ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਕੋਰੋਨਾ ਨੇ ਲਈਆਂ 721 ਮਨੁੱਖੀ ਜਾਨਾਂ, ਕੁੱਲ 23,039 ਪਾਜ਼ਿਟਿਵ

ਭਾਰਤ ’ਚ ਕੋਰੋਨਾ ਨੇ ਲਈਆਂ 721 ਮਨੁੱਖੀ ਜਾਨਾਂ, ਕੁੱਲ 23,039 ਪਾਜ਼ਿਟਿਵ

ਤਸਵੀਰ: ਕੇਸ਼ਵ ਸਿੰਘ, ਹਿੰਦੁਸਤਾਨ ਟਾਈਮਜ਼ –ਚੰਡੀਗੜ੍ਹ

 

ਘਾਤਕ ਕਿਸਮ ਦੇ ਵਾਇਰਸ ਕੋਰੋਨਾ ਨੇ ਭਾਰਤ ’ਚ ਹੁਣ ਤੱਕ 721 ਮਨੁੱਖੀ ਜਾਨਾਂ ਲੈ ਲਈਆਂ ਹਨ; ਜਦ ਕਿ 23,039 ਮਰੀਜ਼ ਹੁਣ ਤੱਕ ਕੋਰੋਨਾ–ਪਾਜ਼ਿਟਿਵ ਦਰਜ ਹੋ ਚੁੱਕੇ ਹਨ। ਜੇ ਭਾਰਤ ਦੀ ਲਗਭਗ 130 ਕਰੋੜ ਦੀ ਆਬਾਦੀ ਦੇ ਲਿਹਾਜ਼ ਨਾਲ ਵੇਖੀਏ, ਤਾਂ ਪਾਜ਼ਿਟਿਵ ਮਰੀਜ਼ਾਂ ਤੇ ਮੌਤਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਦੇ ਮੁਕਾਬਲੇ ਬਹੁਤ ਸਾਰੇ ਦੇਸ਼ਾਂ ਦੀ ਆਬਾਦੀ ਤਾਂ ਭਾਰਤ ਨਾਲੋਂ ਕਾਫ਼ੀ ਘੱਟ ਹੈ ਪਰ ਉੱਥੇ ਮੌਤਾਂ ਦੀ ਗਿਣਤੀ ਭਾਰਤ ਨਾਲੋਂ ਕਿਤੇ ਜ਼ਿਆਦਾ ਹੈ।

 

 

ਕੱਲ੍ਹ ਭਾਰਤ ਸਰਕਾਰ ਵੱਲੋਂ ਵੀ ਇਹ ਦੱਸਿਆ ਗਿਆ ਕਿ ਭਾਰਤ ’ਚ ਕੋਰੋਨਾ ਦਾ ਅਸਰ ਹੁਣ ਕੁਝ ਘਟਦਾ ਜਾ ਰਿਹਾ ਹੈ ਤੇ ਸਿਰਫ਼ ਕੁਝ ਹਫ਼਼ਤਿਆਂ ’ਚ ਹੀ ਇਸ ਮਾਰੂ ਵਾਇਰਸ ’ਤੇ ਕਾਬੂ ਪਾ ਲਿਆ ਜਾਵੇਗਾ। ਇਹ ਪ੍ਰਗਟਾਵਾ ਕੱਲ੍ਹ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਹੁਰਾਂ ਨੇ ਕੀਤਾ ਹੈ।

 

 

‘ਕੋਰੋਨਾ ਵਰਲਡੋਮੀਟਰ’ ਦੇ ਤਾਜ਼ਾ ਅੰਕੜਿਆਂ ਮੁਤਾਬਕ ਪੂਰੀ ਦੁਨੀਆ ’ਚ ਹੁਣ ਤੱਕ 27 .18 ਲੱਖ ਤੋਂ ਵੱਧ ਕੋਰੋਨਾ–ਪਾਜ਼ਿਟਿਵ ਕੇਸ ਦਰਜ ਹੋ ਚੁੱਕੇ ਹਨ। ਹੁਣ ਤੱਕ ਇਹ ਵਾਇਰਸ 1.90 ਲੱਖ ਤੋਂ ਵੱਧ ਭਾਵ ਦੋ ਲੱਖ ਦੇ ਲਗਭਗ ਜਾਨਾਂ ਲੈ ਚੁੱਕਾ ਹੈ। ਭਾਰਤ ’ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਇਸ ਵੇਲੇ 721 ਹੈ,

 

 

ਆਧੁਨਿਕ ਵਿਸ਼ਵ ਲਈ ਕੋਰੋਨਾ ਵਾਇਰਸ ਇੱਕ ਵੱਡਾ ਝਟਕਾ ਹੈ। ਇਸ ਨੇ ਪੂਰੀ ਦੁਨੀਆ ਦੇ ਵੱਡੇ–ਵੱਡੇ ਅਗਾਂਹਵਧੂ ਤੇ ਵਿਕਸਤ ਅਖਵਾਉਣ ਵਾਲੇ ਦੇਸ਼ਾਂ ਨੂੰ ਧੂੜ ਚਟਾ ਦਿੱਤੀ ਹੈ।

 

 

ਬਹੁਤੇ ਦੇਸ਼ਾਂ ਦੇ ਕਾਰੋਬਾਰ ਸ਼ਾਇਦ ਅਗਲੇ ਇੱਕ ਸਾਲ ਤੱਕ ਵੀ ਮੁੜ ਲੀਹ ’ਤੇ ਨਹੀਂ ਆ ਸਕਣਗੇ। ਦੇਸ਼ਾਂ ਦੀਆਂ ਅਰਥ–ਵਿਵਸਥਾਵਾਂ ਪਿਛਲੇ ਇੱਕ ਮਹੀਨੇ ’ਚ ਹੀ ਕਈ–ਕਈ ਸਾਲ ਪਿਛਾਂਹ ਚਲੀਆਂ ਗਈਆਂ ਹਨ ਤੇ ਦੇਸ਼ਬੰਦੀਆਂ ਭਾਵ ਲੌਕਡਾਊਨ ਦਾ ਇਹ ਸਿਲਸਿਲਾ ਹਾਲੇ ਵੀ ਜਾਰੀ ਹੈ; ਕਦੋਂ ਤੱਕ ਚੱਲਣਾ ਹੈ, ਕਿਸੇ ਨੂੰ ਕੁਝ ਨਹੀਂ ਪਤਾ।

 

 

ਕੋਰੋਨਾ ਵਾਇਰਸ ਦੇ ਕੇਂਦਰ ਚੀਨ ਦੇ ਸ਼ਹਿਰ ਵੁਹਾਨ ਨੂੰ ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਬਾਅਦ ਖੋਲ੍ਹਿਆ ਗਿਆ ਸੀ। ਹੁਣ ਵੀ ਉੱਥੇ ਮਾਸਕ ਲਾਉਣ ਤੇ ਸਮਾਜਕ–ਦੂਰੀ ਰੱਖਣ ਦੇ ਨੇਮ ਸਖ਼ਤੀ ਨਾਲ ਲਾਗੂ ਹਨ।

 

 

ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ’ਚ ਹਾਲੇ ਵੀ ਜਾਰੀ ਹੈ ਪਰ ਇਸ ਦਾ ਸਭ ਤੋਂ ਵੱਧ ਖੌਫ਼ਨਾਕ ਅਸਰ ਅਮਰੀਕਾ ’ਚ ਵੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ’ਚ ਕੋਰੋਨਾ ਵਾਇਰਸ ਨੇ ਲਗਭਗ 50,000 ਵਿਅਅਕਤੀਆਂ ਦੀ ਜਾਨ ਲੈ ਲਈ ਹੈ। ਕੱਲ੍ਹ ਵੀਰਵਾਰ ਨੂੰ ਅਮਰੀਕਾ ’ਚ ਕੋਰੋਨਾ ਨੇ 3,176 ਵਿਅਕਤੀਆਂ ਦੀ ਜਾਨ ਲੈ ਲਈ ਹੈ।

 

 

ਇਹ ਖ਼ਬਰ ਲਿਖੇ ਜਾਣ ਤੱਕ ਅਮਰੀਕਾ ’ਚ ਕੋਰੋਨਾ ਵਾਇਰਸ 49,845 ਜਾਨਾਂ ਲੈ ਚੁੱਕਾ ਸੀ। ਇਟਲੀ ’ਚ ਇਹ ਵਾਇਰਸ ਹੁਦ ਤੱਕ 25,549 ਜਾਨਾਂ ਲੈ ਚੁੱਕਾ ਹੈ ਅਤੇ 1.89 ਲੱਖ ਤੋਂ ਵੱਧ ਵਿਅਕਤੀ ਕੋਰੋਨਾ ਦੇ ਲੱਛਣਾਂ ਨਾਲ ਜੂਝ ਰਹੇ ਹਨ।

 

 

ਸਪੇਨ ’ਚ ਹੁਣ ਤੱਕ 22,157 ਮੌਤਾਂ ਹੋ ਚੁੱਕੀਆਂ ਹਨ ਤੇ 2.13 ਲੱਖ ਤੋਂ ਵੱਧ ਪਾਜ਼ਿਟਿਵ ਮਾਮਲੇ ਦਰਜ ਹੋ ਚੁੱਕੇ ਹਨ।

 

 

ਫ਼ਰਾਂਸ ’ਚ ਮੌਤਾਂ ਦੀ ਗਿਣਤੀ 21,856 ਹੈ ਅਤੇ 1.58 ਲੱਖ ਤੋਂ ਵੱਧ ਪਾਜ਼ਿਟਿਵ ਮਾਮਲੇ ਦਰਜ ਹੋਏ ਹਨ। ਇੰਗਲੈਂਡ ’ਚ ਕੋਰੋਨਾ 18,738 ਮਨੁੱਖੀ ਜਾਨਾਂ ਲੈ ਚੁੱਕਾ ਹੈ ਤੇ 1.38 ਲੱਖ ਪਾਜ਼ਿਟਿਵ ਮਾਮਲੇ ਦਰਜ ਹੋਏ ਹਨ।

 

 

ਈਰਾਨ ’ਚ ਹੁਣ ਤੱਕ 5,481 ਵਿਅਕਤੀ ਕੋਰੋਨਾ ਕਰਕੇ ਮਾਰੇ ਜਾ ਚੁੱਕੇ ਹਨ ਤੇ 87 ਹਜ਼ਾਰ ਤੋਂ ਵੱਧ ਪਾਜ਼ਿਟਿਵ ਹਨ। ਕੋਰੋਨਾ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਸੀ। ਚੀਨ ’ਚ ਹੁਣ ਤੱਕ 4,632 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ 82,026 ਵਿਅਕਤੀ ਪਾਜ਼ਿਟਿਵ ਦਰਜ ਹੋਏ ਸਨ; ਜਿਨ੍ਹਾਂ ਵਿੱਚੋਂ ਹੁਣ ਤੱਕ ਬਹੁਤੇ ਠੀਕ ਵੀ ਹੋ ਚੁੱਕੇ ਹਨ।

 

 

ਕੈਨੇਡਾ ’ਚ ਹੁਣ ਤੱਕ 2,147 ਵਿਅਕਤੀਆਂ ਦੀ ਜਾਨ ਕੋਰੋਨਾ ਕਰਕੇ ਜਾ ਚੁੱਕੀ ਹੈ ਅਤੇ 42,110 ਵਿਅਕਤੀ ਪਾਜ਼ਿਟਿਵ ਦਰਜ ਹੋ ਚੁੱਕੇ ਹਨ। ਪਾਕਿਸਤਾਨ ’ਚ ਹੁਣ ਤੱਕ 235 ਵਿਅਕਤੀਆਂ ਦੀ ਜਾਨ ਇਹ ਘਾਤਕ ਵਾਇਰਸ ਲੈ ਚੁੱਕਾ ਹੈ; ਜਦ ਕਿ 11,057 ਵਿਅਕਤੀ ਹੁਣ ਤੱਕ ਪਾਜ਼ਿਟਿਵ ਦਰਜ ਹੋ ਚੁੱਕੇ ਹਨ।

 

 

ਆਸਟ੍ਰੇਲੀਆ ’ਚ ਕੋਰੋਨਾ ਕਾਰਨ 75 ਮੌਤਾਂ ਹੋਈਆਂ ਹਨ ਅਤੇ 6,667 ਮਰੀਜ਼ ਪਾਜ਼ਿਟਿਵ ਦਰਜ ਹੋਏ ਹਨ।

 

 

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ’ਚ ਕਿਹਾ ਸੀ ਕਿ ਅਮਰੀਕਾ ’ਤੇ ਹਮਲਾ ਹੋਇਆ ਹੈ। ਇਹ ਹਮਲਾ ਸੀ, ਕੋਈ ਫ਼ਲੂ ਨਹੀਂ ਸੀ। ਕਦੇ ਕਿਸੇ ਨੇ ਅਜਿਹਾ ਕੁਝ ਨਹੀਂ ਵੇਖਿਆ। 1917 ’ਚ ਆਖ਼ਰੀ ਵਾਰ ਇੰਝ ਹੋਇਆ ਸੀ।

 

 

ਸ੍ਰੀ ਟਰੰਪ ਨੇ ਕਿਹਾ ਕਿ ਵਿਸ਼ਵ ਦੇ ਇਤਿਹਾਸ ’ਚ ਸਾਡੀ ਅਰਥ–ਵਿਵਸਥਾ ਸਭ ਤੋਂ ਵੱਡੀ ਰਹੀ ਹੈ… ਚੀਨ ਤੋਂ ਬਿਹਤਰ, ਕਿਸੇ ਵੀ ਹੋਰ ਦੇਸ਼ ਤੋਂ ਬਿਹਤਰ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਤਿੰਨ ਸਾਲਾਂ ਦੌਰਾਨ ਇਸ ਨੂੰ ਖੜ੍ਹਾ ਕੀਤਾ ਤੇ ਫਿਰ ਅਚਾਨਕ ਇੱਕ ਦਿਨ ਉਨ੍ਹਾਂ ਕਿਹਾ ਕਿ ਤੁਹਾਨੂੰ ਇਹ ਬੰਦ ਕਰਨਾ ਹੋਵੇਗਾ। ਹੁਣ ਅਸੀਂ ਇਹ ਦੋਬਾਰਾ ਖੋਲ੍ਹ ਰਹੇ ਹਾਂ ਤੇ ਅਸੀਂ ਬਹੁਤ ਮਜ਼ਬੂਤ ਹੋਵਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:721 Deaths in India due to Corona Total 23039 Positive