ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

7ਵੇਂ ਤਨਖਾਹ ਕਮਿਸ਼ਨ ਤਹਿਤ ਕੇਂਦਰੀ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਹੋ ਸਕਦੈ ਵਾਧਾ

7ਵੇਂ ਤਨਖਾਹ ਕਮਿਸ਼ਨ ਤਹਿਤ ਆਮਦਨ 'ਚ ਵਾਧੇ ਦੀ ਉਡੀਕ ਕਰ ਰਹੇ 50 ਲੱਖ ਕੇਂਦਰੀ ਮੁਲਾਜ਼ਮਾਂ ਦਾ ਇੰਤਜਾਰ ਛੇਤੀ ਹੀ ਖ਼ਤਮ ਹੋਣ ਵਾਲਾ ਹੈ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਲੱਖਾਂ ਕੇਂਦਰੀ ਮੁਲਾਜ਼ਮਾਂ ਨੂੰ ਵੱਡੀ ਖ਼ੁਸ਼ਖ਼ਬਰੀ ਦੇਣ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸੇ ਹਫ਼ਤੇ ਇਹ ਤੋਹਫ਼ਾ ਮੁਲਾਜ਼ਮਾਂ ਨੂੰ ਦਿੱਤਾ ਜਾ ਸਕਦਾ ਹੈ। 
 

ਮੀਡੀਆ ਰਿਪੋਰਟਾਂ ਮੁਤਾਬਕ ਨਵੰਬਰ ਮਹੀਨੇ ਦੇ ਅਖੀਰ ਤਕ ਕੇਂਦਰੀ ਮੁਲਾਜ਼ਮਾਂ ਦੇ ਆਮਦਨ 'ਚ ਵਾਧੇ ਬਾਰੇ ਮੋਦੀ ਸਰਕਾਰ ਐਲਾਨ ਕਰਨ ਵਾਲੀ ਹੈ। ਸੂਤਰਾਂ ਮੁਤਾਬਕ ਮੋਦੀ ਸਰਕਾਰ ਦੀ ਕੇਂਦਰੀ ਕੈਬਨਿਟ ਦੀ ਮੀਟਿੰਗ 'ਚ ਆਮਦਨ ਵਾਧੇ ਬਾਰੇ ਵੱਡਾ ਫ਼ੈਸਲਾ ਕੀਤਾ ਜਾ ਸਕਦਾ ਹੈ। ਅਗਲੀ ਕੈਬਨਿਟ ਮੀਟਿੰਗ 'ਚ ਇਸ ਬਾਰੇ ਫ਼ੈਸਲਾ ਲਏ ਜਾਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਹੋਈ ਕੈਬਨਿਟ ਮੀਟਿੰਗ 'ਚ ਹੀ ਕੇਂਦਰੀ ਮੁਲਾਜ਼ਮਾਂ ਦੇ ਆਮਦਨ ਵਾਧੇ ਬਾਰੇ ਬਹਿਸ ਹੋਣੀ ਸੀ, ਪਰ ਟੈਲੀਕਾਮ ਸੈਕਟਰ 'ਚ ਮਚੀ ਖਲਬਲੀ ਕਾਰਨ ਆਮਦਨ ਵਾਧੇ 'ਤੇ ਮੋਹਰ ਨਹੀਂ ਲੱਗ ਸਕੀ ਸੀ। ਅਜਿਹੇ 'ਚ ਸਾਰਿਆਂ ਦੀਆਂ ਨਜ਼ਰਾਂ ਮੋਦੀ ਸਰਕਾਰ ਦੀ ਅਗਲੀ ਕੈਬਨਿਟ ਮੀਟਿੰਗ 'ਤੇ ਟਿਕੀਆਂ ਹਨ।


 

ਉਧਰ ਭਾਰਤੀ ਰੇਲਵੇ ਨੇ ਆਪਣੇ ਨਾਨ-ਗਜ਼ਟਿਡ ਮੈਡੀਕਲ ਮੁਲਾਜ਼ਮਾਂ ਨੂੰ ਪ੍ਰਮੋਸ਼ਨ ਦੇ ਨਾਲ-ਨਾਲ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤਹਿਤ ਆਮਦਨ 'ਚ ਵਾਧੇ ਦਾ ਫ਼ੈਸਲਾ ਲਿਆ ਹੈ। ਇਸ ਦੇ ਤਹਿਤ ਰੇਲਵੇ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਨਖਾਹ 'ਚ 5000 ਤੋਂ ਲੈ ਕੇ 21000 ਰੁਪਏ ਤਕ ਦਾ ਵਾਧਾ ਹੋਵੇਗਾ। ਇਨ੍ਹਾਂ ਮੁਲਾਜ਼ਮਾਂ 'ਚ ਲੈਬ ਸਟਾਫ਼, ਹੈਲਥ ਐਂਡ ਮੈਡੀਕਲ ਇੰਸਪੈਕਟਰ, ਸਟਾਫ਼ ਨਰਸ, ਫ਼ਿਜੀਓਥੈਰੇਪਿਸ਼ਟ, ਰੇਡੀਓਗ੍ਰਾਫ਼ਰ, ਫ਼ਾਰਮਾਸਿਸ਼ਟ, ਡਾਈਟਿਸ਼ੀਅਨ, ਫੈਮਿਲੀ ਵੈਲਫ਼ੇਅਰ ਅਫ਼ਸਰ ਸ਼ਾਮਲ ਹਨ।


 

ਮੰਨਿਆ ਜਾ ਰਿਹਾ ਹੈ ਕਿ ਕੈਬਨਿਟ ਮੀਟਿੰਗ 'ਚ ਕੇਂਦਰ ਸਰਕਾਰ ਫਿਟਮੈਂਟ ਫੈਕਟਰ 'ਚ ਵਾਧਾ ਕਰ ਸਕਦੀ ਹੈ। 7ਵੇਂ ਤਨਖਾਹ ਕਮਿਸ਼ਨ ਨੇ ਕੇਂਦਰੀ ਮੁਲਾਜ਼ਮਾਂ ਲਈ 2.57 ਫ਼ੀਸਦੀ ਫਿਟਮੈਂਟ ਫੈਕਟਰ ਦੀ ਸਿਫ਼ਾਰਸ਼ ਕੀਤੀ ਹੈ ਪਰ ਕੇਂਦਰੀ ਮੁਲਾਜ਼ਮਾਂ ਦੀ ਮੰਗ ਹੈ ਕਿ ਇਸ ਨੂੰ ਵਧਾਇਆ ਜਾਵੇਗਾ। ਉਥੇ ਹੀ ਕੇਂਦਰੀ ਮੁਲਾਜ਼ਮਾਂ ਦੀ ਮੰਗ ਹੈ ਕਿ ਘੱਟੋ-ਘੱਟ ਆਮਦਨ ਨੂੰ 18000 ਰੁਪਏ ਤੋਂ ਵਧਾ ਕੇ 26000 ਰੁਪਏ ਕੀਤੀ ਜਾਵੇ। ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਮੁਲਾਜ਼ਮ ਫਿਟਮੈਂਟ ਫੈਕਟਰ 'ਚ ਵਾਧਾ ਕਰ ਸਕਦੀ ਹੈ। ਕੇਂਦਰੀ ਕੈਬਨਿਟ ਫਿਟਮੈਂਟ ਫੈਕਟਰ ਨੂੰ 2.57 ਫ਼ੀਸਦੀ ਤੋਂ ਵਧਾ ਕੇ 3.68 ਫ਼ੀਸਦੀ ਕਰ ਸਕਦੀ ਹੈ। ਜੇ ਕੈਬਨਿਟ ਮੀਟਿੰਗ 'ਚ ਸਰਕਾਰ ਫਿਟਮੈਂਟ ਫੈਕਟਰ ਨੂੰ 3.68 ਫ਼ੀਸਦੀ ਕਰਦੀ ਹੈ ਤਾਂ ਮੁਲਾਜ਼ਮਾਂ ਦੀ ਘੱਟੋ-ਘੱਟ ਆਮਦਨ 'ਚ 8000 ਰੁਪਏ ਤਕ ਦਾ ਵਾਧਾ ਹੋ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7th Pay Commission : Government may hike Central govt employees salaries soon