ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5000 ਰੁਪਏ ਮਹੀਨਾ ਕਮਾਉਣ ਵਾਲੇ 797 'ਗਰੀਬਾਂ' ਨੇ ਖਰੀਦੀ ਕਰੋੜਾਂ ਰੁਪਏ ਦੀ ਜ਼ਮੀਨ

ਆਂਧਰਾ ਪ੍ਰਦੇਸ਼ 'ਚ ਬੀਤੇ ਕੁਝ ਸਮੇਂ ਤੋਂ ਰਾਜਧਾਨੀ ਦੇ ਮਾਮਲੇ 'ਤੇ ਸਿਆਸਤ ਗਰਮ ਹੈ। ਤਿੰਨ ਰਾਜਧਾਨੀਆਂ ਦੇ ਮਾਮਲੇ 'ਤੇ ਛਿੜੀ ਜੰਗ ਵਿਚਕਾਰ ਆਂਧਰਾ ਪ੍ਰਦੇਸ਼ 'ਚ ਜ਼ਮੀਨ ਘੁਟਾਲੇ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਹੈਰਾਨ ਕਰਨ ਵਾਲਾ ਹੈ। ਦਰਅਸਲ, 797 ਸਫੈਦ ਰਾਸ਼ਨ ਕਾਰਡ ਵਾਲਿਆਂ ਨੇ ਲਗਭਗ 200 ਕਰੋੜ ਰੁਪਏ ਦੀ ਕੀਮਤ ਦੀ 700 ਏਕੜ ਜ਼ਮੀਨ ਖਰੀਦੀ ਹੈ। ਇਸ ਦਾ ਖੁਲਾਸਾ ਖੁਦ ਅਪਰਾਧ ਜਾਂਚ ਵਿਭਾਗ (ਸੀਆਈਡੀ) ਨੇ ਕੀਤਾ ਹੈ।
 

ਆਂਧਰਾ ਪ੍ਰਦੇਸ਼ 'ਚ ਜ਼ਮੀਨ ਘੁਟਾਲੇ ਦੇ ਇਸ ਸਨਸਨੀਖੇਜ ਮਾਮਲੇ 'ਚ ਸੂਬੇ ਦੀ ਸੀਆਈਡੀ ਨੇ ਲਗਭਗ 797 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਸੀਆਈਡੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਰਾਵਤੀ ਖੇਤਰ 'ਚ ਲਗਭਗ 200 ਕਰੋੜ ਰੁਪਏ ਦੀ ਲਾਗਤ ਵਾਲੇ 700 ਏਕੜ ਜ਼ਮੀਨ ਵਾਲੇ ਪਲਾਟ ਦੇ ਮਾਲਿਕਾਂ ਦੀ ਮਹੀਨਾਵਾਰ ਆਮਦਨ 5000 ਰੁਪਏ ਤੋਂ ਵੀ ਘੱਟ ਹੈ। ਇਸ ਤੋਂ ਇਲਾਵਾ ਇਨ੍ਹਾਂ 'ਚ ਜ਼ਿਆਦਾਤਰ ਕੋਲ ਪੈਨ ਕਾਰਡ ਵੀ ਨਹੀਂ ਹੈ। ਅਮਰਾਵਤੀ 'ਚ ਸਾਲ 2014-15 ਦੌਰਾਨ ਇਹ ਜ਼ਮੀਨਾਂ ਖਰੀਦੀਆਂ ਗਈਆਂ ਸਨ।
 

 

ਨਿਊਜ਼ ਏਜੰਸੀ ਏਐਨਆਈ ਮੁਤਾਬਿਕ ਆਂਧਰਾ ਪ੍ਰਦੇਸ਼ ਦੀ ਸੀਆਈਡੀ ਨੇ ਸਾਲ 2014 ਅਤੇ 2015 ਵਿਚਕਾਰ ਅਮਰਾਵਤੀ ਰਾਜਧਾਨੀ ਖੇਤਰ ਦੇ 5 ਜ਼ੋਨਾਂ 'ਚ ਗੈਰ-ਕਾਨੂੰਨੀ ਰੂਪ ਨਾਲ ਜ਼ਮੀਨ ਖਰੀਦ-ਵੇਚ 'ਚ ਸਾਮਿਲ ਹੋਣ ਕਾਰਨ ਟੀਡੀਪੀ ਦੇ ਸਾਬਕਾ ਮੰਤਰੀ ਪ੍ਰਿਥਵੀ ਪੁਲ ਰਾਓ, ਪੀ. ਨਾਰਾਇਣ ਅਤੇ 797 ਤੋਂ ਵੱਧ ਹੋਰ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
 

ਸੀਆਈਡੀ ਦੇ ਏਡੀਜੀ ਸੁਨੀਲ ਕੁਮਾਰ ਨੇ ਕਿਹਾ ਕਿ 797 ਸਫੈਦ ਰਾਸ਼ਨ ਕਾਰਡ ਧਾਰਕਾਂ ਨੇ 200 ਕਰੋੜ ਰੁਪਏ ਤੋਂ ਵੱਧ ਦੀ 700 ਏਕੜ ਜ਼ਮੀਨ ਖਰੀਦੀ। ਇਨ੍ਹਾਂ ਸਾਰੇ ਚਿੱਟੇ ਰਾਸ਼ਨ ਕਾਰਡ ਧਾਰਕਾਂ ਨੇ ਆਪਣੀ ਆਮਦਨ 5000 ਰੁਪਏ ਪ੍ਰਤੀ ਮਹੀਨਾ ਤੋਂ ਘੱਟ ਐਲਾਨੀ ਹੈ। ਇਨ੍ਹਾਂ 'ਚੋਂ ਲਗਭਗ 500 ਲੋਕਾਂ ਕੋਲ ਪੈਨ ਕਾਰਡ ਵੀ ਨਹੀਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:797 white ration card holders purchased of 700 acres of land worth over Rs 200 crores