ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

76 ਸਾਲਾ ਯੇਦੀਯੁਰੱਪਾ ਸ਼ਾਮੀਂ 6 ਵਜੇ ਚੌਥੀ ਵਾਰ ਬਣਨਗੇ ਕਰਨਾਟਕ ਦੇ CM

76 ਸਾਲਾ ਯੇਦੀਯੁਰੱਪਾ ਸ਼ਾਮੀਂ 6 ਵਜੇ ਚੌਥੀ ਵਾਰ ਬਣਨਗੇ ਕਰਨਾਟਕ ਦੇ CM

76 ਸਾਲਾ ਸ੍ਰੀ ਬੀਐੱਸ ਯੇਦੀਯੁਰੱਪਾ ਅੱਜ ਸ਼ਾਮੀਂ 6 ਵਜੇ ਚੌਥੀ ਵਾਰ ਕਰਨਾਟਕ ਦੇ ਮੁੱਖ ਮੰਤਰੀ (CM) ਵਜੋਂ ਸਹੁੰ ਚੁੱਕਣਗੇ। ਅੱਜ ਸ੍ਰੀ ਯੇਦੀਯੁਰੱਪਾ ਨੇ ਕਿਹਾ ਕਿ ਰਾਜਪਾਲ ਵਜੂਭਾਈ ਵਾਲਾ ਨੇ ਅੱਜ ਸ਼ਾਮੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ।

 

 

ਇਸ ਤੋਂ ਪਹਿਲਾਂ ਉਨ੍ਹਾਂ ਬੈਂਗਲੁਰੂ ਸਥਿਤ ਰਾਜ–ਭਵਨ ਜਾ ਕੇ ਰਾਜਪਾਲ ਵਜੂਭਾਈ ਵਾਲਾ ਨਾਲ ਮੀਟਿੰਗ ਕਰ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।

 

 

ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਪੁਸ਼ਟੀ ਕੀਤੀ ਕਿ ਉਹ ਸ਼ਾਮੀਂ ਛੇ ਵਜੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ।

 

 

ਕਾਂਗਰਸ–ਜਨਤਾ ਦਲ (ਐੱਸ) ਗੱਠਜੋੜ ਸਰਕਾਰ ਦੇ ਮੰਗਲਵਾਰ ਨੂੰ ਸ਼ਕਤੀ ਪਰੀਖਣ ਵਿੱਚ ਨਾਕਾਮ ਰਹਿਣ ਤੋਂ ਬਾਅਦ ਯੇਦੀਯੁਰੱਪਾ ਸਰਕਾਰ ਗਠਨ ਦਾ ਦਾਅਵਾ ਪੇਸ਼ ਕਰਨ ਲਈ ਹਾਈ ਕਮਾਂਡ ਤੋਂ ਹਦਾਇਤ ਮਿਲਣ ਦੀ ਉਡੀਕ ਕਰ ਰਹੇ ਸਨ।

 

 

ਜਗਦੀਸ਼ ਸ਼ੇਦਾਰ, ਅਰਵਿੰਦ ਲਿੰਬਾਵਲੀ, ਮਧੂਸਵਾਮੀ, ਬਸਵਰਾਜ ਬੋਮਈ ਤੇ ਯੇਦੀਯੁਰੱਪਾ ਦੇ ਪੁੱਤਰ ਵਿਜਯੇਂਦਰ ਸਮੇਤ ਕਰਨਾਟਕ ਭਾਜਪਾ ਦੇ ਆਗੂਆਂ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿਖੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।

 

 

ਤਦ ਉਨ੍ਹਾਂ ਵਿਚਾਲੇ ਕਰਨਾਟਕ ’ਚ ਸਰਕਾਰ ਬਣਾਉਣ ਬਾਰੇ ਹੀ ਵਿਚਾਰ ਵਟਾਂਦਰਾ ਹੋਇਆ ਦੱਸਿਆ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:76 year old Yediyurappa will be Kartnatka s CM today at 6 pm 4th times