-ਕੁਆਰੰਟੀਨ ਜਾਣ ਲਈ ਕਿਹਾ ਗਿਆ ਹੈ।
 

ਮਿਸ਼ਰਾ ਨੇ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਸਾਰੇ ਡਿਲੀਵਰੀ ਬੁਆਏ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਡਿਲੀਵਰੀ ਦਾ ਕੰਮ ਕਰਦੇ ਸਮੇਂ ਮਾਸਕ ਦੀ ਵਰਤੋਂ ਕਰਨ ਅਤੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ। ਹਾਲਾਂਕਿ ਲੌਕਡਾਊਨ ਦੇ ਮੱਦੇਨਜ਼ਰ ਰੈਸਟੋਰੈਂਟ 'ਚ ਬੈਠ ਕੇ ਖਾਣਾ ਖਾਣ 'ਤੇ ਰੋਕ ਹੈ, ਪਰ ਡਿਲੀਵਰੀ ਸੇਵਾਵਾਂ ਦੀ ਮਨਜੂਰੀ ਹੈ।
 

ਡਿਲੀਵਰੀ ਬੁਆਏ ਨੂੰ ਖੰਘ ਦੀ ਸ਼ਿਕਾਇਤ ਸੀ 
ਮਿਸ਼ਰਾ ਦੇ ਅਨੁਸਾਰ ਡਿਲੀਵਰੀ ਬੁਆਏ ਨੂੰ ਖੰਘ ਦੀ ਸ਼ਿਕਾਇਤ ਸੀ, ਜੋ ਆਮ ਫਲੂ ਕਾਰਨ ਹੋਣ ਦਾ ਸ਼ੱਕ ਸੀ। ਜਦੋਂ ਉਸ ਦੀ ਖੰਘ ਠੀਕ ਨਾ ਹੋਈ ਤਾਂ ਉਸ ਨੂੰ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਦੇ ਇਲਾਜ ਲਈ ਦਿੱਲੀ ਦੇ ਆਰਐਮਐਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਕੋਵਿਡ-19 ਦੀ ਪੁਸ਼ਟੀ ਹੋਈ। ਪਿਛਲੇ 15 ਦਿਨਾਂ 'ਚ ਉਸ ਨੇ 72 ਥਾਵਾਂ 'ਤੇ ਪੀਜ਼ਾ ਡਿਲੀਵਰ ਕੀਤਾ ਸੀ। ਅਸੀਂ ਉਨ੍ਹਾਂ ਸਾਰੇ ਲੋਕਾਂ ਨੂੰ ਹੋਮ ਕੁਆਰੰਟੀਨ 'ਚ ਰੱਖਿਆ ਹੈ।

 

ਫਿਲਹਾਲ ਪੀੜਤ ਡਿਲੀਵਰੀ ਬੁਆਏ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਦਕਿ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਦੂਜੇ ਲੋਕਾਂ ਦੀ ਰੋਜ਼ਾਨਾ ਦੇ ਅਧਾਰ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:72 South Delhi families told to self-quarantine after pizza delivery boy tests positive Coronavirus