ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਠਾਨਕੋਟ ਏਅਰਬੇਸ ’ਤੇ 8 ਅਪਾਚੇ ਜੰਗੀ ਹੈਲੀਕਾਪਟਰ IAF ’ਚ ਸ਼ਾਮਲ

ਪਠਾਨਕੋਟ ਏਅਰਬੇਸ ’ਤੇ 8 ਅਪਾਚੇ ਜੰਗੀ ਹੈਲੀਕਾਪਟਰ IAF ’ਚ ਸ਼ਾਮਲ

ਅਮਰੀਕਾ ’ਚ ਬਣੇ AH–64E(I) ਮਾੱਡਲ ਦੇ ਅੱਠ ਅਪਾਚੇ ਜੰਗੀ ਹੈਲੀਕਾਪਟਰ ਅੱਜ ਭਾਰਤੀ ਹਵਾਈ ਫ਼ੌਜ (IAF) ਵਿੱਚ ਸ਼ਾਮਲ ਕਰ ਲਏ ਗਏ। ਇਸ ਸਬੰਧੀ ਇੱਕ ਸਾਦਾ ਸਮਾਰੋਹ ਪਠਾਨਕੋਟ ਏਅਰਬੇਸ ਵਿਖੇ ਰੱਖਿਆ ਗਿਆ ਸੀ। ਇਸ ਮੌਕੇ ਏਅਰ ਚੀਫ਼ ਮਾਰਸ਼ਲ ਬੀਐੱਸ ਧਨੋਆ ਮੌਜੂਦ ਸਨ।

 

 

ਇਸ ਮੌਕੇ ਸਾਰੇ ਧਰਮਾਂ ਦੇ ਰਹਿਨੁਮਾਵਾਂ ਨੂੰ ਵੀ ਸੱਦਿਆ ਗਿਆ ਸੀ। ਜਿੱਥੇ ਹਿੰਦੂ ਪੁਜਾਰੀ ਨੇ ਨਾਰੀਅਲ ਤੋੜ ਕੇ ਅਪਾਚੇ ਹੈਲੀਕਾਪਟਰ ਨੂੰ ਭਾਰਤੀ ਹਵਾਈ ਫ਼ੌਜ ਵਿੱਚ ਸ਼ਾਮਲ ਕੀਤਾ ਤੇ ਬਾਕੀ ਦੇ ਸਿੱਖ ਗ੍ਰੰਥੀ, ਮੁਸਲਿਮ ਮੌਲਵੀ ਤੇ ਈਸਾਈ ਪਾਦਰੀ ਨੇ ਵੀ ਇਸ ਮੌਕੇ ਅਰਦਾਸ ਕੀਤੀ।

 

 

ਅਪਾਚੇ ਜੰਗੀ ਹੈਲੀਕਾਪਟਰ ਉੱਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਸਲਾਮੀ ਦਿੱਤੀ ਗਈ।

 

 

ਹਵਾਈ ਫ਼ੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੰਗੀ ਏਐੱਚ–64ਈ ਹੈਲੀਕਾਪਟਰਜ਼ ਦੁਨੀਆ ਦੇ ਸਭ ਤੋਂ ਵੱਧ ਅਗਾਂਹ–ਵਧੂ ਬਹੁ–ਭੂਮਿਕਾ ਵਾਲੇ ਜੰਗੀ ਹੈਲੀਕਾਪਟਰਜ਼ ਹਨ ਤੇ ਅਮਰੀਕੀ ਫ਼ੌਜ ਵੀ ਇਹੋ ਵਰਤਦੀ ਹੈ। ਇਨ੍ਹਾਂ ਨਾਲ IAF ਦੀ ਸਮਰੱਥਾ ਯਕੀਨੀ ਤੌਰ ’ਤੇ ਵਧ ਜਾਵੇਗੀ।

 

 

ਭਾਰਤੀ ਹਵਾਈ ਫ਼ੌਜ ਨੇ ਅਪਾਚੇ ਹੈਲੀਕਾਪਟਰਜ਼ ਲਈ ਅਮਰੀਕੀ ਸਰਕਾਰ ਤੇ ਬੋਇੰਗ ਲਿਮਿਟੇਡ ਨਾਲ ਸਤੰਬਰ 2015 ’ਚ ਕਈ ਅਰਬ ਡਾਲਰ ਦਾ ਇਕਰਾਰ ਕੀਤਾ ਸੀ ਇਸ ਅਧੀਨ ਬੋਇੰਗ ਨੇ 27 ਜੁਲਾਈ ਨੂੰ 22 ਹੈਲੀਕਾਪਟਰਜ਼ ਵਿੱਚੋਂ ਪਹਿਲੇ ਚਾਰ ਹੈਲੀਕਾਪਟਰਜ਼ ਦੇ ਦਿੱਤੇ ਸਨ।

 

 

ਕਈ ਅਰਬ ਡਾਲਰ ਦਾ ਕੰਟਰੈਕਟ ਹੋਣ ਦੇ ਲਗਭਗ ਚਾਰ ਸਾਲਾਂ ਪਿੱਛੋਂ ਹਿੰਡਨ ਏਅਰ–ਬੇਸ ਵਿਖੇ ਭਾਰਤੀ ਹਵਾਈ ਫ਼ੌਜ ਨੂੰ ਅਪਾਚੇ ਹੈਲੀਕਾਪਟਰਜ਼ ਦੇ ਪਹਿਲੇ ਬੈਚ ਦੀ ਡਿਲੀਵਰੀ ਕੀਤੀ ਗਈ ਸੀ। ਕੰਪਨੀ ਨੇ ਸਮੁੱਚੇ ਵਿਸ਼ਵ ਵਿੱਚ ਆਪਣੇ ਖਪਤਕਾਰਾਂ ਨੂੰ 2,200 ਤੋਂ ਵੱਧ ਅਪਾਚੇ ਹੈਲੀਕਾਪਟਰਜ਼ ਦੀ ਸਪਲਾਈ ਕੀਤੀ ਹੈ।

 

 

ਭਾਰਤ 14ਵਾਂ ਦੇਸ਼ ਹੈ, ਜਿਸ ਨੇ ਉਸ ਨੂੰ ਆਪਣੀ ਫ਼ੌਜ ਲਈ ਚੁਣਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 Combat Helecopters inducted into Pathankot Airbase