ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਸਾਰ ਦੇ 8 ਪਿੰਡ ਪੰਚਾਇਤਾਂ ਨੂੰ ਇਸ ਮੁਹਿੰਮ ਲਈ ਮਿਲੇ 1-1 ਲੱਖ ਰੁਪਏ

ਹਰਿਆਣਾ ਦੇ ਪੁਰਾਤੱਤਵ-ਅਜਾਇਬ ਘਰ ਤੇ ਕਿਰਤ-ਰੁਜਗਾਰ ਰਾਜ ਮੰਤਰੀ ਸ੍ਰੀ ਅਨੂਪ ਧਾਨਕ ਨੇ ਅੱਜ ਜਿਲ੍ਹਾ ਹਿਸਾਰ ਦੇ ਉਕਲਾਨਾ ਹਲਕੇ ਦੇ 8 ਪਿੰਡ ਪੰਚਾਇਤਾਂ ਨੂੰ ਇਕ-ਇਕ ਲੱਖ ਰੁਪਏ ਦੀ ਰਕਮ ਦੇ ਚੈਕ ਸੌਂਪੇ। ਇਹ ਰਕਮ ਰਾਜ ਸਰਕਾਰ ਵੱਲੋਂ ਗ੍ਰਾਮੀਣ ਖੇਤਰ ਨੂੰ ਸੈਨੇਟਾਈਜ ਕਰਨ ਤੇ ਸਵੱਛਤਾ ਮੁਹਿੰਮ ਲਈ ਪ੍ਰਦਾਨ ਕੀਤੀ ਗਈ ਹੈ।

 

ਰਾਜ ਮੰਤਰੀ ਸ੍ਰੀ ਅਨੂਪ ਧਾਨਕ ਨੇ ਦਸਿਆ ਕਿ ਹਲਕੇ ਦੇ ਪਿੰਡ ਸਾਹੂ, ਪਨਿਹਾਰੀ, ਪ੍ਰਭੂਵਾਲਾ, ਬੁੱਢਾਖੇੜਾ, ਪਾਬੜਾ, ਸਮੇਤ ਅੱਠ ਪਿੰਡਾਂ ਦੀ ਪਿੰਡ ਪੰਚਾਇਤਾਂ ਨੂੰ ਸਰਕਾਰ ਵੱਲੋਂ ਇਕ-ਇਕ ਲੱਖ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਸੀ। ਇਸ ਰਕਮ ਦੇ ਚੈਕ ਅੱਜ ਉਨ੍ਹਾਂ ਨੇ ਇੰਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਸੌਂਪੇ ਹਨ। 

 

ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਰਾਜ ਦੀ ਸਾਰੀ ਪੰਚਾਇਤਾਂ ਨੂੰ ਸੈਨੇਟਾਈਜ ਕਰਨ ਤੇ ਸਵੱਛ ਬਨਾਉਣ ਲਈ ਇਕ-ਇਕ ਲੱਖ ਰੁਪਏ ਦੀ ਰਕਮ ਭਿਜਵਾਈ ਹੈ। ਸਰਕਾਰ ਦਾ ਯਤਨ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਕੋਰੋਨਾ ਨੂੰ ਹਰਾਉਣ। ਇਸ ਦੇ ਲਈ ਸਰਕਾਰ, ਸਿਹਤ ਵਿਭਾਗ ਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ।

 

ਰਾਜ ਮੰਤਰੀ ਨੇ ਸਾਰੇ ਸਰਪੰਚਾਂ ਤੋਂ ਪਿੰਡਾਂ ਵਿਚ ਕੋਰੋਨਾ ਤੋਂ ਬੱਚਣ ਲਈ ਕੀਤੇ ਗਏ ਉਪਾਆਂ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਗ੍ਰਾਮੀਣਾਂ ਨੂੰ ਇਸ ਸਬੰਧ ਵਿਚ ਜਾਗਰੁਕ ਕਰਨ ਤਾਂ ਜੋ ਪਿੰਡ ਵਿਚ ਕੋਰੋਨਾ ਦਾ ਸੰਕ੍ਰਮਣ ਨਾ ਫੈਲੇ। 

 

ਉਨ੍ਹਾਂ ਨੇ ਕਿਹਾ ਕਿ ਹਰ ਵਿਅਕਤੀ ਸਿਰਫ ਸਵੈ ਦੇ ਯਤਨਾਂ ਤੋਂ ਵੀ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕਦਾ ਹੈ। ਹਿਕ ਵਾਰ ਕੋਰੋਨਾ ਪਾਜੀਟਿਵ ਕੇਸ ਮਿਲਨ ਦੇ ਬਾਅਦ ਪੂਰੇ ਪਿੰਡ ਨੂੰ ਕੰਟੇਨਮੈਂਟ ਜੋਨ ਐਲਾਨ ਕਰ ਕੇ ਉਸ ਨੂੰ ਚਾਰੋ ਪਾਸੇ ਤੋਂ ਸੀਲ ਕਰਨਾ ਪੈਂਦਾ ਹੈ, ਇਸ ਲਈ ਇਸ ਤੋਂ ਬਚਾਅ ਦਾ ਇਕਮਾਤਰ ਤਰੀਕਾ ਇਹ ਹੈ ਕਿ ਅਸੀਂ ਸੰਕ੍ਰਮਣ ਦੇ ਪ੍ਰਤੀ ਸਾਵਧਾਨ ਰਹਿਣ।

 

ਉਨ੍ਹਾਂ ਨੇ ਕਿਹਾ ਕਿ ਪਿੰਡ-ਪਿੰਡ ਇਸ ਗਲ ਦਾ ਪ੍ਰਚਾਰ ਕੀਤਾ ਜਾਵੇ ਕਿ ਬਹੁਤ ਜਰੂਰੀ ਹੋਣ 'ਤੇ ਹੀ ਘਰ ਤੋਂ ਨਿਕਲੋ ਅਤੇ ਬਾਹਰ ਨਿਕਲਣ ਦੌਰਾਨ ਮੁੰਹ 'ਤੇ ਮਾਕਸ ਜਰੂਰ ਲਗਾਉਣ। ਹੱਥਾਂ ਨੂੰ ਵਾਰ-ਵਾਰ ਧੋਣ, ਸਮਾਜਿਕ ਦੁਰੀ ਬਣਾ ਕੇ ਰੱਖਣ ਅਤੇ ਲਾਕਡਾਉਨ ਦਾ ਪਾਲਣ ਕਰਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 village panchayats of Hisar got Rs 1-1 lakh for this campaign