ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

50 ਲੱਖ ਕੇਂਦਰੀ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫਾ; 10 ਹਜ਼ਾਰ ਰੁਪਏ ਤਕ ਵਧੇਗੀ ਤਨਖਾਹ

1 / 250 ਲੱਖ ਕੇਂਦਰੀ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫਾ; 10 ਹਜ਼ਾਰ ਰੁਪਏ ਤਕ ਵਧੇਗੀ ਤਨਖਾਹ

2 / 250 ਲੱਖ ਕੇਂਦਰੀ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫਾ; 10 ਹਜ਼ਾਰ ਰੁਪਏ ਤਕ ਵਧੇਗੀ ਤਨਖਾਹ

PreviousNext

ਦੇਸ਼ ਭਰ ਦੇ ਕੇਂਦਰੀ ਮੁਲਾਜ਼ਮਾਂ ਨੂੰ 7ਵੇਂ ਤਨਖਾਹ ਕਮਿਸ਼ਨ ਤਹਿਤ ਤਨਖਾਹ 'ਚ ਵਾਧੇ ਦਾ ਇੰਤਜਾਰ ਹੈ। ਕੇਂਦਰੀ ਮੁਲਾਜ਼ਮਾਂ ਨੂੰ ਉਮੀਦ ਹੈ ਕਿ ਮੋਦੀ ਸਰਕਾਰ ਛੇਤੀ ਹੀ 7ਵੇਂ ਤਨਖਾਹ ਕਮਿਸ਼ਨ ਦੀ ਸਿਫਾਰਸ਼ ਮੁਤਾਬਕ ਤਨਖਾਹਾਂ 'ਚ ਵਾਧਾ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਇਸ ਬਾਰੇ ਐਲਾਨ ਕੀਤਾ ਜਾ ਸਕਦਾ ਹੈ। 
 

ਇੱਕ ਪਾਸੇ ਜਿੱਥੇ 7ਵੇਂ ਤਨਖਾਹ ਕਮੀਸ਼ਨ ਦੀ ਸਿਫਾਰਸ਼ ਮੁਤਾਬਕ ਤਨਖਾਹ ਵਧਣ ਦੀ ਉਮੀਦ ਹੈ ਤਾਂ ਦੂਜੇ ਪਾਸੇ ਲਗਭਗ 50 ਲੱਖ ਕੇਂਦਰੀ ਮੁਲਾਜ਼ਮਾਂ ਦੀ ਜਨਵਰੀ 2020 'ਚ ਤਨਖਾਹ ਵੀ ਵੱਧ ਜਾਵੇਗੀ, ਕਿਉਂਕਿ ਮਹਿੰਗਾਈ ਭੱਤੇ 'ਚ 4% ਤੱਕ ਵਾਧਾ ਹੋਣ ਦੀ ਸੰਭਾਵਨਾ ਹੈ।
 

ਜੇ ਮੋਦੀ ਸਰਕਾਰ ਮਹਿੰਗਾਈ ਭੱਤੇ 'ਚ ਇੰਨਾ ਵਾਧਾ ਕਰਦੀ ਹੈ ਤਾਂ ਕੇਂਦਰੀ ਮੁਲਾਜ਼ਮਾਂ ਦੀ ਤਨਖਾਹ 'ਚ 720 ਰੁਪਏ ਤੋਂ ਲੈ ਕੇ 10 ਹਜ਼ਾਰ ਰੁਪਏ ਤੱਕ ਵਾਧਾ ਹੋਵੇਗਾ।
 

ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਜੁਲਾਈ ਤੋਂ ਅਕਤੂਬਰ 2019 ਤਕ ਦੇ ਮਹਿੰਗਾਈ ਦੇ ਅੰਕੜੇ ਸਰਕਾਰ ਨੇ ਜਾਰੀ ਕਰ ਦਿੱਤੇ ਹਨ। ਅਕਤੂਬਰ 'ਚ ਅੰਕੜਾ 325 ਸੀ। ਮਤਲਬ ਸਤੰਬਰ ਤੋਂ ਮਹਿੰਗਾਈ 'ਚ 3 ਪੁਆਇੰਟ ਦਾ ਵਾਧਾ ਹੋਇਆ ਹੈ। ਜੇ ਇਸ ਮੁਤਾਬਿਕ ਮਹਿੰਗਾਈ ਭੱਤੇ ਦਾ ਅੰਦਾਜਾ ਲਗਾਈਏ ਤਾਂ ਮਹਿੰਗਾਈ ਭੱਤੇ 'ਚ 4% ਤੱਕ ਵਾਧਾ ਹੋ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7th Pay Commission Centre govt may announce 4 percent DA for central government employees