ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ਦੇ ਨਵਾਦਾ 'ਚ ਬਿਜਲੀ ਡਿੱਗਣ ਨਾਲ 3 ਬੱਚਿਆਂ ਸਣੇ 8 ਮੌਤਾਂ, ਕਈ ਝੁਲਸੇ

 

ਬਿਹਾਰ ਦੇ ਨਵਾਦਾ ਜ਼ਿਲ੍ਹੇ ਦੇ ਕਾਸ਼ੀਚਕ ਥਾਣਾ ਖੇਤਰ ਦੇ ਧਾਨਪੁਰ ਪਿੰਡ ਵਿੱਚ ਸ਼ੁੱਕਰਵਾਰ ਨੂੰ ਬਿਜਲੀ ਡਿੱਗਣ ਨਾਲ 3 ਬੱਚਿਆਂ ਸਣੇ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਕਈ ਲੋਕਾਂ ਦੇ ਝੁਲਸਣ ਦੀ ਵੀ ਖ਼ਬਰ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਕੋਹਰਾਮ ਮਚ ਗਿਆ। 

 

ਜਾਣਕਾਰੀ ਅਨੁਸਾਰ, ਦੁਪਹਿਰ ਨੂੰ ਕਈ ਲੋਕ ਖੇਤਾਂ ਕੋਲ ਖੇਡ ਰਹੇ ਸਨ। ਇਸੇ ਵਿਚਕਾਰ ਮੌਸਮ ਵਿੱਚ ਬਦਲਾਅ ਆਇਆ ਅਤੇ ਵੇਖਦੇ ਹੀ ਵੇਖਦੇ ਬਾਰਿਸ਼ ਹੋਣ ਲੱਗੀ। ਇਸ 'ਤੇ ਸਾਰੇ ਲੋਕ ਆਪਣੇ ਘਰ ਜਾਣ ਲੱਗੇ। ਮੀਂਹ ਤੇਜ਼ ਹੋਣ ਕਾਰਨ ਸਾਰੇ ਇੱਕ ਦਰੱਖ਼ਤ ਹੇਠਾ ਰੁਕ ਗਏ। 

 

ਅਚਾਨਕ ਬਿਜਲੀ ਡਿੱਗਣ ਨਾਲ 3 ਬੱਚਿਆਂ ਸਣੇ 8 ਲੋਕ ਦੀ ਮੌਤ ਹੋ ਗਈ। ਕਈ ਲੋਕ ਝੁਲਸ ਗਏ। ਇਸੇ ਦੌਰਾਨ ਨੇੜਲੇ ਲੋਕਾਂ ਨੇ ਸਾਰਿਆਂ ਨੂੰ ਕਾਸ਼ੀਚਕ ਹਸਪਤਾਲ ਪਹੁੰਚਿਆ, ਜਿੱਥੇ ਜੁਲਸੇ ਲੋਕਾਂ ਦਾ ਇਲਾਜ ਹੋ ਰਿਹਾ ਹੈ। ਇਸ ਵਿੱਚ ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।


ਮ੍ਰਿਤਕਾਂ ਵਿੱਚ ਮਿਥਿਲੇਸ਼ ਮਾਂਝੀ ਦੇ ਦੋ ਬੇਟੇ ਗਨੇਸ਼ ਮਾਂਝੀ (15 ਸਾਲ) ਅਤੇ ਛੋਟੂ ਮਾਂਝੀ (8 ਸਾਲ), ਛੋਟੇ ਮਾਂਝੀ ਦਾ ਬੇਟਾ ਨੀਤੀਸ਼ ਮਾਂਝੀ (12 ਸਾਲ), ਚੌਠੀ ਮਾਂਝੀ ਦਾ ਬੇਟਾ ਰਮੇਸ਼ ਮਾਂਝੀ (26 ਸਾਲ), ਸਵ. ਬਲੇਸ਼ਵਰ ਮਾਂਝੀ ਦਾ ਬੇਟਾ ਛੋਟੂ ਮਾਂਝੀ (15 ਸਾਲ), ਮੁਕੇਸ਼ ਮਾਂਝੀ ਦਾ ਬੇਟਾ ਮੁੰਨੀ ਲਾਲ ਮਾਂਝੀ (9 ਸਾਲ), ਨੰਦੂ ਮਾਂਝੀ ਦਾ ਬੇਟਾ ਮੋਨੂੰ ਮਾਂਝੀ (15 ਸਾਲ) ਤੇ ਰਾਮਧਾਰ ਮਾਂਝੀ ਦਾ ਬੇਟਾ ਪ੍ਰਵੇਸ਼ ਕੁਮਾਰ (10 ਸਾਲ) ਸ਼ਾਮਲ ਹਨ। ਸਾਰੇ ਪੀੜਤ ਜ਼ਿਲ੍ਹੇ ਦੇ ਕਾਸ਼ੀਚਕ ਥਾਣੇ ਦੇ ਧਾਨਪੁਰ ਪਿੰਡ ਦੇ ਮਹਾਦਲਿਤ ਟੋਲੇ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 dead including three children due to thunderstorm in nawada bihar