ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

LOC ’ਤੇ ਬਰਫ਼ ਹੇਠਾਂ ਦਬੇ 8 ਜਵਾਨ, ਇੱਕ ਸ਼ਹੀਦ 3 ਲਾਪਤਾ

LOC ’ਤੇ ਬਰਫ਼ ਹੇਠਾਂ ਦਬੇ 8 ਜਵਾਨ, ਇੱਕ ਸ਼ਹੀਦ 3 ਲਾਪਤਾ

ਉੱਤਰੀ ਕਸ਼ਮੀਰ ’ਚ ਮੰਗਲਵਾਰ ਨੂੰ ਕੰਟਰੋਲ ਰੇਖਾ (LOC) ਉੱਤੇ ਵਾਪਰੀਆਂ ਬਰਫ਼ ਦੇ ਤੋਦੇ ਖਿਸਕਣ ਦੀਆਂ ਦੋ ਘਟਨਾਵਾਂ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ ਤੇ ਤਿੰਨ ਹੋਰ ਜਵਾਨ ਹਾਲੇ ਲਾਪਤਾ ਹਨ। ਬਾਕੀ ਦੇ ਚਾਰ ਜਵਾਨਾਂ ਨੂੰ ਸੁਰੱਖਿਅਤ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਲਾਪਤਾ ਜਵਾਨਾਂ ਦੀ ਭਾਲ਼ ਵਿੱਚ ਵਿਆਪਕ ਪੱਧਰ ਉੱਤੇ ਭਾਲ਼ ਜਾਰੀ ਹੈ।

 

 

ਫ਼ੌਜੀ ਸੂਤਰਾਂ ਮੁਤਾਬਕ ਕੁਪਵਾੜਾ ਜ਼ਿਲ੍ਹੇ ਦੇ ਕਰਨਾਹ ਸੈਕਟਰ ’ਚ ਕੰਟਰੋਲ ਰੇਖਾ ਦੀ ਈਗਲ ਪੋਸਟ ਉੱਤੇ ਮੰਗਲਵਾਰ ਸਵੇਰੇ ਆਏ ਬਰਫ਼ਾਨੀ ਤੂਫ਼ਾਨ ਵਿੱਚ ਫ਼ੌਜ ਦੇ ਦੇ ਜਾਟ ਰੈਜਿਮੈਂਟ ਦੇ ਚਾਰ ਜਵਾਨ ਦਬ ਗਹੇ। ਖ਼ਬਰ ਮਿਲਦਿਆਂ ਹੀ ਲਾਗਲੀ ਚੌਕੀ ਤੋਂ ਜਵਾਨਾਂ ਨੂੰ ਬਚਾਅ ਲਈ ਭੇਜਿਆ ਗਿਆ।

 

 

ਇਸ ਦੇ ਨਾਲ ਸਿੱਖਿਅਤ ਜਵਾਨ ਵੀ ਲਾਏ ਗਏ ਤੇ ਹੈਲੀਕਾਪਟਰਾਂ ਦੀ ਮਦਦ ਵੀ ਲਈ ਗਈ। ਐੱਸਐੱਸਪੀ ਸ੍ਰੀਰਾਮ ਦਿਨਕਰ ਨੇ ਦੱਸਿਆ ਕਿ ਚਾਰ ਜਵਾਨ ਬਰਫ਼ ਦੇ ਤੋਦਿਆਂ ਹੇਠਾਂ ਦਬ ਗਏ ਸਨ। ਇੱਕ ਜਵਾਨ ਦੀ ਲਾਸ਼ ਤਾਂ ਬਰਾਮਦ ਕਰ ਲਈ ਗਈ ਹੇ।

 

 

ਇੱਥੋਂ ਇੱਕ ਜਵਾਨ ਨੂੰ ਸੁਰੱਖਿਅਤ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ; ਜਦ ਕਿ ਦੋ ਜਵਾਨ ਹਾਲੇ ਵੀ ਲਾਪਤਾ ਹਨ। ਉਨ੍ਹਾਂ ਦੀ ਭਾਲ਼ ਜਾਰੀ ਹੈ।

 

 

ਉੱਧਰ ਬਾਂਦੀਪੁਰਾ ਜ਼ਿਲ੍ਹੇ ਦੇ ਗੁਰੇਜ਼ ਸੈਕਟਰ ਤੇ ਬਖ਼ਤੂਰ ਇਲਾਕੇ ’ਚ ਬਰਫ਼ਾਨੀ ਤੂਫ਼ਾਨ ਦੀ ਲਪੇਟ ਵਿੱਚ ਆਉਣ ਨਾਲ ਚਾਰ ਜਵਾਨ ਡੂੰਘੀ ਖੱਡ ਵਿੱਚ ਡਿੱਗ ਕੇ ਲਾਪਤਾ ਹੋ ਗਏ। ਖ਼ਬਰ ਮਿਲਦਿਆਂ ਹੀ ਰਾਹਤ ਕਾਰਜ ਸ਼ੁਰੂ ਕੀਤਾ ਗਿਆ। ਇਸ ਦੌਰਾਨ ਤਿੰਨ ਜਵਾਨਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਪਰ ਹਾਲੇ ਤੱਕ ਇੱਕ ਜਵਾਨ ਲਾਪਤਾ ਹੈ।

 

 

ਇਸ ਤੋਂ ਪਹਿਲਾਂ ਨਵੰਬਰ ਮਹੀਨੇ ਵੀ ਸਿਆਚਿਨ ਗਲੇਸ਼ੀਅਰ ਉੱਤੇ ਬਰਫ਼ ਖਿਸਕਣ ਨਾਲ ਚਾਰ ਜਵਾਨ ਸ਼ਹੀਦ ਹੋ ਗਏ ਸਨ। ਤਦ ਦੋ ਪੋਰਟਰਜ਼ ਦੀ ਵੀ ਮੌਤ ਹੋਈ ਸੀ। ਬਾਅਦ ’ਚ ਵਾਪਰੀ ਇੱਕ ਹੋਰ ਘਟਨਾ ’ਚ ਦੋ ਹੋਰ ਫ਼ੌਜੀ ਸ਼ਹੀਦ ਹੋ ਗਏ ਸਨ।


 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 Jawans comes under snow at LOC 1 martyred 3 missing